ਚੜ੍ਹਤ ਪੰਜਾਬ ਦੀ
ਰਾਮਪੁਰਾਫੂਲ, (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਤਰਕਸ਼ੀਲ ਸੁਸਾਇਟੀ ਇਕਾਈ ਰਾਮਪੁਰਾਫੂਲ ਦੇ ਬੁਲਾਰੇ ਮਾਸਟਰ ਸੁਰਿੰਦਰ ਰਾਮਪੁਰਾ ਹੋਰਾਂ ਨੇ ਪ੍ਰੈੱਸ ਬਿਆਨ ਰਾਹੀਂ ਸੂਚਿਤ ਕੀਤਾ ਹੈ ਕਿ ਸਟੇਟ ਮੁੱਖੀ ਤਰਕਸ਼ੀਲ ਪ੍ਰੀਖਿਆ ਰਜਿੰਦਰ ਭਦੌੜ ਅਨੁਸਾਰ ਹੁਣ ਸੁਸਾਇਟੀ ਵੱਲੋਂ ਦਸੰਬਰ ਮਹੀਨੇ ਲਈ ਜਾਣ ਵਾਲੀ ਪ੍ਰੀਖਿਆ ਹੁਣ 9 ਤੇ 10 ਜਨਵਰੀ 2022 ਦਿਨ ਐਤਵਾਰ ਤੇ ਸੋਮਵਾਰ ਲਈ ਜਾਵੇਗੀ।ਅਦਾਰੇ ਆਪਣੀ ਸੁਵਿਧਾ ਅਨੁਸਾਰ ਕਿਸੇ ਇੱਕ ਦਿਨ ਦੀ ਚੋਣ ਕਰ ਸਕਦੇ ਹਨ।
ਵਿਗਿਆਨਕ ਚੇਤਨਾ ਦਾ ਛਿੱਟਾ ਦਿੰਦੀਆਂ ਰਾਮਪੁਰਾਫੂਲ ਇਕਾਈ ਦੀਆਂ ਟੀਮਾਂ ਆਪਣੇ ਆਖਰੀ ਰਾਊਂਡ ਵਿੱਚ ਵਾਲਾਂਵਾਲੀ ਦੇ ਕੁੜੀਆਂ ਤੇ ਮੁੰਡਿਆਂ ਦੇ ਸਸਸ ਸਕੂਲਾਂ ਸਹਸ ਜਿਓਂਦ, ਬਦਿਆਲਾ ਪਹੁੰਚੀਆਂ। ਦੋਵੇਂ ਟੀਮਾ ਦੀ ਅਗਵਾਈ ਇਕਾਈ ਪ੍ਰਧਾਨ ਹੈਡਮਾਸਟਰ ਸੁਖਮੰਦਰ ਸਿੰਘ ਨੇ ਅਤੇ ਜੋਨ ਮੀਡੀਆ ਮੁਖੀ ਗਗਨ ਰਾਮਪੁਰਾਫੂਲ ਨੇ ਕੀਤੀ।ਇਹਨਾ ਨਾਲ ਜੇਨ ਵਿੱਤ ਮੁੱਖੀ ਜੰਟਾ ਸਿੰਘ ਤੇ ਸਰਗਰਮ ਮੈਂਬਰ ਗੁਰਦੀਪ ਸਿੰਘ ਸ਼ਾਮਿਲ ਰਹੇ।
ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਇਸ ਤਰਕਸ਼ੀਲ ਪ੍ਰੀਖਿਆ ਵੱਲ ਵਿਸ਼ੇਸ਼ ਰੁਚੀ ਨੋਟ ਕੀਤੀ ਗਈ। ਇਕਾਈ ਪ੍ਰੀਖਿਆ ਲਈ ਹੁਣ ਤੱਕ ਸਟੇਟ ਕੋਲੋਂ 1600 ਸਲੇਬਸ ਦੀਆਂ ਕਿਤਾਬਾਂ ਮੰਗਵਾ ਚੁੱਕੀ ਹੈ ।ਸਕੂਲਾਂ ਵੱਲੋਂ ਆ ਰਹੀ ਮੰਗ ਅਨੁਸਾਰ ਹੋਰ ਵੀ ਮੰਗਵਾਉਣੀ ਪੈ ਸਕਦੀਆਂ ਹਨ।
ਹਰ ਸਾਲ ਪੰਜਾਬ ਭਰ ਵਿੱਚ ਵਿਗਿਆਨਕ ਵਿਚਾਰ ਪ੍ਰਫੁੱਲਿਤ ਕਰਨ ਹਿੱਤ ਲਈ ਜਾਣ ਵਾਲੀ ਤਰਕਸ਼ੀਲ ਚੇਤਨਾ ਪ੍ਰੀਖਿਆ ਵੱਲ ਰੁਝਾਨ ਵਧ ਰਿਹਾ ਹੈ। ਪਹਿਲੀ 2017 ਦੀ ਪ੍ਰੀਖਿਆ ਵਿੱਚ 4500, 2018 ਵਿੱਚ 9000, 2019 ਵਿੱਚ 18000 ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਇਸ ਵਾਰ 30000 ਤੋਂ ਵੱਧ ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣ ਦੀ ਉਮੀਦ ਹੈ।
ਇਸ ਪ੍ਰੀਖਿਆ ਸਮੱਗਰੀ ਰਾਹੀਂ ਞਿਦਿਆਰਥੀਆਂ ਤੇ ਲੋਕਾਂ ਵਿਚ ਵਿਗਿਆਨਕ ਸੋਚ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਗੈਰ ਵਿਗਿਆਨਕ ਘਟਨਾਵਾਂ ਹੁਣ ਘੱਟ ਵਾਪਰਦੀਆਂ ਹਨ। ਜਿੱਥੇ ਵਾਪਰਦੀਆਂ ਹਨ ਉੱਥੇ ਲੋਕ ਤੇ ਤਰਕਸ਼ੀਲ ਮੈਂਬਰ ਫੌਰੀ ਨੋਟਿਸ ਲੈਂਦੇ ਹਨ।
937500cookie-checkਤਰਕਸ਼ੀਲ ਸੁਸਾਇਟੀ ਵੱਲੋਂ ਦਸੰਬਰ ਮਹੀਨੇ ਲਈ ਜਾਣ ਵਾਲੀ ਪ੍ਰੀਖਿਆ ਹੁਣ 9 ਤੇ 10 ਜਨਵਰੀ ਦਿਨ ਐਤਵਾਰ ਤੇ ਸੋਮਵਾਰ ਲਈ ਜਾਵੇਗੀ