December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,27 ਅਪ੍ਰੈਲ (ਪ੍ਰਦੀਪ ਸ਼ਰਮਾ) : ਪੰਜਾਬ ਗੁਰੂਆਂ ਦੇ ਨਾਮ ‘ਤੇ ਵੱਸਦਾ ਹੈ ਤੇ ਗੁਰਾਂ ਦੇ ਨਾਮ ‘ਤੇ ਜਿਉਣ ਵਾਲਾ ਇਹ ਖਿੱਤਾ ਕਿਸੇ ਦੀ ਅਗਵਾਈ ਕਬੂਲ ਨਹੀ ਕਰਦਾ,ਇਹਨਾਂ ਸਬਦਾਂ ਦਾ ਪ੍ਰਗਟਾਵਾ ਦਲ ਖਾਲਸਾ ਦੇ ਸੀਨੀ.ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕੀਤਾ।ਉਨ੍ਹਾਂ ਕਿਹਾ ਕਿ ਬਦਲਾਵ ਦੇ ਨਾਮ ‘ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਨੂੰ ਦਿੱਲੀ  ਤੋਂ ਸਿਖਾਉਣ ਤੇ ਦਿੱਲੀ ਮਾਡਲ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ,ਜੋ ਕਿ ਬੇਤੁਕੀਆਂ ਤੇ ਹੀਣਤਾ ਭਾਵਨਾ ਵਾਲੀਆਂ ਹਨ ਕਿਉੰਕਿ ਪੰਜਾਬ ਨੂੰ “ਦਿੱਲੀ ਮਾਡਲ” ਦੀ ਲੋੜ ਨਹੀੰ।ਇਸ ਪੰਜਾਬ ਕੋਲ ਗੁਰੂ ਨਾਨਕ ਦੇਵ ਜੀ ਵਾਲਾ ਬਹੁਤ ਹੀ ਸੱਚਾ ਸੁੱਚਾ ਮਾਡਲ ਮੌਜੂਦ ਹੈ।
ਪੰਜਾਬ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਮਾਡਲ ਅਨੁਸਾਰ ਹੀ ਤਰੱਕੀ ਕਰ ਸਕਦਾ ਹੈ:ਬਾਬਾ ਮਹਿਰਾਜ
ਉਨ੍ਹਾਂ ਕਿਹਾ ਕਿ ਪੰਜਾਬ ਕੋਲ ਗੁਰੂ ਦੇ ਸਿਧਾਂਤ ਅਨੁਸਾਰ ਚੱਲਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ “ਖਾਲਸਾ ਰਾਜ” ਦਾ ਮਾਡਲ ਮੌਜੂਦ ਹੈ,ਜਿਸ ਰਾਜ ਵਿੱਚ ਕਦੇ ਕਿਸੇ ਨੂੰ ਫ਼ਾਸੀ ਸਜ਼ਾ ਨਹੀੰ ਹੋਈ,ਕੋਈ ਕਤਲ ਨੀ ਹੋਇਆ,ਕੀ ਵਾਰਦਾਤ ਨਹੀੰ ਵਾਪਰੀ,ਦੂਜੇ ਪਾਸੇ ਹਜ਼ਾਰਾਂ ਸਿੱਖਾਂ ਦੀ ਕਾਤਲ,ਜਿੱਥੇ ਹਰ ਰੋਜ਼ ਖਤਰਨਾਕ ਵਰਦਾਤਾਂ ਹੁੰਦੀਆਂ ਹਨ,ਜਿੱਥੇ ਲੋਕਾਂ ਨੂੰ ਰੋਜ਼ੀ ਰੋਟੀ ਲਈ ਹੋਰ ਥਾਵਾਂ ਤੇ ਜਾਣਾ ਪੈਣਾ ਹੈ,ਉਸ ਦਿੱਲੀ ਨੂੰ ਭਗਵੰਤ ਮਾਨ,ਅਰਵਿੰਦ ਕੇਜਰੀਵਾਲ ਦੇ ਥੱਲੇ ਲਾ ਕੇ ਲੋਕਾਂ ‘ਤੇ ਥੋਪਣਾ ਚਾਹੁੰਦੇ ਹਨ,ਜੋ ਕਿ ਪੰਜਾਬ ਲਈ ਬਹੁਤ ਘਾਤਕ ਹੈ।
ਬਾਬਾ ਮਹਿਰਾਜ ਨੇ ਕਿਹਾ ਕਿ ਪੰਜਾਬ ਦਾ ਦਿੱਲੀ ਨਾਲ ਕੋਈ ਮੇਲ ਨਹੀੰ ਕਿਉਂਕਿ ਉੱਥੇ ਪੰਜਾਬ ਦੇ ਮੁਤਾਬਕ ਜ਼ਮੀਨ ਨਹੀੰ…ਉੱਥੋ ਦੀ ਆਰਥਿਕਤਾ ਪੰਜਾਬ ਨਾਲ ਨਹੀੰ ਮਿਲਦੀ,ਪੰਜਾਬ ਦਾ ਸੱਭਿਆਚਾਰ ਦਿੱਲੀ ਨਾਲੋੰ ਬਿਲਕੁਲ ਵੱਖਰਾ ਹੈ,ਪੰਜਾਬ ਦੇ ਸਮਾਜਿਕ ਸਰੋਕਾਰ ਦਿੱਲੀ ਨਾਲ ਬਿਲਕੁਲ ਅਲੱਗ ਹਨ ਪਰ ਫ਼ੇਰ ਵੀ ਲੋਕਾਂ ਨੂੰ ਬੇਕੂਫ਼ ਬਣਾਉਣ ਤੇ ਪੰਜਾਬ ਦੀ ਹੇਠੀ ਕਰਨਲਈ ਦਿੱਲੀ ਮਾਡਲ,ਦਿੱਲੀ ਮਾਡਲ ਦਾ ਢੌੰਗ ਕੀਤਾ ਜਾ ਰਿਹਾ ਹੈ।
ਬਾਬਾ ਮਹਿਰਾਜ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਸਿੱਖ ਵਿਧਵਾ ਔਰਤਾਂ ਦੀ ਕਲੋਨੀ ਹੈ ਜੋ ਭਾਰਤ ਤੇ ਦਿੱਲੀ ਦੇ ਮੱਥੇ ਤੇ ਕਲੰਕ ਹੈ ਕਿ ਹੁਣ ਅਜਿਹੇ ਦਿੱਲੀ ਦੇ ਮਾਡਲ ਨੂੰ ਅਸੀੰ ਪਸੰਦ ਕਰਾਂਗੇ ?ਉਨ੍ਹਾਂ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਲੋਕ ਅਜਿਹੇ ਝੂਠੇ ਬਦਲਾਵ ਵਾਲਿਆਂ ਤੋੰ ਪਾਸੇ ਰਹਿਣਾ ਚਾਹੀਦਾ ਹੈ ਤੇ ਇਹਨਾਂ ਦੀਆਂ ਲਿੱਪੀਆਂ/ਪੋਚੀਆਂ ਗੱਲਾਂ ਵਿੱਚ ਨਹੀੰ ਫਸਣਾ ਚਾਹੀਦਾ ਹੈ।
116510cookie-check“ਆਪ” ਦੇ ਦਿੱਲੀ ਮਾਡਲ ‘ਤੇ ਪੰਜਾਬ ਦੇ ਬੁੱਧੀਜੀਵੀ ਵਰਗ ਵੱਲੋੰ ਰੋਸ ਜ਼ਾਹਰ
error: Content is protected !!