November 21, 2024

Loading

ਚੜ੍ਹਤ ਪੰਜਾਬ ਦੀ

ਚੰਡੀਗੜ੍ਹ 30 ਮਾਰਚ (ਹਰਜਿੰਦਰ ਸਿੰਘ ਜਵੰਦਾ) ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ( ਮੋਹਾਲੀ ) ਵਿਖੇ ਪੰਜਾਬੀ ਫਿਲਮ ਇੰਡਸਟਰੀ ਵੱਲੋ ‘ ਪੰਜਾਬੀ ਸਿਨੇਮਾ ਦਿਵਸ ‘ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਸਵੇਰੇ ਪਹਿਲੇ ਸੈਸ਼ਨ ਵਿਚ ਰਾਸ਼ਟਰੀ ਅਵਾਰਡ ਜੇਤੂ ਫਿਲਮ ‘ ਮੜ੍ਹੀ ਦਾ ਦੀਵਾ ‘ ਦਿਖਾਈ ਗਈ ਅਤੇ ਫਿਲਮ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨਾਲ ਰੂਬਰੂ ਕਰਵਾਇਆ ਗਿਆ। ਦੂਜੇ ਸੈਸ਼ਨ ਦੇ ਅਰੰਭ ਵਿੱਚ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ         ਕਰਮਜੀਤ ਅਨਮੋਲ ਦੇ ਸਵਾਗਤੀ ਬੋਲਾਂ ਨਾਲ ਹੋਇਆ ਉਹਨਾਂ ਕਿਹਾ ਕਿ
ਸੰਨ 1935ਵਿਚ 29 ਮਾਰਚ ਨੂੰ ਸਾਡੇ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ
‘ਇਸ਼ਕ-ਏ- ਪੰਜਾਬ ਉਰਫ ਮਿਰਜ਼ਾ ਸਾਹਿਬਾ ਰਿਲੀਜ਼ ਹੋਈ ਸੀ , ਇਸ ਸਮੇਂ
ਉੱਘੇ ਗਾਇਕਾਂ ਅਤੇ ਗਾਇਕਾਵਾਂ ਨੇ ਅਵਾਜ਼ ਦਾ ਜਾਦੂ ਬਖੇਰਿਆ
ਜਿਹਨਾਂ ਵਿੱਚ ਫਿਰੋਜ਼ ਖ਼ਾਨ, ਅਮਰ ਨੂਰੀ , ਪੰਮੀ ਬਾਈ , ਐਮੀ ਵਿਰਕ ,
ਚੰਨੀ ਯੂਕੇ ਅਲਾਪ ਗਰੁੱਪ, ਹਰਬੀ ਸੰਘਾ , ਸਿਕੰਦਰ ਸਲੀਮ,ਕਰਮਜੀਤ
ਅਨਮੋਲ , ਲਵਪ੍ਰੀਤ ਲਵੀ , ਤਹਿਜ਼ੀਬ ਅਤੇ ਸੁੱਖਾ ਗਿੱਲ ਕੋਕਰੀ ਆਦਿ ਸਨ ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਜਾਣਕਾਰੀ ਦਿੰਦੇਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੈਬਨਿਟ ਮੰਤਰੀਚੇਤਨ ਸਿੰਘ ਜੌੜਾ ਮਾਜਰਾ ਅਤੇ ਲਾਲ ਚੰਦ ਕਟਾਰੂ ਚੱਕ ਨੇ ਸਾਂਝੇ ਤੌਰ
ਤੇ ਕੀਤੀ, ਚੇਤਨ ਸਿੰਘ ਜੌੜਾ ਮਾਜਰਾ ਨੇ ਇਸ ਮੌਕੇ ਬੋਲਦਿਆਂ ਕਿਹਾ
ਕਿ ਸਾਡੇ ਸਿਨੇਮਾ ਕੋਲ ਬਹੁਤ ਵੱਡੀਆਂ ਸੰਭਾਵਨਾਮਾ ਹਨ , ਜਿਸਨੇ
ਸਾਡੇ ਇਤਿਹਾਸ ਅਤੇ ਸੱਭਿਆਚਾਰ ਨੇ ਨਵੀ ਪੀੜੀ ਤੱਕ ਲੈਕੇ ਜਾਣਾ ਹੈ ,
ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਇਸ ਦਿਨ ਮੌਕੇ ਤੇ ਬੋਲਦਿਆਂ
ਆਖਿਆ ਕਿ ਸਾਡੀ ਮਾਂ ਬੋਲੀ ਦਾ ਸਿਨੇਮਾ ਸਾਡੀ ਪਛਾਣ ਹੈ।

ਇਹ ਸਾਡੇ ਸਮਾਜ ਦਾ ਸ਼ੀਸਾ ਹੈ, ਜੋ ਸਮਾਜ ਵਿੱਚ ਹੋ ਰਹੀਆਂ ਘਟਨਾਵਾਂ, ਤਬਦੀਲੀਆਂ ਨੂੰ ਸਾਡੇ ਸਮਮੁੱਖ ਕਰਦਾ ਹੈ, ਸਾਡੀ ਸਰਕਾਰ ਦਾ ਉਪਰਾਲਾ ਇਸਨੂੰ ਹੋਰ ਵੱਡਾ ਕਰਨ ਦਾ ਹੈ। ਉੱਘੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਮਾਣ ਹੈ ਪੰਜਾਬੀ ਸਿਨੇਮਾ ਤੇ ਜਿਸਨੂੰ ਅਸੀਂ ਪੂਰੇ ਪਰਿਵਾਰ ਨਾਲ ਬੈਠਕੇ ਮਾਣ ਸਕਦੇ ਹਾਂ , ‘ ਪੰਜਾਬੀ ਸਿਨੇਮਾ ਦਿਵਸ ‘
2023 ਮੌਕੇ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਸ਼ਵਿੰਦਰ ਮਾਹਲ, ਬੀਬਾ ਰਣਜੀਤ
ਕੌਰ, ਅਦਾਕਾਰਾ ਜਤਿੰਦਰ ਕੌਰ, ਬੀਨੂੰ ਢਿੱਲੋੰ ਐਮੀ ਵਿਰਕ, ਜਸ ਗਰੇਵਾਲ ਅਮਰ ਨੂਰੀ, ਨਿਰਦੇਸ਼ਕ ਰਵਿੰਦਰ ਰਵੀ , ਬੀ ਐੱਨ ਸਰਮਾਂ , ਮੋਹਨ ਕੰਬੋਜ ਅਤੇ ਚੰਨੀ ਅਲਾਪ ਗਰੁੱਪ ਯੂਕੇ ਸਨ
ਅਮਰ ਨੂਰੀ
– ਸੰਸਥਾਂ ਦੇ ਚੇਅਰਮੈਨ
ਗੁੱਗੂ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਇਸ ਸਮੇਂ ਸਾਡੀ ਮਾਂ ਬੋਲ਼ੀ ਅਤੇ ਸਾਡੇ ਸੱਭਿਆਚਾਰ ਦੇ ਪਰਚਾਰ ਦਾ ਸਭ ਤੋੰ ਵੱਡਾ ਸਾਧਨ ਹੈ ਜਿਸਨੇ ਦੇਸ਼ਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸਾਡੀ ਮਾਂ ਬੋਲ਼ੀ ਦਾ ਪ੍ਰਚਾਰ ਕੀਤਾ ਹੈ , ਹੋਰਨਾਂ ਬੁਲਾਰਿਆਂ ਵਿੱਚ ਨਿਰਦੇਸ਼ਕ ਸਿਮਰਜੀਤ ਸਿੰਘ, ਬਾਲ ਮੁਕੰਦ ਸਰਮਾਂ , ਜਰਨੈਲ ਸਿੰਘ, ਬੀਬਾ ਰਣਜੀਤ ਕੌਰ, ਐਮੀ ਵਿਰਕ ਬਿਨੂੰ ਢਿੱਲੋਂ , ਚੰਡੀਗੜ ਯੂਨਿਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਮਨਪ੍ਰੀਤ ਸਿੰਘ ਮੰਨਾ ਜੀ ਅਤੇ ਪੰਮੀ ਬਾਈ ਆਦਿ ਸਨ , ਯੂਨਿਵਰਸਿਟੀ ਦੀ ਨੈਸ਼ਨਲ ਜੇਤੂ ਟੀਮ ਦੇ ਭੰਗੜੇ ਨਾਲ ਇਹ ਪ੍ਰੋਗਰਾਮ ਸੰਪੰਨ ਹੋਇਆ, ਜਿਸ ਵਿੱਚ ਸਤਵੰਤ ਕੌਰ, ਰਾਣਾ ਜੰਗ ਬਹਾਦਰ , ਭਾਰਤ ਭੂਸ਼ਣ ਵਰਮਾ , ਰਾਜ ਧਾਲੀਵਾਲ , ਰੁਪਿੰਦਰ ਰੂਪੀ , ਸੀਮਾ ਕੌਸ਼ਲ, ਸੰਜੂ ਸੋਲੰਕੀ, ਸਵੈਰਾਜ ਸੰਧੂ , ਜੱਸੀ ਲੌਗੋੰਵਾਲੀਆ, ਸੁਖਦੇਵ ਬਰਨਾਲਾ , ਰਾਜ ਬੁੱਟਰ, ਪੂਨਮ ਸੂਦ , ਰਾਖੀ ਹੁੰਦਲ, ਰਵਿੰਦਰ ਮੰਡ , ਡਾ. ਰਣਜੀਤ ਸ਼ਰਮਾ, ਪਰਮਵੀਰ, ਪਰਮਜੀਤ ਭੰਗੂ, ਗੋਨੀ ਸਗੂ, ਸਾਨੀਆ ਪੰਨੂ , ਪ੍ਰਭ ਗਰੇਵਾਲ, ਅਮ੍ਰਿਤਪਾਲ ਬਿੱਲਾ ਅਤੇ ਗੁਰਮੀਤ ਮਿਤਵਾ ਜਗਦੇਵ ਮਾਨ ਆਦਿ ਹਾਜ਼ਰ ਸਨ।

 

#For any kind of News and advertisment contact us on 9803 -450-601

 #Kindly LIke, Share & Subscribe our News Portal://charhatpunjabdi.com

146300cookie-checkਪੰਜਾਬੀ ਸਿਨੇਮਾ ਸਾਡੀ ਮਾਂ ਬੋਲ਼ੀ ਅਤੇ ਸੱਭਿਆਚਾਰ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਸਾਧਨ – ਗੁੱਗੂ ਗਿੱਲ
error: Content is protected !!