November 14, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ 24 ਅਗਸਤ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੱਗੇ ਰੇਲ ਮੋਰਚੇ ਵਿੱਚ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।  ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ਼ ਕੁਮਾਰ ਰਾਮਪੁਰਾ, ਗੁਰਦੀਪ ਸਿੰਘ ਸੇਲਬਰਾਹ, ਸੁਖਜਿੰਦਰ ਸਿੰਘ ਰਾਮਪੁਰਾ, ਹਰੀ ਸਿੰਘ ਬੁੱਗਰ, ਸੰਤਾ ਸਿੰਘ ਫੂਲ, ਮੀਤਾ ਕੌਰ, ਤਰਸੇਮ ਢਪਾਲੀ, ਮੁਖਤਿਆਰ ਸਿੰਘ ਬੱਜੋਆਣਾ, ਸੁਖਦੇਵ ਸਿੰਘ ਸੰਘਾ, ਸੁਰਜੀਤ ਸਿੰਘ ਰੋਮਾਣਾ, ਮੱਖਣ ਸਿੰਘ ਸੇਲਬਰਾਹ, ਮੁਖਤਿਆਰ ਸਿੰਘ ਬਜੋਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ  ਕੌਮੀ ਸ਼ਹੀਦ ਰਾਜਗੁਰੂ ਤੇ ਉਸ ਦੇ ਸਾਥੀਆਂ ਸ਼ਹੀਦ ਭਗਤ ਸਿੰਘ ,ਸੁਖਦੇਵ ਨੂੰ ਅੰਗਰੇਜ਼ ਹਕੂਮਤ ਨੇ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਆਰਥਿਕ, ਧਾਰਮਿਕ, ਰਾਜਨੀਤਕ ਸਮਾਜਿਕ ਬਰਾਬਰੀ ਲੁੱਟ ਰਹਿਤ ਸਮਾਜ ਸਿਰਜਣ ਲਈ ਆਪਣੀ ਕੁਰਬਾਨੀ ਦਿੱਤੀ। 

ਕੌਮੀ ਸ਼ਹੀਦ ਰਾਜਗੁਰੂ ਤੇ ਉਸ ਦੇ ਸਾਥੀਆਂ ਸ਼ਹੀਦ ਭਗਤ ਸਿੰਘ ,ਸੁਖਦੇਵ ਨੇ ਕਿਹਾ ਸੀ ਕਿ ਸਾਨੂੰ ਦੇਸੀ ਵਿਦੇਸ਼ੀ ਲੁਟੇਰੀਆਂ ਜਮਾਤਾਂ ਖਿਲਾਫ਼ ਉਨ੍ਹਾਂ ਚਿਰ ਲੜਨਾ ਪਵੇਗਾ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ। ਅੰਗਰੇਜ਼ ਹਕੂਮਤ ਅਤੇ ਭਾਰਤ ਦੀ ਗਾਂਧੀਵਾਦੀ ਹਕੂਮਤ ਵਿਚਕਾਰ ਹੋਏ ਸਮਝੌਤੇ ਤਹਿਤ ਸਾਡੇ ਦੇਸ਼ ਦੇ ਲੋਕਾਂ ਨੂੰ ਲੰਗੜੀ ਅਜ਼ਾਦੀ ਮਿਲੀ।

ਹੁਣ ਵੀ ਸਾਡੇ ਭਾਰਤ ਦੇ ਦਲਾਲ ਹਾਕਮ ਅੰਗਰੇਜ਼ਾਂ ਵਾਲੀਆਂ ਨੀਤੀਆਂ ਤਹਿਤ ਕਾਲੇ ਕਾਨੂੰਨ ਦੇਸ਼ ਦੇ ਲੋਕਾਂ ਤੇ ਧੱਕੇ ਨਾਲ ਮਨ ਰਹੇ ਹਨ। ਹੁਣ ਵੀ ਦੇਸ਼ ਦੇ ਲੱਖਾਂ ਮਿਹਨਤਕਸ ਲੋਕ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਤੇ ਭ੍ਰਿਸ਼ਟਾਚਾਰ ਦੇ ਸਤਾਏ ਨਰਕੀਂ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਲੁਟੇਰੇ ਰਾਜ ਪ੍ਰਬੰਧ ਦਾ ਖਾਤਮਾਂ ਕਰਕੇ ਕਿਰਤ ਦੀ ਪੁੱਗਤ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ ਜਾ ਸਕੇ। 

77770cookie-checkਰਾਮਪੁਰਾ ਫੂਲ ਦੇ ਰੇਲ ਮੋਰਚੇ ਵਿੱਚ ਸ਼ਹੀਦ ਰਾਜਗੁਰੂ ਦਾ ਮਨਾਇਆ ਜਨਮ ਦਿਨ 
error: Content is protected !!