April 21, 2024

Loading

 ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ, 10 ਅਪ੍ਰੈਲ (ਪ੍ਰਦੀਪ ਸ਼ਰਮਾ): ਅੱਜ ਤ੍ਰੇਤਾ ਯੁਗ ਦੇ ਅਵਤਾਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਅਵਤਾਰ ਦਿਵਸ ਸ਼੍ਰੀ ਰਾਮ ਨੌਮੀ ਦਾ ਤਿਓਹਾਰ ਵਿਸ਼ਵ ਪੱਧਰ ਉਪਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਤਿਓਹਾਰ ਨੂੰ ਮੁੱਖ ਰੱਖਦਿਆਂ ਇਥੋਂ ਨੇੜਲੇ ਪਿੰਡ ਗੁਰੂਸਰ ਜਲਾਲ ਵਿਖੇ ਸਥਾਪਿਤ ਵਿਵੇਕ ਆਸ਼ਰਮ ਚੈਰੀਟੇਬਲ ਟਰੱਸਟ ਗੁਰੂਸਰ ਜਲਾਲ ਹਮੀਰਗੜ ਵਿਖੇ ਵੀ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਅਨੇਕਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਆਸ਼ਰਮ ਚ ਨਤਮਸਤਕ ਹੋਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸੰਤ ਸਮਾਜ ਵੱਲੋਂ ਸੰਤ ਗੰਗਾਰਾਮ ਜੀ ਨੂੰ ਆਸ਼ਰਮ ਦੇ ਮੁਖੀ ਦੀ ਸੌੰਪੀ ਗਈ ਜਿੰਮੇਵਾਰੀ
ਇਸ ਮੌਕੇ ਸੰਤ ਸਮਾਜ ਵੱਲੋਂ ਆਪਣੀ ਕਥਾ ਨਾਲ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਉਪਰ ਚੱਲਣ ਲਈ ਪ੍ਰੇਰਿਤ ਕੀਤਾ। ਓਥੇ ਹੀ ਅੱਜ ਸੈਂਤੀ ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਸਦਕਾ ਸੰਤ ਬਾਬਾ ਕਰਨੈਲ ਦਾਸ ਜੀ ਦੁਆਰਾ ਸਥਾਪਿਤ ਵਿਧੀ ਉਪਰ ਚਲਦਿਆਂ ਸੰਤ ਬ੍ਰਹਮਮੁਨੀ ਜੀ ਦੀ ਅਗਵਾਈ ਹੇਠ ਮੌਜੂਦ ਸੰਤ ਸਮਾਜ ਤੇ ਆਸ਼ਰਮ ਅੰਦਰ ਬਿਰਾਜਮਾਨ ਸੰਗਤਾਂ ਦੀ ਹਾਜ਼ਰੀ ਚ ਪਿਛਲੇ ਲੰਮੇ ਸਮੇਂ ਤੋਂ ਆਸ਼ਰਮ, ਗਊਸ਼ਾਲਾ ਅਤੇ ਅੱਖਾਂ ਦੇ ਹਸਪਤਾਲ ਦੀ ਦੇਖਰੇਖ ਦੀ ਸੇਵਾ ਨਿਭਾ ਰਹੇ ਸੰਤ ਗੰਗਾਰਾਮ ਜੀ ਨੂੰ ਪਗੜੀ ਪਹਿਨਾ ਕੇ ਆਸ਼ਰਮ ਦਾ ਮੁਖੀ ਐਲਾਨਿਆ ਗਿਆ।
ਇਸ ਮੌਕੇ ਸੰਤ ਗੰਗਾਰਾਮ ਜੀ ਨੂੰ ਆਸ਼ਰਮ ਮੁਖੀ ਐਲਾਨਣ ਮਗਰੋਂ ਆਸ਼ਰਮ ਚ ਮੌਜੂਦ ਸੰਤ ਸਮਾਜ ਵੱਲੋਂ ਵੀ ਓਹਨਾ ਨੂੰ ਦਿੱਤੀ ਗਈ ਜਿੰਮੇਵਾਰੀ ਦੀਆਂ ਵਧਾਈਆਂ ਦਿੱਤੀਆਂ ਤੇ ਓਹਨਾ ਦੁਆਰਾ ਆਪਣੀ ਜਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣ ਦੀ ਕਾਮਨਾ ਕੀਤੀ। ਇਸ ਮੌਕੇ ਪਗੜੀ ਰਸਮ ਦੌਰਾਨ ਆਸਪਾਸ ਸੰਗਤਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਸ਼ੁਕਰਾਨਾ ਕਰਦਿਆਂ ਸੰਤ ਗੰਗਾਰਾਮ ਜੀ ਨੂੰ ਪਗੜੀਆਂ ਵੀ ਭੇਂਟ ਕੀਤੀਆਂ।
ਇਸ ਮੌਕੇ ਸੰਤ ਸਮਾਜ ਤੋਂ ਸੰਤ ਬ੍ਰਹਮਦੇਵ ਜੀ ਸ਼੍ਰੀ ਗੰਗਾਨਗਰ, ਸੰਤ ਰਾਮ ਤੀਰਥ ਜੀ ਉਘੇ ਕਥਾਵਾਚਕ ਜੋਧਪੁਰ ਚੀਮਾ, ਸੰਤ ਰਾਮ ਨਾਰਾਇਣ ਜੀ ਮੌੜ ਮੰਡੀ, ਸਵਾਮੀ ਅਨੰਤਾ ਨੰਦ ਜੀ ਮੋਹਨਪੁਰਾ, ਸੰਤ ਰਿਸ਼ੀ ਰਾਮ ਜੀ ਜੈਤੋ ਮੰਡੀ, ਸੰਤ ਲਾਲਦਾਸ ਜੀ ਲੰਗੇਆਣਾ, ਸੰਤ ਮੋਹਨਦਾਸ ਜੀ ਬਰਗਾੜੀ, ਸੰਤ ਹਰਨੇਕ ਸਿੰਘ ਜੀ ਪੋਨਾ ਵਾਲੇ, ਸੰਤ ਸੇਵਕ ਦਾਸ ਜੀ ਮਾਣੂਕੇ, ਸੰਤ ਸੁਖਦੇਵ ਮੁਨੀ ਜੀ ਡੇਰਾ ਖੂਹੀਆਂ ਵਾਲਾ ਕਲਿਆਣ, ਸੰਤ ਕਲਿਆਣ ਦੇਵ ਜੀ, ਸੰਤ ਮੇਵਾਦਸ ਜੀ ਸ਼੍ਰੀ ਗੰਗਾਨਗਰ, ਸੰਤ ਪਿਪਲੀ ਦਾਸ ਜੀ ਭੈਣੀ, ਸੰਤ ਬਸੰਤ ਮੁਨੀ ਜੀ ਲਹਿਰਾ ਬੇਗਾ, ਸੰਤ ਰਾਮਦਾਸ ਜੀ, ਸੰਤ ਮੱਖਣ ਦਾਸ ਜੀ ਮਿਨੀਆਂ, ਸੰਤ ਬਹਾਲ ਦਾਸ ਜੀ ਧੂਰਕੋਟ, ਸੰਤ ਸਾਧੂ ਰਾਮ ਜੀ ਖਾਈ, ਸੰਤ ਕਿਰਪਾਲ ਦਾਸ ਜੀ ਜੈਤੋ ਮੰਡੀ, ਸੰਤ ਭਜਨ ਦਾਸ ਜੀ, ਬਾਬਾ ਨਾਥ ਜੀ ਦਰਵੇਸ਼ ਆਸ਼ਰਮ ਪੱਤੋ ਹੀਰਾ ਸਿੰਘ, ਸੰਤ ਰਹਿਮਤ ਦਾਸ ਗੰਗਾ, ਸੰਤ ਮੇਹਰ ਦਾਸ ਢਿਲਵਾਂ ਕਲਾਂ, ਵੈਦ ਦੇਵਦਾਸ ਬਠਿੰਡਾ, ਸੰਤ ਬਲਿਦਾਸ ਜੀ ਚੰਦਬਾਜਾ, ਸੰਤ ਰਾਮਾ ਨੰਦ ਜੀ, ਬਾਬਾ ਮਲਕੀਤ ਦਾਸ ਜੀ ਸੇਵਾਦਾਰ ਗਊਸ਼ਾਲਾ ਬਾਬਾ ਬੋਰੇਵਾਲਾ, ਬਾਬਾ ਸੁੰਦਰ ਦਾਸ ਜੀ ਸਮੇਤ ਹੋਰ ਵੀ ਸੰਤ ਸਮਾਜ ਤੋਂ ਸਾਧੂ ਹਾਜ਼ਰ ਸਨ।
114100cookie-checkਵਿਵੇਕ ਆਸ਼ਰਮ ਜਲਾਲ ਵਿਖੇ ਸ਼੍ਰੀ ਰਾਮ ਨੌਮੀ ਦਾ ਤਿਓਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
error: Content is protected !!