Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 6, 2025 12:27:25 PM

Loading

ਲੁਧਿਆਣਾ , (ਦਵਿੰਦਰ ਵਰਮਾ ) : ਲੁਧਿਆਣਾ ਵਿਖੇ ਪੈਂਦੇ ਪੁਲਿਸ ਸਟੇਸ਼ਨ ਥਾਣਾ ਮੋਤੀ ਨਗਰ ਵਿੱਚ ਬਣੇ ਏਸ ਟੀ ਐਫ ਵਿੱਚ ਤਾਇਨਾਤ ਏ ਐਸ ਆਈ ਮੱਖਣ ਰਾਮ ਬਹੁਤ ਹੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਸਰਕਾਰ ਨੂੰ ਦੇ ਰਹੇ ਹਨ। ਇਨਾਂ ਦੀ ਇਮਾਨਦਾਰੀ ਅਤੇ ਮਿਹਨਤ ਨੂੰ ਵੇਖਦਿਆਂ ਸਰਕਾਰ ਵੱਲੋਂ ਤਰੱਕੀ ਤਾਰਾ ਲਗਾ ਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਉਹ ਇਸੇ ਤਰਾਂ ਹੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਨੂੰ ਦਿੰਦੇ ਰਹਿਣਗੇ। ਉਨਾਂ ਕਿਹਾ ਉਹ ਆਪਣੇ ਇਲਾਕੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਅਫ਼ਸਰ ਬਣ ਕੇ ਆਪਣਾ ਫਰਜ਼ ਨਿਭਾਉਣਗੇ। ਦੱਸਣਯੋਗ ਹੈ ਕਿ ਪੱਤਰਕਾਰਾਂ ਵੱਲੋਂ ਉਨਾਂ ਨੂੰ ਅੱਜ ਥਾਣਾ  ਮੋਤੀ ਨਗਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਭਾਈਚਾਰੇ ਵਿੱਚ ਵਿੱਕੀ ਭਗਤ , ਦਵਿੰਦਰ ਰਾਜਪੂਤ, ਦਵਿੰਦਰ ਵਰਮਾ, ਸਚਿਨ ਬੇਦੀ, ਰਾਕੇਸ਼ ਕੁਮਾਰ,ਤਜਿੰਦਰ ਸਿੰਘ ਅਤੇ ਜੇਕੇ ਪੂਰੇਵਾਲ ਮੌਕੇ ਤੇ ਮੌਜੂਦ ਸਨ। 

61690cookie-checkਏ ਐਸ ਆਈ ਮੱਖਣ ਰਾਮ ਨੂੰ ਸਬ ਇੰਸਪੈਕਟਰ ਬਨਣ ‘ਤੇ ਪੱਤਰਕਾਰਾਂ ਨੇ ਕੀਤਾ ਸਨਮਾਨਿਤ
error: Content is protected !!