December 22, 2024

Loading

 ਚੜ੍ਹਤ ਪੰਜਾਬ ਦੀ
               
ਰਾਮਪੁਰਾ ਫੂਲ, 28 ਸਤੰਬਰ(ਪ੍ਰਦੀਪ ਸ਼ਰਮਾ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਸਟੇਸਨ ਤੇ ਲੱਗੇ ਪੱਕੇ ਮੋਰਚੇ   ਵਿੱਚ ਅੱਜ ਕੌਮੀ ਸਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਨ ਮਨਾਇਆ ਗਿਆ ਅਤੇ ਉੱਘੇ ਰੰਗਕਰਮੀ ਨਾਟਕਕਾਰ ਭਾਅ ਜੀ ਗੁਰਸਰਨ ਸਿੰਘ ਦੀ 10ਵੀ ਬਰਸੀ ਮਨਾਈ ਗਈ। ਭਾਕਿਯੂ ਏਕਤਾ ਡਕੌਂਦਾ ਦੇ ਆਗੂ ਸੁਖਵਿੰਦਰ ਸਿੰਘ ਭਾਈ ਰੂਪਾ, ਹਰਮੇਸ ਕੁਮਾਰ ਰਾਮਪੁਰਾ, ਗੁਰਦੀਪ ਸਿੰਘ ਸੇਲਬਰਾਹ, ਸੁਖਜੀਤ ਕੌਰ ਰਾਮਪੁਰਾ, ਮੱਖਣ ਸਿੰਘ ਸੇਲਬਰਾਹ, ਸੂਬੇਦਾਰ ਨੰਦ ਸਿੰਘ ਭਾਈ ਰੂਪਾ, ਭਜਨ ਸਿੰਘ ਢਪਾਲੀ, ਹਰਵੰਸ ਸਿੰਘ ਫੂਲ, ਸੁਖਦੇਵ ਸਿੰਘ ਸੰਘਾ, ਰਣਜੀਤ ਸਿੰਘ ਕਰਾੜਵਾਲਾ, ਰਣਜੀਤ ਸਿੰਘ ਮਹਿਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ  ਸਹੀਦ ਭਗਤ ਸਿੰਘ ਨੇ ਭਾਰਤ ਦੇਸ ਨੂੰ ਅੰਗਰੇਜ ਹਕੂਮਤ ਤੋਂ ਆਜਾਦ ਕਰਵਾਉਣ ਲਈ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਆਪਣੇ ਜੀਵਨ ਦੀ ਆਹੂਤੀ ਦਿੱਤੀ ਤੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਪਰ ਜਿਹੋ ਜਿਹੀ ਅਜਾਦੀ ਸਹੀਦ ਭਗਤ ਸਿੰਘ ਹੋਰੀਂ ਚਾਹੁੰਦੇ ਸਨ ਉਹ ਅਜਾਦੀ ਸਾਡੇ ਭਾਰਤ ਵਾਸੀਆਂ ਨੂੰ   74 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਮਿਲੀ। ਅੰਗਰੇਜ ਹਕੂਮਤ ਅਤੇ ਭਾਰਤ ਦੇ ਦਲਾਲ ਹਾਕਮਾਂ ਵਿੱਚ ਸਮਝੌਤੇ ਤਹਿਤ ਅਖੌਤੀ ਅਜਾਦੀ ਮਿਲੀ ਅੱਜ ਵੀ ਸਾਡੇ ਦੇਸ ਦੇ ਲੱਖਾਂ ਲੋਕ ਮਹਿੰਗਾਈ, ਬੇਰੁਜਗਾਰੀ, ਭੁੱਖਮਰੀ, ਗਰੀਬੀ,  ਭਿ੍ਰਸਟਾਚਾਰ ਦੇ ਸਤਾਏ ਨਰਕ ਭਰੀ ਜਿੰਦਗੀ ਜੀਅ ਰਹੇ ਹਨ। ਸਾਡੀਆਂ ਮੌਕੇ ਦੀਆਂ ਹਕੂਮਤਾਂ ਖੇਤੀ ਤੇ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਦੇਸ ਦੇ ਮਿਹਨਤਕਸ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਜਾਂ ਰਹੀਆਂ ਹਨ।
ਉੱਘੇ ਰੰਗਕਰਮੀ ਭਾਅ ਜੀ ਗੁਰਸਰਨ ਸਿੰਘ ਨੂੰ ਯਾਦ ਕਰਦਿਆਂ ਆਗੂਆਂ ਨੇ ਕਿਹਾ ਕਿ ਉਨਾਂ ਨੇ ਸਾਰੀ ਉਮਰ ਮਿਹਨਤਕਸ ਲੋਕਾਂ ਦੇ ਹੱਕਾਂ ਦੀ ਆਵਾਜ ਬੁਲੰਦ ਕੀਤੀ ਅਤੇ ਆਪਣੇ ਨਾਟਕਾਂ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਜਿੰਦਗੀ ਦੀ ਅਸਲੀ ਦਾਸਤਾਨ ਪੇਸ ਕੀਤੀ। ਉਨਾਂ ਨੂੰ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਖਿਲਾਫ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ ਵਿੱਢਣ ਦਾ ਹੋਕਾ ਦਿੱਤਾ। ਆਗੂਆਂ ਨੇ  ਸਹੀਦ ਭਗਤ ਸਿੰਘ ਅਤੇ ਰੰਗਕਰਮੀ ਗੁਰਸਰਨ ਸਿੰਘ ਦੇ ਵਿਚਾਰਾਂ ਨੂੰ ਘਰ ਘਰ ਪਹੁਚਾਉਣ ਅਤੇ ਸਹੀਦ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਸੱਦਾ ਦਿੱਤਾ। ਇਸ ਮੌਕੇ ਭਜਨ ਸਿੰਘ, ਨਸੀਬ ਕੌਰ, ਕਰਮਜੀਤ ਕੌਰ, ਜਸਵੀਰ ਕੌਰ,  ਤਰਨਜੀਤ ਕੌਰ ਢਪਾਲੀ, ਹਰਵੰਸ ਕੌਰ, ਜਸਵੀਰ ਕੌਰ ਕਰਾੜਵਾਲਾ, ਰਣਜੀਤ ਸਿੰਘ ਮਹਿਰਾਜ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਬੂਟਾ ਸਿੰਘ, ਹਰਵੰਸ ਸਿੰਘ ਢਪਾਲੀ, ਭੋਲਾ ਸਿੰਘ ਸੇਲਬਰਾਹ ਆਦਿ ਹਾਜਰ ਸਨ।
  
84410cookie-checkਰਾਮਪੁਰਾ ਰੇਲ ਮੋਰਚੇ ਵੱਲੋਂ ਸ਼ਹੀਦੇ ਆਜਮ ਭਗਤ ਸਿੰਘ ਦਾ ਮਨਾਇਆ ਜਨਮ ਦਿਨ    
error: Content is protected !!