ਲੁਧਿਆਣਾ, 7 ਮਈ ( ਸੁਖਚੈਨ ਮੇਹਰਾ): ਕਰੋਣਾ ਮਹਾਮਾਰੀ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਅੱਜ ਪ੍ਰੈਸ ਕਲੱਬ (ਰਜਿ) ਲੁਧਿਆਣਾ ਵੱਲੋਂ ਡਾਕਟਰ ਵਿਕਾਸ ਸ਼ਰਮਾ ਅਤੇ ਉਨਾਂ ਦੀ ਟੀਮ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀਆਂ ਰਾਹੀਂ ਮੁਲਾਜ਼ਮਾਂ ਨੂੰ ਮਾਸਕ ਅਤੇ ਇਮੂਯੂਨਿਟੀ ਵਧਾਉਣ ਲਈ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਡਾਕਟਰ ਵਿਕਾਸ ਸ਼ਰਮਾ ਨੇ ਪ੍ਰੈਸ ਕਲੱਬ (ਰਜਿ) ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੈਸ ਕਲੱਬ ਦੇ ਉਪਰਾਲੇ ਕਾਰਨ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ।ਇਹ ਦਵਾਈਆਂ ਹੋਮਿਓਪੈਥਿਕ ਹਨ ,ਇਹ ਦਵਾਈ ਤਿੰਨ ਦਿੰਨ ਖਾਣ ਨਾਲ ਵਿਅਕਤੀ ਦੀ ਇਮੂਯੂਨਿਟੀ ਵੱਧਦੀ ਹੈ।ਏ.ਡੀ.ਸੀ.ਪੀ.ਜਸਕਰਨ ਸਿੰਘ ਤੇਜਾ ਅਤੇ ਏ. ਸੀ.ਪੀ.ਸੰਦੀਪ ਵਢੇਰਾ ਵੱਲੋਂ ਪ੍ਰੈਸ ਕਲੱਬ (ਰਜਿ)ਅਤੇ ਡਾਕਟਰਾਂ ਦੀ ਟੀਮ ਦਾ ਮੁੱਖ ਤੌਰ ‘ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਕਾਂਗਰਸ ਜਨਰਲ ਸੈਕਟਰੀ ਰਣਜੀਤ ਸਿੰਘ ਰਾਣਾ ਵਾਰਡ ਨੰਬਰ 36 ਪ੍ਰਧਾਨ ਵੱਲੋਂ ਪ੍ਰੈਸ ਕਲੱਬ(ਰਜਿ),ਪੁਲਿਸ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਤਰਕਾਰਾਂ,ਪੁਲਿਸ ਪ੍ਰਸ਼ਾਸਨ ਅਤੇ ਡਾਕਟਰ ਜੋ ਕਰੋਣਾ ਮਹਾਮਾਰੀ ਖਿਲਾਫ ਜੰਗ ਲੜ ਦੇਸ਼ ਦੀ ਸੇਵਾ ਕਰ ਰਹੇ ਹਨ।ਉਹ ਸ਼ਲਾਘਾਯੋਗ ਕਦਮ ਹੈ।ਇਸ ਮੌਕੇ ਪੱਤਰਕਾਰ ਭਾਈਚਾਰਾ ਜਤਿੰਦਰ ਟੰਡਨ,ਸਰਬਜੀਤ ਸਿੰਘ ਪਨੇਸਰ,ਰਾਜ ਕੁਮਾਰ,ਜਤਿੰਦਰ ਕੁਮਾਰ,ਤਰੁਣ ਗਰੋਵਰ ਤੋਂ ਇਲਾਵਾ ਹਰਦੀਪ ਸਿੰਘ ਦੀਪੀ ਸ਼ਾਮਲ ਸਨ।