December 22, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ 24 ਦਸੰਬਰ ( ਪਰਦੀਪ ਸ਼ਰਮਾ ) :ਲੰਬੇ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ’ਚ ਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਅਰਦਾਸ ਮੌਕੇ ਸਿੱਖ ਜਥੇਬੰਦੀਆਂ ਨੇ 26 ਦਸੰਬਰ ਨੂੰ ਬਹਿਬਲ ਵਿਖੇ ‘ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਇਨਸਾਫ਼ ਮੋਰਚੇ’ ’ਚ ਪੁੱਜਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇੰਡੀਅਨ ਸਟੇਟ ਸਿੱਖਾਂ ਨਾਲ ਦੁਸ਼ਮਣ ਦੇਸ ਦੀਆਂ ਫੌਜਾਂ ਤੋਂ ਵੀ ਵੱਧ ਨਫ਼ਰਤੀ ਢੰਗ ਨਾਲ ਪੇਸ ਆ ਰਹੀ ਹੈ।
ਲੰਮੀਆਂ ਕੈਦਾਂ ਭੁਗਤ ਰਹੇ ਸਿੰਘਾਂ ਨੂੰ ਸਰਕਾਰ ਤੁਰੰਤ ਰਿਹਾਅ ਕਰੇ-ਸਿੱਖ ਜਥੇਬੰਦੀਆਂ 
ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਮਾਲਵਾ ਆਗੂ ਭਾਈ ਪਰਨਜੀਤ ਸਿੰਘ ਕੋਟਫ਼ੱਤਾ, ‘ਫ਼ਰਾਨ’ ਸੰਪਾਦਕੀ ਮੰਡਲ ਦੇ ਸਲਾਹਕਾਰ ਤੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਦਲ ਖ਼ਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਪ੍ਰਧਾਨ ਜੀਵਨ ਸਿੰਘ ਗਿੱਲਕਲਾਂ ਨੇ ਜਾਰੀ ਪ੍ਰੈਸ ਨੋਟ ਵਿਚ ਕਿਹਾ ਕਿ ਪਿਛਲੇ ਤੀਂਹ ਤੋਂ ਲੈ ਕੇ ਚਾਲੀ ਸਾਲ ਤੱਕ ਦੀਆਂ ਕੈਦਾਂ ਭੁਗਤ ਰਹੇ ਸਿੰਘ ਕੈਦੀਆਂ ਦੀ ਰਿਹਾਈ ਤੇ ਉਹਨਾਂ ਦੀ ਚੜ੍ਹਦੀ ਕਲਾਂ ਲਈ ਸਿੱਖ ਸਮਾਜ ਵੱਲੋਂ 26 ਦਸੰਬਰ ਨੂੰ ਅਰਦਾਸ ਕਰਵਾਈ ਜਾ ਰਹੀ ਹੈ, ਜਿੱਥੇ ਸਮੁੱਚਾ ਸਿੱਖ ਸਮਾਜ ਆਪਣੇ ਇਲਾਕੇ ਮੁਤਾਬਕ ਨੇੜਲੇ ਸਮਾਗਮ ਵਿਚ ਸ਼ਾਮਲ ਹੋਵੇ ਉੱਥੇ ਬਹਿਬਲ ਦੇ ਨੇੜਲੇ ਇਲਾਕੇ ਵਾਲੇ ਇਸ ਅਰਦਾਸ ਵਿਚ ਸ਼ਾਮਲ ਹੋਣ। ਉਹਨਾਂ ਦੱਸਿਆ ਕਿ ਬੰਦੀ ਸਿੰਘਾਂ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਭਾਈ ਰਾਜੋਆਣੇ ਤੋਂ ਲੈ ਕੇ ਜੱਗੀ ਜੌਹਲ ਤੱਕ ਕੁਲ ਪੰਦਰਾਂ ਸਿੰਘ ਸ਼ਾਮਲ ਹਨ।

 

96540cookie-checkਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਮੌਕੇ 26 ਨੂੰ ਬਹਿਬਲ ਪੁੱਜਣ ਦਾ ਸੱਦਾ
error: Content is protected !!