December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 9 ਅਕਤੂਬਰ , (ਪ੍ਰਦੀਪ ਸ਼ਰਮਾ) :ਸਥਾਨਕ ਸ਼ਹਿਰ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਤੋ ਪਹਿਲਾਂ ਸਹਿਰ ਵਿੱਚ ਵੱਖ ਵੱਖ ਥਾਂਵਾ ‘ਤੇ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ । ਬੀਤੇ ਦਿਨ ਸਹਿਰ ਦੇ ਜੈ ਗੁਰੂ ਧਨੀ ਸਾਹਿਬ ਕਲੱਬ ਅਤੇ ਬਾਬਾ ਸ਼ਿਵ ਸੇਵਾ ਕਲੱਬ ਰਾਮਪੁਰਾ ਫੂਲ ਵੱਲੋਂ ਸ਼ਹਿਰ ਰਾਮਪੁਰਾ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਸਿਰਕਤ ਕਰਕੇ ਰਾਮਲੀਲਾ ਦਾ ਉਦਘਾਟਨ ਕੀਤਾ।
ਹਲਕਾ ਇੰਚਾਰਜ਼ ਬਲਕਾਰ ਸਿੱਧੂ ਨੇ ਸਿਰਕਤ ਕੀਤੀ
ਇਸ ਮੌਕੇ ਬਲਕਾਰ ਸਿੱਧੂ ਨੇ ਸਹਿਰ ਵਾਸੀਆਂ ਲਈ ਦੁਆ ਕਰਦਿਆ ਪ੍ਰਭੂ ਦੇ ਚਰਨਾ ਵਿੱਚ ਅਰਦਾਸ  ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਤੇ ਮਹਿਰ ਭਰਿਆ ਹੱਥ ਰੱਖਣਾ ਏਕਾ ਇਤਫਾਕ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨੀ ।ਇਸ ਮੌਕੇ ਪ੍ਰਬੰਧਕਾਂ ਵੱਲੋ  ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦਾ ਮਾਨ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਕਲੱਬ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ।
ਇਸ ਮੌਕੇ  ਕਮੇਟੀ ਮੈਂਬਰ ਅਮਨ, ਇੰਦਰਜੀਤ ਸਿੰਘ ਖੰਡ, ਮਨੋਜ, ਖੰਨਾ ਕੁਮਾਰ, ਸੋਨੂੰ ਆਦੀ ਹਾਜਰ ਸਨ।ਇਸ ਮੌਕੇ ਹੋਰਨਾਂ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਨਰੇਸ਼ ਕੁਮਾਰ ਬਿੱਟੂ, ਰਾਜੂ ਜੇਠੀ ਬਲਾਕ ਪ੍ਰਧਾਨ, ਬੰਤ ਸਿੰਘ SC ਵਿੰਗ ਬਲਾਕ ਪ੍ਰਧਾਨ, ਨਿਸ਼ੂ ਜੇਠੀ, ਈਸ਼ੂ ਜੇਠੀ, ਰਿਸ਼ੂ, ਲੱਕੀ ਬਾਹੀਆ, ਮਨੀ ਬਾਹੀਆ, ਆਰ.ਐਸ ਜੇਠੀ, ਮਨਦੀਪ ਸਿੰਘ, ਜਗਦੇਵ ਸਿੰਘ, ਕਰਮਜੀਤ ਸਿੰਘ, ਨੀਸ਼ਤ, ਭਾਰਤ ਚਾਵਲਾ ਆਦਿ ਮੌਕੇ ਤੇ ਮੌਜੂਦ ਸਨ।
85890cookie-checkਰਾਮਪੁਰਾ ‘ਚ ਕੀਤਾ ਗਿਆ ਰਾਮਲੀਲਾ ਦਾ ਆਯੋਜਨ
error: Content is protected !!