ਚੜ੍ਹਤ ਪੰਜਾਬ ਦੀ
ਸਰਦੁਲਗੜ, 5 ਮਾਰਚ (ਕੁਲਵਿੰਦਰ ਕੜਵਲ) : ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਮਾਲ ਸਾਹਬ ਵਿਖੇ “ਏਕ ਨੂਰ ਖਾਲਸਾ ਫੌਜ” ਦੇ ਆਗੂ ਬਲਜਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਖ਼ਾਲਸਾ ਨੇ ਕਿਹਾ ਕੇ ਬਹੁਤ ਸਾਰੇ ਸਿੱਖ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਹਨ ਅਤੇ ਉਨ੍ਹਾਂ ਸਿੰਘਾਂ ਦੀ ਕੈਦ ਪੂਰੀ ਹੋਏ ਨੂੰ ਲੰਮਾ ਸਮਾਂ ਬੀਤ ਗਿਆ ਹੈ ਪਰ ਸਮੇਂ ਦੀਆ ਸਰਕਾਰ ਨੇ ਉਨ੍ਹਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ।
ਉਨ੍ਹਾਂ ਸਰਕਾਰਾਂ ਨੂੰ ਤਾੜਨਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਨਹੀਂ ਤਾਂ ਸਿੱਖ ਸੰਗਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ, ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਨੌਜਵਾਨ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਾ ਕੀਤਾ ਜਾਵੇ, ਕਿਉੰਕਿ ਉਹ ਨੌਜਵਾਨਾ ਨੂੰ ਚੰਗੇ ਰਸਤੇ ਤੇ ਲਿਆ ਰਿਹਾ ਹੈ ਅਤੇ ਸਿੰਘ ਸਜਾ ਰਿਹਾ ਹੈ। ਅੱਜ ਦੀ ਇਸ ਮੀਟਿੰਗ ਵਿੱਚ ਏਕਨੂਰ ਖਾਲਸਾ ਫੌਜ ਦੇ ਨਾਲ ਵਾਰਿਸ ਪੰਜਾਬ ਦੇ ਅਤੇ ਕਿਸਾਨ ਯੂਨੀਅਨ ਕਾਦੀਆ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਹਾਜਰ ਵਿਅਕਤੀਆ ਵਿਚ ਗੁਰਦਿੱਤਾ ਸਿੰਘ ਪ੍ਰਧਾਨ ਬਲਾਕ ਕੋਟਕਪੂਰਾ, ਸੁਖਪਾਲ ਸਿੰਘ ਗੋਨੇਆਣਾ ਪ੍ਰਧਾਨ ਇਕਾਈ ਬਠਿੰਡਾ, ਰੁਪਿੰਦਰ ਸਿੰਘ ਪ੍ਰਧਾਨ ਫਰੀਦਕੋਟ ਇਕਾਈ ਏਕ ਨੂਰ ਖਾਲਸਾ ਫੌਜ, ਤੋਂ ਅਤੇ ਗੁਰਸਾਗਰ ਸਿੰਘ ਰਾਜੂ ਸਿੰਘ ਰਮਨਦੀਪ ਸਿੰਘ, ਸਤਵੀਰ ਸਿੰਘ, ਜਗਸੀਰ ਸਿੰਘ ਫਰੀਦਕੋਟ, ਜਸਦੀਪ ਸਿੰਘ , ਗੁਰਸੇਵਕ ਸਿੰਘ, ਅਮਨਦੀਪ ਸਿੰਘ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
1422100cookie-checkਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਕੀਤੀ ਮੀਟਿੰਗ