December 6, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 7 ਅਗਸਤ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਵਾਤਾਵਰਣ ਦੀ ਸ਼ੁੱਧਤਾ ਲਈ ਸ਼ਹਿਰ ਰਾਮਪੁਰਾ ਫੂਲ ਵਿਖੇ ਮਾਤਾ ਧਰਤਿ ਮਹਤੁ ਐਨ.ਜੀ.ਓ ਵੱਲੋਂ ਸ਼ਹਿਰ ਵਿੱਚ ਬੂਟੇ ਲਗਾਏ। ਇਸ ਦੌਰਾਨ ਐਨ.ਜੀ.ਓ ਦੇ ਪ੍ਰਧਾਨ ਡਾ. ਸੁਤੰਤਰ ਸਿੰਘ ਨੇ ਹੋਰ ਮੈਂਬਰਾਂ ਨਾਲ ਮਿਲ ਕੇ ਸ਼ਹਿਰ ਦੇ ਬਾਈਪਾਸ ਸੜਕ ਉਪਰ ਬੂਟੇ ਲਗਾਉਣ ਦੇ ਨਾਲ ਨਾਲ ਟਰੀ ਗਾਰਡ ਵੀ ਲਗਾਏ। ਉਹਨਾਂ ਦੱਸਿਆ ਕਿ ਐਨ.ਜੀ.ਓ ਦੇ ਮੈਂਬਰ ਰੋਜ਼ਾਨਾ ਬੂਟਿਆ ਨੂੰ ਪਾਣੀ ਪਾ ਕੇ ਓਹਨਾਂ ਦੀ ਦੇਖ ਭਾਲ ਵੀ ਕਰ ਰਹੇ ਹਨ ਤਾਂ ਜੋ ਦਿਨੋ ਦਿਨ ਖਰਾਬ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ ਤੇ ਵੱਧਦੀ ਗਰਮੀ ਤੋਂ ਨਿਜ਼ਾਤ ਮਿਲ ਸਕੇ।
ਐਨ.ਜੀ.ਓ ਦੇ ਸੰਚਾਲਕ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਸਮਾਜ ਭਲਾਈ ਦੇ ਕੰਮ ਲਈ ਲੋਕਾਂ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਜਿਸ ਵਿੱਚ ਭਾਰਤ ਫ਼ੋਟੋ ਸਟੇਟ ਅਤੇ ਭੁਪਿੰਦਰ ਕਾਕਾ ਭਾਟੀਆ ਵਲੋਂ ਟਰੀ ਗਾਰਡ ਦਾਨ ਕਰਕੇ ਵੱਡਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ, ਉਮਾਦ ਮਲਿਕ ਅਤੇ ਮੁਨੀਬ ਫ਼ਯਾਜ਼ ਵੀ ਮੌਜ਼ੂਦ ਸਨ। ਉਨਾ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿਤਾ।
#For any kind of News and advertisment contact us on 980-345-0601
125020cookie-checkਰਾਮਪੁਰਾ ਫੂਲ ਵਿਖੇ ਮਾਤਾ ਧਰਤਿ ਮਹਤੁ ਐਨ.ਜੀ.ਓ ਵੱਲੋਂ ਸ਼ਹਿਰ ਵਿੱਚ ਲਗਾਏ ਬੂਟੇ
error: Content is protected !!