December 3, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ, 9 ਮਈ (ਪ੍ਰਦੀਪ ਸ਼ਰਮਾ): ਪੰਜਾਬ ਵਿਰੋਧੀ ਸ਼ਕਤੀਆਂ ਲਗਾਤਾਰ ਪੰਜਾਬ ਨੂੰ ਹਰ ਪੱਖੋਂ ਹੂੰਝੇ ਲਾਉਣ ਦੀਆਂ ਵਿਉਂਤਬੰਦੀਆਂ ਬਣਾਉਂਦੀਆਂ ਰਹਿੰਦੀਆਂ ਹਨ।ਇਸ ਦੀਆਂ ਅਨੇਕਾਂ ਉਦਾਹਰਣਾਂ ਹਨ ਜਦੋਂ ਪੰਜਾਬ ਨੂੰ ਉਹਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਕੀਤਾ ਗਿਆ।ਉਹ ਚਾਹੇ ਪੰਜਾਬ ਦੀ ਰਾਜਧਾਨੀ ਦੀ ਗੱਲ ਹੋਵੇ, ਭਾਸ਼ਾ ਦੀ ਹੋਵੇ ਜਾਂ ਪੰਜਾਬ ਪੰਜਾਬੀ ਬੋਲਦੇ ਇਲਾਕਿਆਂ ਦੀ ਹੋਵੇ ,ਹਰ ਥਾਂ ਕੇਂਦਰ ਪੰਜਾਬ ਵਿਰੋਧੀ ਤਾਕਤਾਂ ਨੇ ਪੰਜਾਬ ਦਾ ਨੁਕਸਾਨ ਕੀਤਾ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕੀਤਾ।
ਪੰਜਾਬ ਦੇ ਪਾਣੀ ਦੀ ਲੁੱਟ,ਦੂਜੇ ਪਾਸੇ ਰਾਜਸਥਾਨ ਦੀਆਂ ਲਹਿਰਾਂ/ ਬਹਿਰਾਂ, ਪੰਜਾਬੀ ਘੂਕ ਸੁੱਤੇ:ਬਾਬਾ ਮਹਿਰਾਜ
ਉਨ੍ਹਾਂ ਕਿਹਾ ਕਿ ਹੁਣ ਫਿਰ ਰਾਜਸਥਾਨ ਵੱਲੋਂ ਪੰਜਾਬ ਦੇ ਪਾਣੀਆਂ ਤੇ ਇੱਕ ਵੱਡਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਨਹਿਰ ਦੇ ਪਾਣੀ ਨੂੰ ਰਾਜਸਥਾਨ ਸਰਕਾਰ ਨੇ ਐਚਪੀਸੀਐਲ ਵੱਲੋਂ 70000 ਕਰੋੜ ਨਾਲ ਬਾੜ੍ਹਮੇਰ ਜਿਲ੍ਹੇ ਵਿੱਖੇ ਲੱਗ ਰਹੀ ਰਿਫਾਇਨਰੀ ਲਈ ਕੰਮੇਰਸ਼ਲ ਵਰਤਾਰੇ ਲਈ ਦੇ ਦਿੱਤਾ ਹੈ। ਇਸ ਰਿਫਾਇਨਰੀ ਨੇ ਤਕਰੀਬਨ 60 ਲੱਖ ਗੈਲਨ ਪਾਣੀ ਹਰ ਰੋਜ ਵਰਤਣਾ ਹੈ। ਇਹੀ ਮੁੱਖ ਕਾਰਨ ਹੈ ਕੇ ਇਸ ਨਹਿਰ ਨੂੰ ਪੂਰਨ ਕੰਕਰੀਟ ਨਾਲ ਪੱਕੀ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਸਾਰਾ ਪਾਣੀ ਲਿਫਟ ਕਰਕੇ ਲਿਜਾਇਆ ਜਾਏ।
ਪੰਜਾਬ ਦੇ ਪਾਣੀ ਦੀ ਖੁੱਲ੍ਹੀ ਲੁੱਟ ਹੋ ਰਹੀ ਹੈ। ਇਸ ਰਿਫਾਇਨਰੀ ਵਿੱਚ ਰਾਜਸਥਾਨ ਸਰਕਾਰ ਦਾ 26% ਹਿੱਸਾ ਅਤੇ ਐਚਪੀਸੀਐਲ ਦਾ 74% ਹਿੱਸਾ ਹੈ। ਕੰਪਨੀ ਨੇ ਇਹ ਪਾਣੀ ਜੈਸਲਮੇਰ ਤੋਂ ਬਾੜ੍ਹਮੇਰ ਨੂੰ 290 ਕਿਮੀ ਲੰਬੀ ਪਾਈਪ ਲਾਈਨ ਪਾਕੇ ਲਿਜਾਣਾ ਹੈ ਅਤੇ ਰਸਤੇ ਵਿੱਚ ਆਉਂਦੇ ਡਿਫੈਂਸ ਮਹਿਕਮੇ ਦੇ ਏਰੀਆ ਕਾਰਨ ਡਿਫੈਂਸ ਮਹਿਕਮੇ ਨੂੰ ਸਲਾਨਾ ਪੈਸਾ ਵੀ ਦੇਣਾ ਹੈ ਪਰ ਪੰਜਾਬ ਦਾ ਪਾਣੀ ਰਾਜਸਥਾਨ ਸਰਕਾਰ ਨੇ ਅੱਗੇ ਕਮਰਸ਼ੀਅਲ ਵਰਤੋਂ ਲਈ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ ਨੂੰ ਪੁੱਛਿਆ ਤੱਕ ਵੀ ਨਹੀਂ ਗਿਆ। 2013 ਤੋਂ ਬਣ ਰਹੀ ਇਹ ਰਿਫਾਇਨਰੀ ਅਕਤੂਬਰ 2022 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹੁਣੇ ਇਸ ਮੁੱਦੇ ਨੂੰ ਚੁੱਕ ਕੇ ਰਾਜਸਥਾਨ ਨਹਿਰ ਦੀ ਹੋ ਰਹੀ ਕੰਕਰੀਟ ਉਸਾਰੀ ਨੂੰ ਰੋਕਿਆ ਜਾਵੇ ।
ਹਰ ਸਾਲ ਪੰਜਾਬ ਦਾ 10 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਜਾਂਦਾ ਹੈ। ਨਤੀਜੇ ਵਜੋਂ ਜੈਸਲਮੇਰ ਅਤੇ ਬਾੜਮੇਰ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆ ਹੈ। ਪਰ ਖੇਤਰ ਵਿੱਚ ਪਾਣੀ ਖਾਰਾ ਹੈ। ਲੂਨੀ ਨਦੀ ਜੋ ਕਿ ਖੇਤਰ ਵਿੱਚ ਵਗਦੀ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਖਾਰਾਪਣ ਹੈ। ਮੱਧ ਪੂਰਬ ਵਿੱਚ ਖਾਰੇ ਪਾਣੀ ਦੀ ਵਰਤੋਂ ਕਰ ਕੱਚੇ ਤੇਲ ਨੂੰ ਸ਼ੁੱਧ ਕੀਤਾ ਜਾਂਦਾ ਹੈ, ਇਸ ਲਈ ਬਾੜਮੇਰ ਵਿੱਚ ਵੀ ਉਸੇ ਤਕਨੀਕ ਦੀ ਵਰਤੋਂ ਕਰਨ ਦੀ ਲੋੜ ਹੈ। ਕੁਝ ਸਾਲਾਂ ਵਿੱਚ ਜਦੋਂ ਤੇਲ ਦਾ ਦਬਾਅ ਘੱਟ ਜਾਂਦਾ ਹੈ ਤਾਂ ਪਾਣੀ ਨੂੰ ਜ਼ਮੀਨ ਵਿੱਚ ਪੰਪ ਕਰਕੇ ਇਸ ਨੂੰ ਵਧਾਇਆ ਜਾਂਦਾ ਹੈ, ਇਸ ਉਦੇਸ਼ ਲਈ ਖਾਰੇ ਪਾਣੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਵੇਦਾਂਤਾ ਕੰਪਨੀ ਨੇ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਇਆ ਹੈ। ਮਿੱਤਲ ਨੇ ਬਠਿੰਡਾ ਵਿੱਚ HPCL ਰਿਫਾਇਨਰੀ ਦੀ ਸਥਾਪਨਾ ਕੀਤੀ।ਬਾੜਮੇਰ ਵਿੱਚ ਤੇਲ ਖੇਤਰ ਵੇਦਾਂਤਾ ਦੀ ਮਲਕੀਅਤ ਹੈ। ਜਦਕਿ ਰਿਫਾਇਨਰੀ ਮਿੱਤਲ ਵੱਲੋਂ ਸਥਾਪਿਤ ਕੀਤੀ ਗਈ ਹੈ।
#For any kind of News and advertisement contact us on   980-345-0601

 

118160cookie-checkਪੰਜਾਬ ਦੇ ਪਾਣੀਆਂ ‘ਤੇ ਰਾਜਸਥਾਨ ਦਾ ਵੱਡਾ ਹਮਲਾ
error: Content is protected !!