December 22, 2024

Loading

ਰਾਮਪੁਰਾ ਫੂਲ 27 ਅਗਸਤ, ਚੜ੍ਹਤ ਪੰਜਾਬ ਦੀ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਪਿਛਲੇ ਸਾਂਢੇ ਚਾਰ ਸਾਲਾਂ ਦੌਰਾਨ ਕਾਂਗਰਸ ਸਰਕਾਰ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵਿਕਾਸ ਦੀ ਥਾਂ ਵਿਨਾਸ਼ ਹੀ ਕੀਤਾ । ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੋਂ ਖਹਿੜਾ ਛੁਡਾਉਣ  ਲਈ ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਭਰੋਸਾ ਜਿਤਾਉਦਿਆ ਇਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ ਪਰ ਕਾਂਗਰਸ ਪਾਰਟੀ ਦੇ ਸਾਢੇ ਚਾਰ ਸਾਲ ਬੀਤ ਜਾਣ ਤੋ ਬਾਅਦ ਵੀ ਹਲਕੇ ਦੇ ਲੋਕ ਵਿਕਾਸ ਖੁਣੋ ਤਰਸੇ ਪਏ ਨੇ ਕਿਉਕਿ ਮਾਲ ਮੰਤਰੀ ਕਾਂਗੜ ਨੇ ਹਲਕੇ ਦੇ ਲੋਕਾਂ ਦੀ ਸਾਰ ਨਹੀ ਲਈ।ਇੰਨਾ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਕਰਦਿਆਂ ਕਿਹਾ ਕਿ ਹੁਣ ਹਲਕੇ ਦੇ ਲੋਕ ਇੰਨਾ ਦੋਵੇਂ ਮੰਤਰੀਆਂ ਤੋ ਅੱਕ ਚੁੱਕੇ ਨੇ ਉਹ ਹੁਣ ਇੰਨਾ ਦੀਆਂ ਮੋਮੋਠਗਣੀਆ ਤੇ ਵਿਸਵਾਸ਼ ਨਹੀ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਰਾਜ ਦੌਰਾਨ ਸੱਤਾ ਦੇ ਨਸ਼ੇ ਵਿੱਚ ਬੇਨਿਯਮੀਆਂ ਕਰਨ ਵਾਲੇ ਵਿਧਾਇਕਾਂ ਤੇ ਮੰਤਰੀਆਂ ਖਾਸ ਕਰਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹਲਕੇ ਵਿੱਚ ਹੋਈਆ ਬੇਨਿਯਮੀਆਂ ਦਾ ਹਿਸਾਬ ਕਿਤਾਬ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲਿਆ ਜਾਵੇਗਾ।

ਕਾਂਗਰਸ ਦੇ ਮਾਲ ਮੰਤਰੀ ਕਾਂਗੜ ਨੇ ਹਲਕੇ ਦੇ ਲੋਕਾਂ ਨੂੰ 20 ਸਾਲ ਗੁੰਮਰਾਹ ਕੀਤਾ ਕਦੇ ਕਹਿੰਦਾ ਸੀ ਕਿ ਮੈਨੂੰ ਮੰਤਰੀ ਨਹੀ ਬਣਾਇਆ ,ਕਦੇ ਕਹਿੰਦਾ ਸੀ ਵਿਰੋਧੀਆਂ ਦੀ ਸਰਕਾਰ ਐ, ਹੁਣ ਸਾਰਾ ਕੁੱਝ ਬਣਨ ਤੇ ਵੀ ਹਲਕੇ ਦੇ ਲੋਕਾਂ ਲਈ ਕੁੱਝ ਨਹੀ ਕੀਤਾ।ਇੰਨਾ ਹੀ ਨਹੀ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੂੰ ਖੂੰਜੇ ਲਾਉਣ ਲਈ ਅਕਾਲੀ ਦਲ ਵਿੱਚੋ ਭ੍ਰਿਸ਼ਟਾਚਾਰ ਨਾਲ ਲਿਪਤ ਹੋਏ ਬੰਦੇ ਲੱਭ ਲੱਭ ਕੇ ਆਪਣੇ ਨਾਲ ਫਿਟ ਕੀਤੇ ਤੇ ਟਕਸਾਲੀ ਕਾਂਗਰਸ ਪਿਛਲੇ ਸਾਢੇ ਚਾਰ ਸਾਲ ਤੋ ਮਾਰੇ ਮਾਰੇ ਫਿਰ ਰਹੇ ਹਨ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਲਈ ਤਤਪਰ ਹਨ ਤੇ ਹਲਕੇ ਦੇ ਕਈ ਵੱਡੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕਰਨ ਲਈ ਉਤਾਵਲੇ ਹੋਏ ਬੈਠੈ ਹਨ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ  ਪਿੰਡਾਂ ਤੇ ਸਹਿਰਾ ਵਿੱਚ ਲੋਕਾਂ ਦਾ ਸਹਿਯੋਗ ਮਿਲ ਰਿਹਾ ਉਹ ਇਸ ਵਾਰ ਸੱਤਾ ਤਬਦੀਲੀ ਦੇ ਰੌਅ ਵਿੱਚ ਹਨ । ਇਸ ਮੌਕੇ ਬਲਕਾਰ ਸਿੰਘ ਸਿੱਧੂ ਨੇ ਇਹ ਵੀ ਦੱਸਿਆ ਕਿ ਉਸ ਦੇ  ਹਲਕਾ ਇੰਚਾਰਜ ਬਣਨ ਤੋ ਬਾਅਦ ਹਲਕੇ ਦੋ ਨੌਜਵਾਨਾ ਦਾ ਝੁਕਾਅ ਤੇਜੀ ਨਾਲ ਆਮ ਆਦਮੀ ਪਾਰਟੀ ਵੱਲ ਹੋਇਆ ਆਉਦੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਹਲਕੇ ਵਿੱਚ ਦੋਵੇਂ ਰਵਾਇਤੀ ਪਾਰਟੀਆਂ ਨੂੰ ਪਿਛਾੜ ਕੇ ਅੱਗੇ ਨਿੱਕਲ ਜਾਵੇਗੀ।

78570cookie-checkਕਾਂਗਰਸ ਦੇ ਰਾਜ ਦੌਰਾਨ ਹਲਕਾ ਰਾਮਪੁਰਾ ਫੂਲ ਦਾ ਵਿਕਾਸ ਦੀ ਥਾਂ ਹੋਇਆ ਵਿਨਾਸ਼ :ਬਲਕਾਰ ਸਿੱਧੂ
error: Content is protected !!