ਚੜ੍ਹਤ ਪੰਜਾਬ ਦੀ,
ਲੁਧਿਆਣਾ,(ਰਵੀ ਵਰਮਾ): ਯੂਥ ਅਕਾਲੀ ਦਲ ਦੇ ਮੁੱਖ ਬੁਲਾਰਾ ਅਤੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਾਂਗਰਸ ਦੇ ਹਰੀਸ਼ ਰਾਵਤ ਕਾਂਗਰਸੀ ਨੇ ਆਪਣੇ ਪੰਜ ਪ੍ਰਧਾਨਾਂ ਨੂੰ ਮਿਲਣ ਤੋਂ ਬਾਦ ਓਹਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰ ਕੇ ਸਮੁੱਚੀ ਕੌਮ ਦੇ ਹਿਰਦੇ ਵਲੂੰਧਰੇ ਇਹ ਬਿਆਨ ਬਹੁਤ ਨਿੰਦਨ ਯੋਗ ਅਤੇ ਘਟੀਆ ਸੋਚ ਵਾਲਾ ਹੈ ।ਪੰਜ ਪਿਆਰਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੀਸ ਭੇਟ ਕਰਕੇ ਦਾਤ ਲਈ ਸੀ ਅੱਜ ਜਿਹੜਾ ਉੱਠਦਾ ਗੁਰੂ ਸਾਹਿਬਾਨਾਂ ਦੀ ਸਿੱਖੀ ਨੂੰ ਠੇਸ ਪਹੁੰਚਾਦਾ ਮੈ ਪੰਜਾਬ ਸਰਕਾਰ ਨੂੰ ਮੰਗ ਕਰਦਾ ਕਿ ਹਰੀਸ਼ ਰਾਵਤ ਤੇ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਬ ਨੂੰ ਬੇਨਤੀ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣ ਤਾਂ ਜੌ ਦੁਬਾਰਾ ਇਸ ਤਰਾਂ ਦੀ ਕੋਈ ਵੀ ਹਿਮਾਕਤ ਨਾ ਕਰ ਸਕੇ,ਕਿਉਕਿ ਕਾਂਗਰਸ ਨੇ ਹਮੇਸ਼ਾ ਸਿੱਖ ਕੌਮ ਨਾਲ ਗਦਾਰੀ ਕੀਤੀ ਅਤੇ ਜਾਣ ਬੁੱਝ ਕੇ ਸਿੱਖ ਕੌਮ ਨੂੰ ਹਮੇਸ਼ਾ ਢਾਹ ਲਾਈ ਹੈ ਪਹਿਲਾ ਜਾਣ ਬੁੱਝ ਕੇ ਗਲਤੀ ਕਰਦੇ ਬਾਦ ਵਿੱਚ ਮਾਫੀ ਮੰਗ ਕੇ ਡਰਾਮਾ ਕਰਦੇ।