ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 14 ਜੂਨ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦਾ ਗੱਠਜੋੜ ਹੋਣ ਤੇ ਅਕਾਲੀ ਖੇਮੇ ਤੇ ਬਸਪਾ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਲਕੇ ਦੇ ਮੁੱਖ ਸੇਵਾਦਾਰ ਸ. ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਸਥਾਨਕ ਅਕਾਲੀ ਲੀਡਰਸ਼ਿੱਪ ਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਬਸਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਵੀ ਮੌਜੂਦ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਹੈਪੀ ਬਾਂਸਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਮਲੂਕਾ ਨੇ ਯੂਥ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਸ਼ੁਸ਼ੀਲ ਕੁਮਾਰ ਆਸ਼ੂ, ਐਸ.ਸੀ ਵਿੰਗ ਦੇ ਪ੍ਰਧਾਨ ਜਸਪਾਲ ਸਿੰਘ ਜੱਸੂ, ਨਰੇਸ਼ ਤਾਂਗੜੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਮੀਤ ਪ੍ਰਧਾਨ ਅਤੇ ਕਾਲਾ ਗਰਗ ਨੂੰ ਯੂਥ ਅਕਾਲੀ ਦਲ ਦੇ ਸੈਕਟਰੀ ਵੱਜੋਂ ਨਿਯੁਕਤੀ ਕਰ ਦਿੱਤੀ ਹੈ।
ਗੁੰਡਾਗਰਦੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ- ਸ. ਮਲੂਕਾ
ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸ਼ਹਿਰ ਅੰਦਰ ਹੋ ਰਹੀ ਗੁੰਡਾਗਰਦੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਪਰ ਪੁਲਸ ਪ੍ਰਸ਼ਾਸਨ ਉੱਕਤ ਘਟਨਾਵਾਂ ਨੂੰ ਰੋਕਣ ਵਿਚ ਅਸਫਲ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਕਾਂਗਰਸ ਦੀ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ ਕਿਉਕਿ ਲੋਕ ਪਹਿਲਾਂ ਹੀ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਨਾਲ ਘਿਰੇ ਹੋਏ ਹਨ ਤੇ ਦੂਜੇ ਪਾਸੇ ਸ਼ਹਿਰ ਅੰਦਰ ਗੰਦਗੀ ਦੇ ਲੱਗੇ ਵੱਡੇ ਢੇਰ ਤੇ ਸੀਵਰੇਜ ਸਿਸਟਮ ਬੁਰੀ ਤਰਾਂ ਠੱਪ ਹੋਣ ਕਾਰਨ ਲੋਕ ਨਰਕ ਭਰੀ ਜਿੰਦਗੀ ਜਿਊਣ ਨੂੰ ਮਜਬੂਰ ਹਨ ਪਰ ਸਰਕਾਰ ਸਫਾਈ ਸੇਵਕਾਂ ਦੀ ਹੜਤਾਲ ਖਤਮ ਕਰਵਾਉਣ ਵਿਚ ਵੀ ਨਾਕਾਮ ਸਾਬਤ ਹੋਈ ਹੈ। ਇਸ ਲਈ ਪੰਜਾਬ ਦਾ ਆਵਾਮ ਦੁਬਾਰਾ ਫਿਰ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਲਿਆਉਣ ਲਈ ਕਾਹਲੇ ਹਨ। ਉਨਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਦੀ ਆੜ ਵਿੱਚ ਕਾਂਗਰਸ ਦੇ ਕੁੱਝ ਆਗੂ ਵੱਖ-ਵੱਖ ਥਾਂਵਾ ਤੇ ਨਜਾਇਜ਼ ਕਬਜੇ ਜਾ ਗਲਤ ਢੰਗ ਨਾਲ ਖਰੀਦ ਕਰ ਰਹੇ ਹਨ। ਸਮਾਂ ਆਉਣ ਤੇ ਉਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਕਿਸਮ ਦਾ ਧੱਕਾ ਬਰਦਾਸਤ ਨਹੀ ਕੀਤਾ ਜਾਵੇਗਾ।
ਇਸ ਮੌਕੇ ਸਰਕਲ ਪ੍ਰਧਾਨ ਸੱਤਪਾਲ ਗਰਗ, ਸੁਰਿੰਦਰ ਜੌੜਾ, ਨਰੇਸ਼ ਗੋਇਲ ਸੀ.ਏ, ਗੁਰਤੇਜ ਸ਼ਰਮਾ, ਸੁਰਿੰਦਰ ਮਹਿਰਾਜ, ਨਿਰਮਲ ਸਿੰਘ ਬੁਰਜ ਗਿੱਲ, ਪ੍ਰਿੰਸ ਨੰਦਾ, ਜਗਦੀਸ ਸਿੰਗਲਾ, ਪ੍ਰਿਤਪਾਲ ਸਿੰਘ ਪਾਲੀ, ਜੱਸੀ, ਗੁਰਤੇਜ ਸਿੰਘ, ਲਾਭ ਸਿੰਘ, ਬਿਕਰਮਜੀਤ ਭੱਲਾ, ਸੁਰਿੰਦਰ ਗਰਗ ਸਟਾਰ ਡੌਨਰ, ਪ੍ਰਿੰਸ਼ ਸ਼ਰਮਾ, ਅਰੁਣ ਕੁਮਾਰ, ਦੀਪਕ ਸ਼ਰਮਾ, ਜੋਨੀ ਮਿੱਤਲ, ਵਿਨੋਦ ਗਰਗ, ਅਜੈ ਸਿੰਗਲਾ, ਸੰਜੇ ਪਰੋਚਾ, ਸੁਰੇਸ਼ ਗੁਪਤਾ ਸੁੰਦਰੀ, ਗੁਰਮੇਲ ਸਿੰਘ ਢੱਲਾ, ਸ਼ਤੀਸ ਕੁਮਾਰ, ਰੌਕੀ ਸਿੰਘ ਆਦਿ ਹਾਜਰ ਸਨ।