January 4, 2025

Loading

ਚੜ੍ਹਤ ਪੰਜਾਬ ਦੀ  
ਰਾਮਪੁਰਾ ਫੂਲ ,14 ਜਨਵਰੀ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਹਮਾਇਤ ਵਿੱਚ ਪਿੰਡ ਪੂਹਲਾ ਵਾਸੀਆਂ ਨੇ ਇਕੱਠ ਕਰਕੇ ਪਾਰਟੀਬਾਜੀ ਤੋ ਉੱਪਰ ਊੱਠ ਕੇ ਬਲਕਾਰ ਸਿੱਧੂ ਨੂੰ ਹਰ ਪੱਖ ਤੋ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਮਾਘੀ ਦੇ ਪਵਿੱਤਰ ਦਿਹਾੜੇ ਤੇ ਉਹਨਾਂ ਐਲਾਨ ਕੀਤਾ ਕਿ ਸਾਰਾ ਪਿੰਡ ਪੂਹਲਾ ਪਾਰਟੀਬਾਜੀ ਤੋ ਉੱਪਰ ਉੱਠ ਕੇ ਆਪ ਆਗੂ ਬਲਕਾਰ ਸਿੰਘ ਸਿੱਧੂ ਨੂੰ ਰਾਮਪੁਰਾ ਫੂਲ ਹਲਕੇ ਵਿੱਚੋ ਵੱਡੀ ਲੀਡ ਤੇ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।
ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਹਲਕੇ ਦੇ ਵੱਖ ਵੱਖ ਪਿੰਡਾਂ ‘ਚ ਲਾਏ ਲੰਗਰਾਂ ‘ਚ ਭਰੀ ਹਾਜ਼ਰੀ
ਮਾਘੀ ਦੇ ਪਵਿੱਤਰ ਦਿਹਾੜੇ ਤੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਲੰਗਰ ਲਾਏ ਗਏ ਜਿੰਨਾ ਵਿੱਚ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਹਾਜਰੀ ਭਰਦਿਆ ਲੋਹੜੀ ਤੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਪੰਜਾਬੀਆ ਤੇ ਹਲਕਾ ਵਾਸੀਆਂ ਨੂੰ ਵਧਾਈਆ ਦਿੰਦਿਆ ਕਿਹਾ ਕਿ ਉਹ ਪੰਜਾਬ ਦੀ ਖੁਸਹਾਲੀ ਤੇ ਤਰੱਕੀ ਲਈ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਤੇ ਨਵੇ ਪੰਜਾਬ ਦੀ ਸਿਰਜਣਾ ਲਈ ਆਪ ਨੂੰ ਵੋਟ ਦਿਓ।ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਹਲਕੇ ਦੇ ਲੋਕ ਹੁਣ ਮਨ ਬਣਾਈ ਬੈਠੇ ਹਨ ਕਿ ਇਸ ਵਾਰ ਆਮ ਆਦਮੀ ਪਾਰਟੀ ਇੱਕ ਮੌਕਾ ਜਰੂਰ ਦੇਣਗੇ ਤੇ ਹਲਕੇ ਵਿੱਚੋ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਜਿਤਾਉਣ ਲਈ ਪੱਬਾਂ ਭਾਰ ਕੋ ਗਏ ਹਨ।

 

99720cookie-checkਪਿੰਡ ਪੂਹਲਾ ਵਾਸੀਆਂ ਨੇ ਕਰਤਾ ਐਲਾਨ, ਰਾਮਪੁਰਾ ਤੋ ਆਪ ਦੇ ਉਮੀਦਵਾਰ ਸਿੱਧੂ ਦੀ ਕਰਨਗੇ ਹਮਾਇਤ
error: Content is protected !!