ਚੜ੍ਹਤ ਪੰਜਾਬ ਦੀ
ਲੁਧਿਆਣਾ ,(ਸਤਪਾਲ ਸੋਨੀ/ਰਵੀ ਵਰਮਾ):ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੀਤ ਸਿੰਘ ਸਿੱਧੂ ਜਿਹਨਾਂ ਨੂੰ ਪਿਛਲੇ ਕੁਝ ਸਮੇਂ ਪਹਿਲਾਂ ਲੁਧਿਆਣਾ ਲੋਕਲ ਲੀਡਰ ਸ਼ਿਪ ਅਤੇ ਆਪਣੇ ਵਿੱਚ ਮੱਤ ਭੇਦ ਹੋਣ ਤੇ ਲੋਕਲ ਲਿਡਰ ਸ਼ਿਪ ਵਲੋਂ 6 ਸਾਲ ਲਈ ਪਾਰਟੀ ਦੀਆਂ ਗਤੀਵਿਧੀਆਂ ਤੋਂ ਬਰਖਾਸਤ ਕਰ ਦਿੱਤਾ ਸੀ , ਹੁਣ ਸਰਦਾਰ ਬਾਦਲ ਨੇ ਆਪਸੀ ਮੱਤਭੇਦ ਦੂਰ ਕਰ ਜਿਲ੍ਹਾ ਲੁਧਿਆਣਾ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੂੰ ਜਿਮੀਂਦਾਰਾਂ ਸੌਂਪ ਗੁਰਮੀਤ ਸਿੰਘ ਸਿੱਧੂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਭਾਵਨਾਵਾਂ ਮੇਹਨਤ ਲਗਨ ਇਮਾਨਦਾਰੀ ਦੇਖ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਵਾਰਡ ਨੰ 47 ਮੁਹੱਲਾ ਮਨਜੀਤ ਨਗਰ ਵਿਖੇ ਪਤਵੰਤੇ ਇਲਾਕਾ ਨਿਵਾਸੀਆਂ ਦੀ ਹਾਜਰੀ ਵਿੱਚ ਗੁਰਮੀਤ ਸਿੰਘ ਸਿੱਧੂ ਨੂੰ ਸਿਰੋਪਾਓ ਸਾਹਿਬ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।
ਗੁਰਮੀਤ ਸਿੰਘ ਸਿੱਧੂ ਨੇ ਵੀ ਪਾਰਟੀ ਪ੍ਧਾਨ ਸਮੁੱਚੀ ਪਾਰਟੀ ਹਾਈਕਮਾਨ ਅਤੇ ਸਮੁੱਚੇ ਵਰਕਰ ਸਾਹਿਬਾਨਾਂ ਦਾ ਜਿਹਨਾਂ ਨੇ ਉਹਨਾਂ ਦੀ ਵਾਪਸੀ ਲਈ ਸਹਿਯੋਗ ਦਿੱਤਾ ਉਹਨਾ ਦਾ ਧੰਨਵਾਦ ਕੀਤਾ ਅਤੇ 2022 ਵਿਧਾਨ ਸਭਾ ਚੋਣਾਂ ਵਿੱਚ ਸ਼ੋਮਣੀ ਅਕਾਲੀ ਦਲ ਬਸਪਾ ਗਠਜੋੜ ਉਮੀਦਵਾਰਾਂ ਨੂੰ ਜਿਤਾਉਣ ਲਈ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਭਾਰੀ ਬਹੁਮਤ ਨਾਲ ਜਿਤਾ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਪੰਜਾਬ ਬਣਉਣ ਵਿੱਚ ਐਹਮ ਰੋਲ ਅਦਾ ਕਰਾਂਗੇ ।
882200cookie-checkਗੁਰਮੀਤ ਸਿੰਘ ਸਿੱਧੂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਮੁੜ ਤੋਂ ਕੀਤਾ ਪਾਰਟੀ ਵਿੱਚ ਸ਼ਾਮਲ