November 11, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,14 ਜਨਵਰੀ,(ਸਤ ਪਾਲ ਸੋਨੀ ):ਧਰਮਕੋਟ (ਮੋਗਾ) ਵਿਖੇ ਮਾਘੀ ਮੇਲਾ ਮੌਕੇ ਸੰਨ 1760 ਤੋਂ ਸਥਾਪਤ ਨਿਰਮਲੇ ਸੰਪਰਦਾਇ ਡੇਰਾ ਜੇ ਮੋਢੀਆਂ ਦੀ ਯਾਦ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਇੱਕ ਪੰਜਾਬੀ ਕਵੀ ਨੂੰ ਸਨਮਾਨਿਤ ਕਰਨ ਦੀ ਲੜੀ ਵਿੱਚ ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ ਨੂੰ ‘ ਮਹੰਤ ਕਵੀ ਚਰਨ ਸਿੰਘ ਯਾਦਗਾਰੀ ਪੁਰਸਕਾਰ 2021’ ਦਿੱਤਾ ਗਿਆ। ਤ੍ਰੈਲੋਚਨ ਲੋਚੀ ਬਾਰੇ ਬੋਲਦਿਆਂ ਪੰਜਾਬੀ ਲੇਖਕ ਜਸਬੀਰ ਕਲਸੀ ਨੇ ਕਿਹਾ ਕਿ ਤ੍ਰੈਲੋਚਨ ਲੋਚੀ ਦਾ ਜਨਮ ਮੁਕਤਸਰ ਸ਼ਹਿਰ ਵਿੱਚ ਅੱਜ ਦੇ ਦਿਨ ਹੀ ਹੋਇਆ। ਤ੍ਰੈਲੋਚਨ ਲੋਚੀ ਦਾ ਸੁਭਾਅ ਵੀ ਸਭਨਾਂ ਵਖਰੇਵਿਆਂ ਤੋਂ ਮੁਕਤ ਹੋ ਕੇ ਸਭਨਾਂ ਨਾਲ ਹੀ ਮਿਲਵਰਤਨ ਕਰਨ ਵਾਲਾ ਹੈ।
ਤ੍ਰੈਲੋਚਨ ਲੋਚੀ , ਲੁਧਿਆਣਾ ਸ਼ਹਿਰ ਵਿੱਚ ਰਹਿ ਰਿਹਾ ਹੈ ਅਤੇ ਉਹ ਲੁਧਿਆਣਾ ਸ਼ਹਿਰ ਦੀਆਂ ਫੈਕਟਰੀਆਂ ਦੇ ਖੜਕੇ, ਧੂੰਏਂ ਤੇ ਭੀੜ-ਭੜੱਕੇ ਅੰਦਰ ਹੀ ਵਸਦੇ ਸ਼੍ਰੋਮਣੀ ਕਵੀ ਸੁਰਜੀਤ ਪਾਤਰ ਤੇ ਸਮਰੱਥ ਗਜਲਗੋ ਗੁਰਭਜਨ ਗਿੱਲ ਦਾ ਸਨੇਹ ਪਾਤਰ ਹੋਣ ਕਾਰਨ ਲਗਾਤਾਰ ਸ਼ਬਦ ਸੁਰ ਸਾਧਨਾ ਨਾਲ ਵਿਸ਼ਵ ਪੱਧਰ ਤੇ ਜਾਣਿਆ ਪਛਾਣਿਆ ਕਵੀ ਬਣ ਗਿਆ ਹੈ।ਉਸ ਦੇ ਜਗਤ ਪ੍ਰਸਿੱਧ ਗ਼ਜ਼ਲ ਸੰਗ੍ਰਹਿ ਦਿਲ ਦਰਵਾਜ਼ੇ ਦੇ ਕਈ ਸੰਸਕਰਨ ਛਪ ਚੁਕੇ ਹਨ। ਲੋਚੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਲੰਮੇ ਸਮੇਂ ਤੋਂ ਅਹੁਦੇਦਾਰ ਹੈ ਅਤੇ ਪੰਜਾਬੀ ਗ਼ਜ਼ ਸ਼ਤਾਬਦੀ ਦੀਆਂ ਚੋਣਵੀਆਂ ਗ਼ਜ਼ਲਾ ਗੁਲਕੰਦ ਨਾਮੀ ਗ਼ਜ਼ਲ ਸੰਗ੍ਰਹਿ ਰਾਹੀਂ ਆਪਣੇ ਸਾਥੀ ਕਵੀ ਮਨਜਿੰਦਰ ਧਨੋਆ ਨਾਲ ਮਿਲ ਕੇ ਸੰਪਾਦਿਤ ਕਰ ਚੁਕਾ ਹੈ।
ਉਨ੍ਹਾਂ ਕਿਹਾ ਕਿ ਮਾਘੀ ਮੇਲਾ ਧਰਮਕੋਟ ਵਿਖੇ ਨਿਰਮਲੇ ਸੰਪਰਦਾਇ ਡੇਰਾ ਨੇ ਅੱਜ ਦਾ ਸਨਮਾਨ ਪਿਛਲੇ ਵਰ੍ਹਿਆਂ ਦੇ ਵਿਚ ਸ਼ੁਰੂ ਕਰਕੇ ਇਸ ਚੋਂ ਵੀਹ ਸਾਲ ਪਹਿਲਾਂ ਸਿਰਕੱਢ ਕਵੀ ਸੁਰਜੀਤ ਪਾਤਰ ਤੇ 15 ਸਾਲ ਪਹਿਲਾਂ ਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਵੀ ਦਿੱਤਾ ਜਾ ਚੁਕਾ ਹੈ। ਅੱਜ ਉਹਨਾਂ ਦੇ ਚੇਲੇ ਤ੍ਰੈਲੋਚਨ ਲੋਚੀ ਵੀ ਉਹੋ ‘ ਮਹੰਤ ਚਰਨ ਸਿੰਘ ਯਾਦਗਾਰੀ ਪੁਰਸਕਾਰ 2021’ ਦਿੱਤਾ ਜਾਣਾ ਵੱਡੀ ਗੱਲ ਹੈ। ਮਹੰਤ ਸ਼ਿਵ ਰਾਉ ਸਿੰਘ ਜੀ ਤੇ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਰਵਿੰਦਰ ਕੌਰ ਨੇ ਇਹ ਪੁਰਸਕਾਰ ਪ੍ਰਦਾਨ ਕੀਤਾ। ਉੱਘੇ ਕਵੀ ਮੇਜਰ ਸਿੰਘ ਚਾਹਲ ਨੇ ਵੀ ਤ੍ਰੈਲੋਚਨ ਲੋਚੀ ਦੀ ਰਚਨਾ ਤੇ ਸ਼ਖਸੀਅਤ ਬਾਰੇ ਚਾਨਣਾ ਪਾਇਆ।

 

99690cookie-checkਪੰਜਾਬੀ ਕਵੀ ਤ੍ਰੈਲੋਚਨ ਲੋਚੀ ਦਾ ਮਹੰਤ ਕਵੀ ਚਰਨ ਸਿੰਘ ਪੁਰਸਕਾਰ ਨਾਲ ਧਰਮਕੋਟ ਵਿਖੇ ਸਨਮਾਨ
error: Content is protected !!