December 22, 2024

Loading

ਚੜ੍ਹਤ ਪੰਜਾਬ ਦੀ

ਲੁੀਧਆਣਾ ,(ਰਵੀ ਵਰਮਾ)- ਪੰਜਾਬ ਵਿਚ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਆਮ ਆਦਮੀ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ਼ ਵੱਧਦਾ ਜਾ ਰਿਹਾ ਹੈ, ਕਿਉਂਕਿ ਲੋਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਸਥਾਪਿਤ ਦੋ ਹੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਬਾਰ-ਬਾਰ ਇਤਬਾਰ ਕਰਕੇ ਬਹੁਤ ਪਛਤਾ ਰਹੇ ਹਨ। ਹੁਣ ਜਦੋਂ ਆਮ ਆਦਮੀ ਪਾਰਟੀ ਦਾ ਰੁਝਾਨ ਵੱਧ ਰਿਹਾ ਹੈ ਤਾਂ ਪਾਰਟੀ ਨੇ ਆਪਣਾ ਦਾਇਰਾ ਵਿਸ਼ਾਲ ਕਰਨ ਦੇ ਲਈ ਪੜ੍ਹੇ-ਲਿਖੇ ਤੇ ਸੂਝਵਾਨ ਆਗੂਆਂ ਦਾ ਪਸਾਰ ਵਧਾਉਂਦਿਆਂ ਉਹਨਾਂ ਨੇ ਕਈ ਅਹਿਮ ਨਿਯੁਕਤੀਆ ਕੀਤੀਆਾਂ ਹਨ ।

ਉਹਨਾਂ ਨੇ ਸਥਾਨਕ ਗੋਬਿਦ ਨਗਰ, ਨਜ਼ਦੀਕ ਪੀ.ਏ.ਯੂ. ਦੇ ਨਿਵਾਸੀ ਰਾਜਵਿੰਦਰ ਸਿੰਘ ਖਾਲਸਾ ਜੀ ਨੂੰ ਵਪਾਰ ਵਿੰਗ ਦਾ ਜਾਇੰਟ ਸਕੱਤਰ ਨਿਯੁੱਕਤ ਕੀਤਾ ਹੈ।ਇਹਨਾਂ ਨੂੰ ਨਿਯੁੱਕਤੀ ਪੱਤਰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਭਗਵੰਤ ਮਾਨ ਤੇ ਪਾਰਟੀ ਦੇ ਪੰਜਾਬ ਕਨਵੀਨਰ ਜਰਨੈਲ ਸਿੰਘ ਜੀ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ।
ਰਾਜਵਿੰਦਰ ਸਿੰਘ ਖਾਲਸਾ ਦੀ ਹਰਮਨਪਿਆਰਤਾ ਇਸ ਇਲਾਕੇ ਵਿਚ ਬਹੁਤ ਹੀ ਸ਼ਲਾਘਾ ਯੋਗ ਹੈ ਅਤੇ ਉਹ ਹਰ ਇੱਕ ਦੀ ਖੁਸ਼ੀ ਗਮੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹਨਾਂ ਨੇ ਪਿਛਲੇ ਦਿਨੀਂ ਕੋਵਿਡ-19 ਦੇ ਸਮੇਂ ਇਲਾਕੇ ਦੀ ਲਾਕਡਾਊਨ ਨੂੰ ਮੱਦੇਨਜ਼ਰ ਰੱਖਦਿਆਂ ਖੂਬ ਸੇਵਾ ਕੀਤੀ। ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸ਼ਾਖ ਨੂੰ ਮਜ਼ਬੂਤ ਕਰਨ ਵਿਚ ਦਿਨ ਰਾਤ ਇੱਕ ਕਰ ਦੇਣਗੇ ਤਾਂ ਜੋ ਪੰਜਾਬ ਮੁੜ ਤੋਂ ਖੁਸ਼ਹਾਲ ਹੋ ਸਕੇ।

82710cookie-checkਰਾਜਵਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜਾਇੰਟ ਸਕੱਤਰ ਨਿਯੁੱਕਤ
error: Content is protected !!