December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ,14 ਜੂਨ (ਸਤ ਪਾਲ ਸੋਨੀ ): ਹੈਬੋਵਾਲ ਕਲਾਂ ਜੈਨ ਕਲੋਨੀ ਵਿਖੇ ਸੰਜੀਵ ਬਿੱਟੂ ਦੇ ਗ੍ਰਹਿ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ ਦੀ ਚੋਂਕੀ ਕਰਵਾਈ ਗਈ। ਕਰੋਨਾ ਮਹਾਂਮਾਰੀ ਦੇ ਚਲਦਿਆਂ ਆਈ ਸਾਰੀ ਸੰਗਤ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਲਦ ਤੋਂ ਜਲਦ ਸਭ ਕੁੱਝ ਪਹਿਲਾਂ ਵਾਂਗ ਠੀਕ ਠਾਕ ਹੋ ਜਾਵੇ ਹਰ ਘਰ ਖੁਸ਼ੀਆਂ ਖੇੜੇ ਫਿਰ ਤੋਂ ਹੋਣ ਅਤੇ ਫਿਰ ਤੋਂ ਸ਼ਹਿਰ ਰੋਣਕਾਂ ਭਰਿਆਂ ਨਜ਼ਰ ਆਵੇ ਅਤੇ ਆਈਆਂ ਹੋਈਆਂ ਸੰਗਤਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ।ਇਸ ਮੌਕੇ ਆਈ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ।ਇਸ ਮੌਕੇ ਉਪਰ ਖਾਸ ਤੌਰ ਤੇ ਪਹੁੰਚੇ ਗਾਇਕ ਰਣਜੀਤ ਮਣੀ ਨੇ ਧਰਮਿਕ ਗੀਤ ਜੁਗਾਂ-ਜੁਗਾਂ ਤੱਕ ਵੱਸਦਾ ਤੇਰਾ ਸ਼ਹਿਰ ਤਲਾਈਆਂ ਗਾਂ ਕੇ ਆਈ ਸਾਰੀ ਸੰਗਤ ਨੂੰ ਨਿਹਾਲ ਕੀਤਾ।

ਇਸ ਤੋਂ ਉਪਰੰਤ ਬਲਵਿੰਦਰ ਸਿੰਘ ਮਣਕਾ ਵਲੋਂ ਗਾਏ ਧਾਰਮਿਕ ਗੀਤ ਜੀਵਨ ਸਫ਼ਲ ਬਣਾ ਲੋ ਧੂਨੀ ਬਾਬਾ ਜੀ ਦੀ ਲਾਈ ਆ ਅਤੇ ਬਲਵਿੰਦਰ ਮਾਣਕ ਵੱਲੋਂ ਗਾਈਆਂ ਸਾਰੀ ਦੁਨੀਆਂ ਇਸ ਜੋਗੀ ਦੀ ਹੋ ਗਈ ਦੀਵਾਨੀ ਜਿਸ ਬਾਲਕ ਨੇ ਜਨਮ ਤੋਂ ਪਹਿਲਾਂ ਸੁਣ ਲਈ ਅਮਰ ਕਹਾਣੀ ਅਤੇ ਅੰਤ ਵਿੱਚ ਗੋਰਵ ਅਲੀ ਵੱਲੋਂ ਬਹੁਤ ਹੀ ਖੂਬਸੂਰਤ ਧਾਰਮਿਕ ਗੀਤ ਆਉਣਾਂ ਬਾਬਾ ਜੀ ਨੇ ਸਾਡੇ ਵਿਹੜੇ ਮੈਂ ਫੁੱਲਾਂ ਵਾਲੀ ਵਰਖਾ ਕਰਾਂ ਗਾਂ ਕੇ ਸਾਰੀ ਸੰਗਤ ਨੂੰ ਝੂਮਣ ਲਾ ਦਿੱਤਾ।ਇਸ ਮੌਕੇ ਸਟੇਜ ਸੈਕਟਰੀ ਐਂਕਰ ਸੁਰਿੰਦਰ ਬਾਵਾਂ ਵਲੋਂ ਸਟੇਜ ਦੀ ਡਿਊਟੀ ਬਾਖ਼ੂਬੀ ਨਿਭਾਈ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਪੱਪੀ ਪਰਾਸ਼ਰ,ਸ਼ਿਵ ਸੋਨੀ,ਸੁਸ਼ੀਲ ਰੱਤੀ,ਰਵੀ ਅਟਵਾਲ,ਰਵੀ ਬਾਲੀ,ਰਜਿੰਦਰ ਹੰਸ,ਬੱਬਲੂ ਦਿਸਾਵਰ, ਪੱਪਾ ਬੱਤਰਾ,ਲੱਕੀ ਨਾਹਰ,ਮਨੋਜ ਸਹੋਤਾ,ਸੰਜੀਵ ਖੰਡੂ,ਵਿਪਨ ਕਲਿਆਣ, ਹਾਜ਼ਰ ਹੋਏ ।ਇਸ ਮੌਕੇ ਆਈ ਸਾਰੀ ਸੰਗਤ ਦਾ ਸੰਜੀਵ ਬਿੱਟੂ ਪਰਿਵਾਰਕ ਮੈਂਬਰਾਂ ਵਲੋਂ ਤਹਿਦਿਲੋਂ ਧੰਨਵਾਦ ਕੀਤਾ ਗਿਆ।

68790cookie-checkਜੈਨ ਕਲੋਨੀ, ਹੈਬੋਵਾਲ ਕਲਾਂ ਵਿਖੇ,ਸਿਧ ਬਾਬਾ ਬਾਲਕ ਨਾਥ ਜੀ ਦੀ ਚੋਂਕੀ ਕਾਰਵਾਈ ਗਈ
error: Content is protected !!