Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 16, 2025 8:48:42 PM

13 total views , 1 views today

ਚੜ੍ਹਤ ਪੰਜਾਬ ਦੀ

ਲੁਧਿਆਣਾ, (ਸਤ ਪਾਲ ਸੋਨੀ/ ਰਵੀ ਵਰਮਾ):ਦੇ਼ਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ 71ਵੇ ਜਨਮ ਦਿਵਸ ਮੌਕੇ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਲਈ ਪੂਜਾ ਅਰਚਨਾ ਕਰਦਿਆਂ ਲੁਧਿਆਣਾ ਹੈਬੋਵਾਲ ਦੇ ਪਵਿੱਤਰ ਦੰਡੀ ਸਵਾਮੀ ਧਰਮਸੰਘ ਸੰਸਕ੍ਰਿਤ ਮਹਾਂਵਿਦਿਆਲਯ ਵਿਖੇ ਭਾਰਤੀ ਜਨਤਾ ਪਾਰਟੀ ਕਾਰਜਕਾਰੀ ਕਮੇਟੀ ਪੰਜਾਬ ਦੇ ਮੈਂਬਰ ਐਡਵੋਕੇਟ ਬਿਕਰਮ ਸਿੱਧੂ ਅਤੇ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਸਾਥੀਆਂ ਸਮੇਤ ਉਨ੍ਹਾਂ ਦੀ ਲੰਬੀ ਉਮਰ ਵਾਸਤੇ ਹਵਨ ਯੱਗ ਕਰਵਾਇਆ । ਇਸ ਹਵਨ ਯੱਗ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਪੁਸ਼ਪਿੰਦਰ ਸਿੰਘਲ , ਸੰਜੇ ਗੁਸਾਈਂ , ਪ੍ਰਿੰਸ ਭੰਡਾਰੀ , ਜਤਿਨ ਸ਼ਰਮਾ , ਮਨੀਸ਼ ਸ਼ਰਮਾ , ਪੁਰ਼ਸ਼ੋਤਮ , ਪੰਕਜ ਟਾਂਕ , ਅਵਿਨਾਸ਼ ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਹਵਨ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ ਭਾਜਪਾ ਨੇਤਾ ਅਤੇ ਵਰਕਰ ਮੋਦੀ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਨ ਤਾਂ ਜੋ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਣ।ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ -ਦੁਆਲੇ ਅਤੇ ਸ਼ਹਿਰ ਨੂੰ ਸਾਫ਼ ਕਰਨ ਦੇ ਨਾਲ -ਨਾਲ ਸਫਾਈ ਅਭਿਆਨ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ , ਨਵੇਂ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਵੀ ਕਿਹਾ।

83130cookie-checkਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਇਆ ਹਵਨ ਯੱਗ ਕਰਕੇ
error: Content is protected !!