ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 2 ਮਈ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਇੱਕੋ ਇੱਕ ਮਾਲਵਾ ਖੇਤਰ ਵਿੱਚ ਪ੍ਰਸਿੱਧ ਵਿਦਿਅਕ ਸੰਸਥਾਂ ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ਼ ਰਾਮਪੁਰਾ ਫੂਲ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 60 ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਵਕਤਾ ਉੱਘੇ ਵਿਦਵਾਨ ਤੇ ਚਿੰਤਕ ਡਾ ਅਮਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਸਿੰਘ ਬੋਪਾਰਾਏ ਟਰਾਂਸਪੋਰਟ ਤੇ ਸਮਾਜ ਸੇਵੀ ਨੇ ਕੀਤੀ ਤੇ ਪ੍ਰਿੰਸੀਪਲ ਡਾ ਬਰਜਿੰਦਰ ਕੌਰ ਨੇ 60 ਵੇਂ ਸਥਾਪਨਾ ਦਿਵਸ ਤੇ ਪਹੁੰਚੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਪੇਂਡੂ ਖੇਤਰ ‘ਚ ਉੱਚ ਸਿੱਖਿਆ ਦੇਣੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ ਨੂੰ ਦੇਵਾਂਗੇ ਤਰਜ਼ੀਹ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਇਹੀ ਹੈ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਅਵੱਲ ਆਏ ਤੇ ਪੇਂਡੂ ਖੇਤਰ ਲਈ ਉੱਚ ਸਿੱਖਿਆ ਮਹੁਈਆ ਕਰਵਾਉਣੀ ਸਾਡਾ ਸੁਪਨਾ ਹੈ।
ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਸਿੱਖਿਆ ਦੇ ਖੇਤਰ ‘ਚ ਕਰਾਂਗੇ ਇਨਕਲਾਬੀ ਸੁਧਾਰ: ਵਿਧਾਇਕ ਬਲਕਾਰ ਸਿੱਧੂ
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਉਦੇਸ਼ ਇਹੀ ਹੈ ਕਿ ਪੰਜਾਬ ਚ ਦਿੱਲੀ ਦੀ ਤਰਜ਼ ਤੇ ਸਿੱਖਿਆਂ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਇਨਕਲਾਬੀ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਨੂੰ ਇਸ ਖਿੱਤੇ ਨੇ ਪਹਿਲਾਂ ਸੰਗੀਤਕ ਜਗਤ ਵਿਚ ਬੁਲੰਦੀਆਂ ਤੇ ਪਹੁੰਚਾਇਆ ਹੁਣ ਹਲਕਾ ਰਾਮਪੁਰਾ ਫੂਲ ਦਾ ਵਿਧਾਇਕ ਬਣਾਕੇ ਮੈਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਇਹ ਮੌਕਾ ਅਜਾਈਂ ਨਹੀਂ ਜਾਣ ਦੇਵਾਂਗਾ ਹਲਕੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਇਸ ਸੰਸਥਾਂ ਨੂੰ ਉੱਚੇ ਮੁਕਾਮ ਤੇ ਲੈਕੇ ਜਾਵਾਂਗੇ।
ਉਹਨਾਂ ਕਿਹਾ ਕਿ ਇਸ ਸੰਸਥਾਂ ਦੀ ਬਿਹਤਰੀ ਲਈ ਜੋ ਵੀ ਕੰਮ ਕਰਨਾ ਪਿਆ ਪਹਿਲ ਦੇ ਅਧਾਰਤ ਕਰਾਂਗੇ ਇਸ ਵਿਦਿਆਕ ਸੰਸਥਾਂ ਲਈ ਮੈਂ ਦਿਨ ਰਾਤ ਹਾਜ਼ਰ ਹਾਂ। ਜਿਹੜੀਆਂ ਵੀ ਮੰਗਾਂ ਹੋਈਆਂ ਉਹਨਾਂ ਦਾ ਹਲ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਕੀਤਾ ਜਾਵੇਗਾ।ਸਮਾਗਮ ਦੇ ਅਖੀਰ ਤੇ ਡਾਂ ਬਰਿੰਦਰ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਿਊਜ਼ਿਕ ਡਿਪਾਰਮੈਟ ਦਾ ਵੀ ਧੰਨਵਾਦ ਕੀਤਾ।
1171300cookie-checkਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 60ਵੇਂ ਸਥਾਪਨਾ ਦਿਵਸ਼ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ