ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 28 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਤਰਕਸ਼ੀਲ ਸੁਸਾਇਟੀ ਦੀ ਸਮੁੱਚੀ ਟੀਮ ਨੇ ਮੇਨ ਚੌਂਕ ਚ ਲੱਗੇ ਸ਼ਹੀਦੇ ਆਜ਼ਮ ਦੇ ਬੁੱਤ ਕੋਲ ਇਕੱਠੇ ਹੋ ਕੇ ਸ਼ਹੀਦੇ ਆਜ਼ਮ ਦੇ ਵਿਚਾਰਾਂ ਅਨੁਸਾਰ ਸਮਾਜ ਬਦਲਣ ਦਾ ਪ੍ਰਣ ਕੀਤਾ। ਗਰਜਵੀਂ ਆਵਾਜ਼ ਵਿੱਚ ਸ਼ਹੀਦ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਨਾਅਰੇ ਬੁਲੰਦ ਕੀਤੇ। ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਦੀ ਸੋਚ ਹੀ ਲੋਕਾਂ ਦੀ ਮੁਕਤੀ ਦਾ ਅਸਲ ਰਾਹ ਹੈ। ਸੁਸਾਇਟੀ ਨੇ ਭਗਤ ਸਿੰਘ ਦੇ ਵਿਚਾਰ ਬੱਚਿਆਂ ਵਿੱਚ ਲਿਜਾਣ ਲਈ ਛੋਟੇ ਛੋਟੇ ਕਿਤਾਬਚੇ ਵੰਡ ਕੇ ਉਨ੍ਹਾਂ ਤੇ ਆਧਾਰਿਤ ਪ੍ਰੀਖਿਆ ਲੈ ਕੇ ਪ੍ਰਚਾਰ ਕਰਨ ਦਾ ਯਤਨ ਕਰ ਰਹੀ ਹੈ। ਇਸ ਮੌਕੇ ਜ਼ੋਨ ਆਗੂ ਜੰਟਾ ਸਿੰਘ, ਇਕਾਈ ਮੁਖੀ ਹੈੱਡਮਾਸਟਰ ਸੁਖਮੰਦਰ ਸਿੰਘ, ਮਾਸਟਰ ਸੁਰਿੰਦਰ ਗੁਪਤਾ ਰਾਮਪੁਰਾ, ਜਗਦੇਵ ਸਿੰਘ, ਪ੍ਰਿੰਸੀਪਲ ਮੇਹਰ ਚੰਦ ਬਾਹੀਆ, ਗੁਰਦੀਪ ਸਿੰਘ, ਮੇਜਰ ਸਿੰਘ ਤੇ ਸਮੂਹ ਹੋਰ ਮੈਂਬਰ ਹਾਜਰ ਸਨ।
844710cookie-checkਤਰਕਸ਼ੀਲਾਂ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਲੈ ਕੇ ਸ਼ਹੀਦ ਦਾ ਜਨਮ ਦਿਨ ਮਨਾਇਆ