January 15, 2025

Loading

ਚੜ੍ਹਤ ਪੰਜਾਬ ਦੀ
ਸਮਾਣਾ, 20 ਨਵੰਬਰ (ਹਰਜਿੰਦਰ ਸਿੰਘ ਜਵੰਦਾ) : ਸ਼ਿਆਮ ਪ੍ਰੇਮੀ ਸ਼੍ਰੀ ਸ਼ੋਹਣ ਲਾਲ ਸਿੰਗਲਾ ਅਤੇ ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਦੇ ਪ੍ਰਧਾਨ ਅਤੇ ਸਮਾਜ ਸੇਵੀ ਸ਼ਖ਼ਸੀਅਤ ਸੰਜੀਵ ਕੁਮਾਰ ਸਿੰਗਲਾ ਦੇ ਗ੍ਰਹਿ ਵਿਖੇ ਪਿਛਲੇ ਪੰਦਰਾਂ ਦਿਨਾਂ ਬਿਰਾਜਮਾਨ ਸ਼੍ਰੀ ਸ਼ਿਆਮ ਪ੍ਰਭੂ ਦੇ ਇਲਾਹੀ ਸਰੂਪ ਦੀ ਪਵਿੱਤਰ ਹਜ਼ੂਰੀ ‘ਚ ਆਯੋਜਿਤ ਕੀਤੇ ਜਾ ਰਹੇ ਸੰਕੀਰਤਨਾਂ ਦੇ ਅਖੀਰਲੇ ਦਿਨ ਸ੍ਰੀ ਸ਼ਿਆਮ ਜੀ ਦੇ ਭਜਨਾਂ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਉੱਘੇ ਭਜਨ ਗਾਇਕ ਆਦਿਤ ਗੋਇਲ ਪਟਿਆਲੇ ਵਾਲਿਆਂ ਨੇ ਆਪਣੇ ਭਜਨਾਂ ਰਾਹੀਂ ਭਗਤਾਂ ਨੂੰ ਸ਼੍ਰੀ ਸ਼ਿਆਮ ਜੀ ਦੀ ਭਗਤੀ ‘ਚ ਮੰਤਰ ਮੁਗਧ ਕਰ ਦਿੱਤਾ।ਇਸ ਮੌਕੇ ਜਿੱਥੇ ਪੰਡਾਲ ਵਿੱਚ ਚਾਰੇ ਪਾਸੇ ਜੈ ਸ਼੍ਰੀ ਸ਼ਿਆਮ-ਜੈ ਸ਼੍ਰੀ ਸ਼ਿਆਮ ਦੀ ਗੂੰਜ ਦੇ ਨਾਅਰਿਆਂ ਨੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ ਉੱਥੇ ਸ਼ਿਆਮ ਭਗਤ ਦੇਰ ਰਾਤ ਤੱਕ ਭਜਨਾਂ ਦੀ ਮਸਤੀ ‘ਚ ਤਾੜੀਆਂ ਮਾਰਦੇ ਅਤੇ ਨੱਚਦੇ ਰਹੇ।
ਇਸ ਸੰਕੀਰਤਨ ਦੀ ਇੱਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਸ਼੍ਰੀ ਸ਼ਿਆਮ ਜੀ ਦਾ ਅਲੌਕਿਕ ਸਿੰਗਾਰ ਅਤੇ ਪੰਡਾਲ ਦੀ ਸਜਾਵਟ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਇਸ ਦੇ ਨਾਲ ਹੀ ਸ਼੍ਰੀ ਸ਼ਿਆਮ ਜੀ ਪ੍ਰਭੂ ਨੂੰ ਵੱਖ-ਵੱਖ ਭੋਗ ਲਾਏ ਗਏ ਅਤੇ ਸ਼ਰਧਾਲੂਆਂ ਲਈ ਵੀ ਪ੍ਰਸ਼ਾਦ ਦਾ ਭੰਡਾਰਾ ਲਾਇਆ ਗਿਆ।ਇਸ ਮੌਕੇ ਸ਼੍ਰੀ ਸ਼ਿਆਮ ਜੀ ਸਰਕਾਰ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਲਈ ਉੱਘੇ ਸਮਾਜ ਸੇਵਕ ਅਤੇ ਪੰਚਾਇਤ ਸੈਕਟਰੀ ਹਰਜਿੰਦਰ ਸਿੰਘ ਬੇਦੀ, ਅਜੇ ਬਾਂਸਲ, ਮੰਕੂਸ਼ ਅਗਰਵਾਲ, ਪਿੰਕੂ ਸਿੰਗਲਾ, ਮੋਹਿਤ ਗਰਗ (ਤਨੂ), ਵਿਕਾਸ ਗਰਗ, ਵਿਨੀਤ ਗਰਗ (ਵਿੱਕੀ), ਪੰਕਜ ਗੋਇਲ, ਪੁਨੀਤ ਗਰਗ, ਪ੍ਰਿੰਸ ਸਿੰਗਲਾ, ਵਰੁਣ ਗਰਗ, ਵਿੱਕੀ ਬਾਲਾਜੀ ਟਰਾਂਸਪੋਰਟ, ਦੇਵ ਰਾਜ, ਹੰਸ ਰਾਜ, ਸ਼ੈਂਕੀ, ਦੀਪਕ ਅਗਰਵਾਲ, ਆਸ਼ੂ ਧੂਰੀ, ਬੰਟੀ ਧੂਰੀ, ਰਾਕੇਸ਼ ਪਾਤੜਾਂ, ਸ਼ਿਆਮ ਬੱਤਰਾ, ਅਸ਼ਵਿਨ ਕੁਮਾਰ, ਯੋਗੇਸ਼ ਗਰਗ, ਤਰੁਸ਼ ਬਾਂਸਲ, ਰੋਬਿਨ ਗਰਗ, ਬਲਜੀਤ ਸਿੰਘ, ਗਗਨ ਗਰਗ, ਰੂਬੀ, ਸੂਜੀਤ ਅਤੇ ਬੱਬਲੂ ਆਦਿ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਪੰਚਾਇਤ ਸੈਕਟਰੀ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਸਮਾਣਾ ਇੱਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਹੈ ਜਿਸ ਵਿੱਚ ਨਾਮਵਰ ਸਮਾਜ ਸੇਵਕ ਅਤੇ ਪੜ੍ਹੇ ਲਿਖੇ ਸੂਝਵਾਨ ਨੌਜਵਾਨਾਂ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ।ਉਨਾਂ ਅੱਗੇ ਕਿਹਾ ਕਿ ਨੌਜਵਾਨਾਂ ਦਾ ਧਾਰਮਿਕ ਕਾਰਜਾਂ ‘ਤੇ ਚੱਲਣਾ ਸਮਾਜ ਲਈ ਚੰਗਾ ਸੰਕੇਤ ਹੈ ਅਤੇ ਇਨਾਂ ਸੰਕੀਰਤਨਾਂ ਲਈ ਪ੍ਰਧਾਨ ਸੰਜੀਵ ਸਿੰਗਲਾ ਅਤੇ ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਵਧਾਈ ਦੇ ਪਾਤਰ ਹਨ ਅਤੇ ਜਿਨਾਂ ਵਲੋਂ ਧਾਰਮਿਕ ਵਿਰਤੀ ਵੱਲ ਆ ਕੇ ਸਮਾਜ ਨੂੰ ਸੇਧ ਦੇਣ ਦਾ ਕੀਤਾ ਉਪਰਾਲਾ ਸ਼ਲਾਘਾਯੋਗ ਹੈ।ਸੰਕੀਰਤਨ ਦੇ ਆਖੀਰ ਸ਼੍ਰੀ ਸ਼ਿਆਮ ਜੀ ਦੀ ਆਰਤੀ ਉਪਰੰਤ ਸਿੰਗਲਾ ਪਰਿਵਾਰ ਸ਼੍ਰੀ ਸੋਹਣ ਲਾਲ ਸਿੰਗਲਾ, ਸੰਤ ਸਿੰਗਲਾ, ਸੰਜੀਵ ਸਿੰਗਲਾ, ਨੀਰਜ ਸਿੰਗਲਾ ਅਤੇ ਦਾਨੀਸ਼ ਸਿੰਗਲਾ ਵਲੋਂ ਆਏ ਹੋਏ ਪਤਵੰਤਿਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।
#For any kind of News and advertisment contact us on 9803 -45 -06-01
134090cookie-checkਸ਼੍ਰੀ ਸ਼ਿਆਮ ਸੰਕੀਰਤਨ ਦੌਰਾਨ ਭਜਨ ਗਾਇਕ ਆਦਿਤ ਗੋਇਲ ਨੇ ਭਜਨਾਂ ਰਾਹੀਂ ਖੂਬ ਰੰਗ ਬੰਨਿਆ
error: Content is protected !!