ਕੁਲਵਿੰਦਰ ਸਿੰਘ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 1 ਅਪ੍ਰੈਲ – ਸਥਾਨਕ ਸ਼ਹਿਰ ਦੇ ਸਵੀਟ ਬਲੋਸਮਸ ਸਕੂਲ, ਸਰਦੂਲਗੜ੍ਹ ਦੇ ਚੌਥੀ ਜਮਾਤ ਵਿੱਚ ਪੜ੍ਹਦੇ ਰੇਹਾਨ ਸ਼ਰਮਾ ਨੇ 2 ਮਿੰਟ, 11 ਸੈਕਿੰਡ ਅਤੇ 77 ਮਿਲੀਸੈਕਿੰਡ ਵਿੱਚ 195 ਦੇਸ਼ਾਂ ਦੇ ਝੰਡੇ ਪਹਿਚਾਨ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ। ਵਿਦਿਆਰਥੀ ਦੀ ਉਮਰ 8 ਸਾਲ 9 ਮਹੀਨਿਆ ਦੀ ਹੈ। ਇਸ ਵਿਦਿਆਰਥੀ ਦੀ ਇਹ ਜਿੱਤ “ਇੰਡੀਆ ਬੁੱਕ ਆਫ ਰਿਕਾਰਡ” ਵਿੱਚ ਦਰਜ ਹੋਈ। ਸਕੂਲ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਮੈਡਮ ਮੁਕੇਸ਼ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ।
ਪ੍ਰਿੰਸੀਪਲ ਸਾਹਿਬਾ ਨੇ ਦੱਸਿਆ ਕਿ ਸਾਨੂੰ ਰੇਹਾਨ ਸ਼ਰਮਾ ਤੇ ਮਾਣ ਹੈ ਕਿ ਇੰਨੀ ਛੋਟੀ ਉਮਰ ਵਿੱਚ ਇਸ ਨੇ ਐਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਸਾਹਿਬਾ ਨੇ ਸਵੀਟ ਬਲੋਸਮਸ ਸਕੂਲ ਦੇ ਸਾਰੇ ਵਿਦਿਆਰਥੀਆ ਨੂੰ ਪ੍ਰੇਰਿਤ ਕੀਤਾ ਕਿ ਉਹ ਰੇਹਾਨ ਸ਼ਰਮਾਂ ਤੋਂ ਪ੍ਰੇਰਨਾ ਲੈਂਦੇ ਹੋਏ ਇਹਨਾਂ ਅਗਾਂਹਵਧੂ ਗਤੀਵਿਧੀਆਂ ਵਿੱਚ ਹਿੱਸਾ ਲੈਣ।
#For any kind of News and advertisment contact us on 9803 -450-601
#Kindly LIke, Share & Subscribe our News
Portal://charhatpunjabdi.com