June 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 24 ਅਪ੍ਰੈਲ, (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਸ਼ਹੀਦ ਭਗਤ ਸਿੰਘ ਸੰਸਥਾਂ ਵੱਲੋਂ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਪੰਜਾਬ ਪੱਧਰ ਦੀਆਂ ਤੇ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਸਵਿੰਦਰ ਸਿੰਘ ਖਾਲਸਾ ਤੇ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾ ਦੀਆਂ ਮੰਗਾਂ  ਬਿਜਲੀ ਦੇ ਬਿਲਾਂ ਸਬੰਧੀ, ਸਿਹਤ ਵਿਭਾਗ ਵਿੱਚ ਡਾਕਟਰਾਂ ਦੀ ਭਰਤੀ ਤੋਂ ਇਲਾਵਾ ਹੋਰ ਸਟਾਫ ਦੀ ਭਰਤੀ ਕਰਨਾ, ਸਕੂਲਾਂ ਵਿੱਚ ਫੌਜ, ਨੇਵੀ ਤੇ ਏਅਰ ਫੋਰਸ ਦੇ ਸਾਬਕਾ ਜਵਾਨਾਂ ਨੂੰ ਫਿਜ਼ੀਕਲ ਟੀਚਰਾਂ ਦੇ ਤੌਰ ਤੇ ਭਰਤੀ ਕਰਨਾ, ਟੀ ਪੁਆਇੰਟ ਬੱਸ ਅੱਡਾ ਖ਼ਤਮ ਕਰਨ ਸਬੰਧੀ, ਮੌੜ ਚੌਕ ਦਾ ਡਵਾਇਡਰ ਬੰਦ ਕਰਨ ਸਬੰਧੀ ਅਤੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾ ਦੀ ਕਾਰਜਪ੍ਰਣਾਲੀ ਦਰੁਸਤ ਕਰਨ ਤੋਂ ਇਲਾਵਾ ਹੋਰ ਵੱਖ ਵੱਖ ਸਮੱਸਿਆਵਾਂ ਦਾ ਹਲ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਹਲਕੇ ਦੀਆਂ ਸਮੱਸਿਆਂਵਾਂ ਦਾ ਕਰਨਗੇ ਹਲ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸ਼ਹੀਦ ਭਗਤ ਸਿੰਘ ਸੰਸਥਾਂ ਦੇ ਸਾਰੇ ਹੀ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਮਿਲਕੇ ਇਹਨਾਂ ਮੰਗਾਂ ਤੇ ਗੌਰ ਕਰਕੇ ਹਲ ਕਰਵਾਉਣਗੇ।ਇਸ ਮੌਕੇ ਉਹਨਾਂ ਨਾਲ ਉਮੇਸ਼ ਗਰਗ, ਜਸਵਿੰਦਰ ਸਿੰਘ ਖਾਲਸਾ,ਕਮਲ ਕੁਮਾਰ,ਬਿੱਟੂ ਸਿੰਘ, ਕਾਲਾ ਸਿੰਘ ਮਹਿੰਦਰ ਸਿੰਘ ਤੇ ਜੈ ਪ੍ਰਕਾਸ਼ ਆਦਿ ਹਾਜ਼ਰ ਸਨ।
115960cookie-checkਸ਼ਹੀਦ ਭਗਤ ਸਿੰਘ ਸੰਸਥਾਂ ਨੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਦਿੱਤਾ ਮੰਗ ਪੱਤਰ
error: Content is protected !!