
ਸੰਦੀਪ ਖਾਨ ਬਾਲਿਆਂਵਾਲੀ ਨੂੰ ਸਦਮਾ ਪਿਤਾ ਦਾ ਹੋਇਆ ਇੰਤਕਾਲ ਧਰਨਾ ਕੀਤਾ ਪੋਸਟਪੋਨ
ਬਠਿੰਡਾ 31 ਜਨਵਰੀ (ਪ੍ਰਦੀਪ ਸ਼ਰਮਾ )ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰਡ ਨੰਬਰ 31 ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਨੂੰ ਸਦਮਾ ਪਿਤਾ ਸੁੱਖਾ ਖ਼ਾਨ ਦਾ ਹੋਇਆ ਇੰਤਕਾਲ ਅੱਜ ਪਿੰਡ ਬਾਲਿਆਂਵਾਲੀ ਦੇ ਕਬਰਸਥਾਨ ਦੇ ਵਿੱਚ ਕੀਤਾ ਗਿਆ ਸਪੁਰਦੇ ਖਾਕ ।ਇਸ ਦੇ ਰੋਸ ਵਜੋਂ ਬਠਿੰਡਾ ਜਲ ਸਪਲਾਈ ਕਾਰਜਕਾਰੀ ਇੰਜੀਨੀਅਰਾਂ ਖ਼ਿਲਾਫ਼ ਤਨਖਾਹਾਂ ਦੇ ਸੰਬੰਧ ਵਿਚ ਚੱਲ ਰਿਹਾ ਧਰਨਾ ਪੋਸਟਪੋਨ ਕੀਤਾ ਗਿਆ । ਜਲਦੀ ਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਮੀਟਿੰਗ ਕਰਕੇ ਧਰਨੇ ਨੂੰ ਨਵਾਂ ਰੂਪ ਦੇ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ।
1032300cookie-checkਸੰਦੀਪ ਖਾਨ ਬਾਲਿਆਂਵਾਲੀ ਨੂੰ ਸਦਮਾ ਪਿਤਾ ਦਾ ਹੋਇਆ ਇੰਤਕਾਲ ਧਰਨਾ ਕੀਤਾ ਪੋਸਟਪੋਨ