December 22, 2024

Loading

  ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ 12 ਦਸੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਅੱਜ ਰਾਮਪੁਰਾ ਫੂਲ ਵਿਖੇ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਵੱਲੋਂ ਸਥਾਨਕ ਕਚਹਿਰੀ ਬਾਜ਼ਾਰ ਵਿਚ  ਦਫਤਰ ਦਾ ਉਦਘਾਟਨ ਕੀਤਾ ਗਿਆ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਸਾਰੇ ਵਰਕਰਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ।
ਮਲੂਕਾ ਵੱਲੋਂ ਸਾਰੇ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਹੁਣ ਵੱਧ ਤੋਂ ਵੱਧ ਜ਼ੋਰ ਲਗਾ ਕੇ ਹਲਕੇ ਚ ਕੰਮ ਕਰਨ ਲਈ ਕਿਹਾ ਗਿਆ। ਉੱਥੇ ਸਰਕਾਰ ਆਉਣ ਤੇ ਸਾਰੇ ਹਲਕਾ ਨਿਵਾਸੀਆਂ ਦੇ ਚਾਅ ਮਾਣ ਪੂਰੇ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਜਾਬ, ਬਸਪਾ ਦੇ ਰਣਜੀਤ ਸਿੰਘ ਧੀਰਾ, ਅਵਤਾਰ ਸਿੰਘ, ਸੱਤਪਾਲ ਗਰਗ ਸਰਕਲ ਪ੍ਰਧਾਨ, ਨਰੇਸ਼ ਸੀ.ਏ, ਹੈਪੀ ਬਾਂਸਲ ਪ੍ਰਿੰਸ ਨੰਦਾ, ਸੁਰਿੰਦਰ ਜੌੜਾ, ਗੁਰਤੇਜ ਸ਼ਰਮਾ, ਗੁਰਤੇਜ ਸਿੰਘ ਬਰਾੜ, ਹਰਿੰਦਰ ਹਿੰਦਾ, ਸੁਰਿੰਦਰ ਮਹਿਰਾਜ, ਪ੍ਰਦੀਪ ਦੀਪੂ, ਬਿਕਰਮਜੀਤ ਭੱਲਾ ਐੱਮ.ਸੀ, ਵਿਨੋਦ ਗਰਗ, ਨਿਰਮਲ ਸਿੰਘ, ਸੁਸ਼ੀਲ ਆਸ਼ੂ, ਅਰੁਣ ਗੋਇਲ, ਰੌਕੀ ਸਿੰਘ ਮੀਡੀਆ ਇੰਚਾਰਜ ਆਦਿ ਹਾਜ਼ਰ ਸਨ।
94820cookie-checkਰਾਮਪੁਰਾ ਫੂਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦਾ ਕੀਤਾ ਉਦਘਾਟਨ  
error: Content is protected !!