November 14, 2024

Loading

ਚੜ੍ਹਤ ਪੰਜਾਬ ਦੀ

ਸ਼ੂਏ ਦੇ ਪੁਲ ਰੇਹੜੀਆਂ ਲਗਾ ਕੇ ਸ਼ੜਕ ਕੀਤੀ ਜਾਮ, ਆਵਾਜਾਈ ਠੱਪ
ਰਾਮਪੁਰਾ ਫੂਲ 22 ਜੂਨ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸਥਾਨਕ ਸ਼ਹਿਰ ਅੰਦਰ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ ਜਦੋਂ ਰੇਹੜੀ ਫੜੀ ਲਗਾਉਣ ਵਾਲਿਆ ਦੇ ਹੱਕ ਚ ਨਿੱਤਰੇ ਸਬਜੀ ਮੰਡੀ ਦੇ ਕੁੱਝ ਆੜਤੀਏ ਤੇ ਮਹਿਰਾਜ ਬਸਤੀ ਦੇ ਲੋਕ ਆਹਮਣੇ ਸਾਹਮਣੇ ਹੋ ਗਏ।

ਖੇਡ ਸਟੇਡੀਅਮ ਦੇ ਨਾਲ ਜਾਂਦੀ ਸੜਕ ਤੇ ਪਿਛਲੇ ਕਾਫੀ ਸਮੇਂ ਤੋਂ ਸਬਜੀ ਤੇ ਫਲ ਫਰੂਟ ਦੀਆਂ ਰੇਹੜੀਆ ਲੱਗਦੀਆਂ ਸਨ। ਮਹਿਰਾਜ ਬਸਤੀ ਦੇ ਲੋਕਾਂ ਨੇ ਦੱਸਿਆ ਕਿ ਇਸ ਜਗਾ ਤੇ ਰੇਹੜੀਆਂ ਲੱਗਣ ਕਾਰਨ ਜਿੱਥੇ ਟ੍ਰੈਫਿਕ ਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ ਉੱਥੇ ਹੀ ਇਸ ਦੇ ਨੇੜੇ ਤੇੜੇ ਖਰਾਬ ਹੋਈ ਸਬਜੀ ਨੂੰ ਸੁੱਟਣ ਕਾਰਨ ਗੰਦਗੀ ਫੈਲਦੀ ਹੈ। ਜਿਸ ਕਾਰਨ ਮਹੁੱਲਾ ਵਾਸੀਆਂ ਨੂੰ ਇੱਥੋ ਲੱਗਣਾ ਮੁਸ਼ਕਿਲ ਹੋ ਜਾਦਾ ਹੈ। ਉਨਾਂ ਦੱਸਿਆ ਕਿ ਰੇਹੜੀ ਫੜੀ ਵਾਲਿਆਂ ਦੀ ਸਹਿਮਤੀ ਨਾਲ ਉੱਕਤ ਰੇਹੜੀਆਂ ਲਗਾਉਣ ਲਈ ਮਹਿਰਾਜ ਰੋਡ ਤੇ ਨੰਦੀ ਗਊਸ਼ਾਲਾ ਦੇ ਨਜਦੀਕ ਜਗਾ ਨਿਰਧਾਰਿਤ ਕਰ ਦਿੱਤੀ ਸੀ। ਉਸ ਤੋਂ ਬਾਅਦ ਮਹੁੱਲਾ ਵਾਸੀਆਂ ਵੱਲੋਂ ਉੱਕਤ ਜਗਾ ਤੇ ਪੌਦੇ ਲਗਾ ਕੇ ਤਾਰ ਲਾ ਦਿੱਤੀ ਸੀ ਤੇ ਗੰਦਗੀ ਦੇ ਢੇਰ ਵੀ ਚੁਕਵਾ ਦਿੱਤੇ ਸਨ। ਪਰ ਸ਼ਾਮ ਤਕਰੀਬਨ 5 ਵਜੇ ਕੁੱਝ ਵਿਅਕਤੀਆਂ ਦੀ ਸ਼ਹਿ ਤੇ ਤਾਰ ਨੂੰ ਤੋੜ ਕੇ ਰੇਹੜੀਆਂ ਦੁਬਾਰਾ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਤਾਂ ਜਿਸ ਦਾ ਮਹੁੱਲਾ ਵਾਸੀਆਂ ਨੇ ਵਿਰੋਧ ਕਰਦਿਆਂ ਉੱਥੇ ਦੁਬਾਰਾ ਰੇਹੜੀਆਂ ਨਹੀ ਲੱਗਣ ਦਿੱਤੀਆਂ ਤਾਂ ਦੂਜੇ ਪਾਸੇ ਕੁੱਝ ਸਬਜੀ ਮੰਡੀ ਦੇ ਆੜਤੀਆਂ ਤੇ ਰੇਹੜੀ ਫੜੀ ਵਾਲਿਆਂ ਨੇ ਸੂਏ ਦੇ ਪੁਲ ਉੱਤੇ ਰੇਹੜੀਆਂ ਨਾਲ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਆੜਤੀਆ ਤੇ ਰੇਹੜੀਆਂ ਵਾਲਿਆਂ ਦਾ ਤਰਕ ਹੈ ਕਿ ਇੱਥੇ ਰੇਹੜੀਆ ਅੱਜ ਤੋਂ ਨਹੀ ਬਲਕਿ ਪਿਛਲੇ ਲੰਬੇ ਸਮੇਂ ਤੋਂ ਲੱਗ ਰਹੀਆ ਹਨ ਤੇ ਲੋਕ ਇੱਥੇ ਸਬਜੀ ਤੇ ਫਰੂਟ ਦੀ ਖ੍ਰੀਦੋ ਫਰੋਖਤ ਲਈ ਆਉਦੇ ਹਨ। ਉਨਾਂ ਕਿਹਾ ਕਿ ਅਜਿਹਾ ਕਰਕੇ ਗਰੀਬ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕਿਉਕਿ ਕੋਰੋਨਾ ਮਹਾਂਮਾਰੀ ਕਾਰਨ ਇਹ ਲੋਕ ਪਹਿਲਾਂ ਹੀ ਨਿਰਾਸ਼ਾ ਦੇ ਆਲਮ ਚੋ ਗੁਜਰ ਰਹੇ ਹਨ ਅਜਿਹਾ ਹੋਣ ਦੀ ਸੂਰਤ ਵਿਚ ਉਨਾਂ ਨੂੰ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਉਨਾ ਦੋਸ਼ ਲਗਾਇਆ ਕਿ ਅੱਜ ਤੜਕਸਾਰ ਹੀ ਰੇਹੜੀਆਂ ਲਗਾਉਣ ਤੋਂ ਪਹਿਲਾਂ ਹੀ ਉੱਕਤ ਜਗਾਂ ਤੇ ਤਾਰ ਲਗਾ ਪੌਦੇ ਲਾ ਦਿੱਤੇ ਸਨ। ਉਨਾ ਕਿਹਾ ਜਦਕਿ ਅਸਲ ਵਿਚ ਕੁੱਝ ਸਿਆਸੀ ਆਗੂਆਂ ਵੱਲੋਂ ਉੱਕਤ ਜਗਾ ਤੇ ਕਬਜਾ ਕਰਕੇ ਦੁਕਾਨਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਅਸੀਂ ਅਜਿਹਾ ਕਦੇ ਨਹੀ ਹੋਣ ਦੇਵਾਂਗੇ। ਪੁਲਸ ਪ੍ਰਸ਼ਾਸਨ ਤੇ ਕੁੱਝ ਮੋਹਤਬਰ ਵਿਅਕਤੀਆਂ ਵੱਲੋਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਮਾਹੌਲ ਤਨਾਅਪੂਰਨ ਬਣਦਾ ਗਿਆ। ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਦੋਵੇ ਧਿਰਾਂ ਨਾਲ ਗੱਲਬਾਤ ਜਾਰੀ ਹੈ ਤੇ ਸਹਿਮਤੀ ਨਾਲ ਇਸ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਰੇਹੜੀ ਫੜੀ ਵਾਲਿਆਂ ਦਾ ਧਰਨਾ ਜਾਰੀ ਸੀ।

69450cookie-checkਖੇਡ ਸਟੇਡੀਅਮ ਕੋਲ ਲੱਗਦੀਆਂ ਰੇਹੜੀ ਫੜੀ ਦੀਆਂ ਦੁਕਾਨਾਂ ਨੂੰ ਲੈ ਕੇ ਮਾਹੌਲ ਬਣਿਆ ਤਨਾਅਪੂਰਨ
error: Content is protected !!