ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 11 ਫਰਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਵਿੱਚ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ।ਫੂਲ ਟਾਊਨ ਤੋ ਉਕਤ ਦੋਨੋਂ ਪਾਰਟੀਆਂ ਨਾਲ ਸਬੰਧਤ ਤਕਰੀਬਨ ਪੰਜ ਦਰਜਨ ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਬਲਜੀਤ ਸਿੰਘ ਉੱਤਮ ਸਿੰਘ ਜਗਦੀਪ ਸਿੰਘ ਅਵਤਾਰ ਸਿੰਘ ਕਾਕੂ ਸਿੰਘ ਬੂਟਾ ਸਿੰਘ ਨੈਬ ਸਿੰਘ ਮੱਘਰ ਸਿੰਘ ਧਰਮਪ੍ਰੀਤ ਸਿੰਘ ਕੁਲਵਿੰਦਰ ਸਿੰਘ ਜੋਧਾ ਸਿੰਘ ਜਸਵਿੰਦਰ ਕੌਰ ਜਗਤਾਰ ਕੌਰ ਕਿਰਨਜੀਤ ਕੌਰ ਚਰਨਜੀਤ ਕੌਰ ਸਤਵੀਰ ਕੌਰ ਕਰਮਜੀਤ ਕੌਰ ਸ਼ਿਮਲੋ ਕੌਰ ਮਨਜੀਤ ਕੌਰ ਨੀਲਵਤੀ ਸੁਖਦੀਪ ਕੌਰ ਮਨਦੀਪ ਕੌਰ ਜਸਪਾਲ ਕੌਰ ਮਾਲਾ ਰਾਣੀ ਸਤਵੀਰ ਕੌਰ ਖੁਸ਼ਬੂ ਅਮਨਦੀਪ ਕੌਰ ਸੁਖਪ੍ਰੀਤ ਕੌਰ ਬੇਅੰਤ ਕੌਰ ਸੰਦੀਪ ਕੌਰ ਜਸਪਾਲ ਕੌਰ ਗੁਰਮੇਲ ਸਿੰਘ ਹਰਮਨ ਸਿੰਘ ਰਮਨਦੀਪ ਸਿੰਘ ਗੁਰਪ੍ਰੀਤ ਸਿੰਘ ਬਿੰਦਰ ਸਿੰਘ ਮਹਿੰਦਰ ਕੌਰ ਅਮਰਜੀਤ ਕੌਰ ਅਤੇ ਕਮਲਜੀਤ ਕੌਰ ਇਸ ਸਮੇਤ ਤਕਰੀਬਨ ਪੰਜ ਦਰਜਨ ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ ।
ਕਾਂਗਰਸ ਤੇ ਆਪ ਤੋਂ ਲੋਕਾਂ ਨੇ ਕੀਤਾ ਕਿਨਾਰਾ : ਗੁਰਪ੍ਰੀਤ ਮਲੂਕਾ
ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਤੋਂ ਸੂਬੇ ਦਾ ਹਰ ਵਰਗ ਨਿਰਾਸ਼ ਹੈ।ਲੱਖਾਂ ਦੀ ਗਿਣਤੀ ਵਿੱਚ ਨੀਲੇ ਕਾਰਡ ਕੱਟ ਕੇ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕੀਤਾ ਗਿਆ।ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਦੀ ਸੱਚਾਈ ਵੀ ਲੋਕ ਵੇਖ ਚੁੱਕੇ ਹਨ।ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ।ਅਕਾਲੀ ਬਸਪਾ ਗੱਠਜੋੜ ਵੱਡੀ ਜਿੱਤ ਪ੍ਰਾਪਤ ਕਰੇਗਾ।
ਇਸ ਮੌਕੇ ਜਥੇਦਾਰ ਭਰਪੂਰ ਸਿੰਘ ਪ੍ਰਧਾਨ ਸਰਮੁੱਖ ਸਿੰਘ ਸੇਲਵਰਾ ਗੁਰਸੇਵਕ ਸਿੰਘ ਧਾਲੀਵਾਲ ਹਰਬੰਸ ਸਿੰਘ ਸੋਹੀ ਬਲਕਰਨ ਜਟਾਣਾ ਅਵਤਾਰ ਸਿੱਧੂ ਗੁਰਮੇਲ ਜਟਾਣਾ ਸੁਖਵਿੰਦਰ ਮਾਨ ਲਾਭ ਸਿੱਧੂ ਸੁਰਿੰਦਰ ਧਾਲੀਵਾਲ ਲਾਲ ਚੰਦ ਸੁਖਪਾਲ ਬਾਬਾ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ l
1059400cookie-checkਕਾਂਗਰਸ ਤੇ ਆਪ ਨੂੰ ਝਟਕਾ , ਪੰਜ ਦਰਜਨ ਪਰਿਵਾਰ ਅਕਾਲੀ ਦਲ ਚ ਸ਼ਾਮਲ