April 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):ਚੈਪੀਅਨਜ਼ ਵਰਲਡ ਵੱਲੋ ਕਰਵਾਏ ਗਏ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਰਾਮਪੁਰਾ ਫੂਲ ਦੇ ਵਿਦਿਆਰਥੀ ਪ੍ਰਨੇ ਗਰਗ ਨੇ 7 ਮਿੰਟ 27 ਸੈਕੰਡ ਵਿੱਚ 70 ਸਵਾਲਾਂ ਦੇ ਆਨ ਲਾਈਨ ਸਹੀ ਉੱਤਰ ਦੇ ਕੇ ਇੱਕ ਨਵਾਂ ਅੰਤਰਾਸ਼ਟਰੀ ਰਿਕਾਰਡ ਬਣਾਇਆ ਹੈ । ਉੱਥੇ ਹੀ ਸ਼ਹਿਰ ਦੀ ਵਿਦਿਆਰਥਣ ਕਾਵਿਆ ਗੋਇਲ ਨੈਸ਼ਨਲ ਅਤੇ ਇੰਟਰਨੈਸ਼ਨਲ ਦੋਹਾਂ ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕਰ ‘ਚੈਂਪਿਅਨ ਆਫ ਚੈਂਪਿਅਨ’ ਬਣੀ । ਵਰਣਯੋਗ ਹੈ ਕਿ ਇਸ ਇੰਟਰਨੈਸ਼ਨਲ ਰਿਕਾਰਡ ਤੋ ਪਹਿਲਾਂ ਇਸੇ ਮਹੀਨੇ ਨਵਾਂ ਨੈਸ਼ਨਲ ਰਿਕਾਰਡ ਵੀ ਰਾਮਪੁਰਾ ਫੂਲ ਦੀ ਵਿਦਿਆਰਥਣ ਵਿਧੀ ਗਰਗ ਦੇ ਨਾਮ ਦਰਜ ਹੋਇਆ ਸੀ।
29 ਦੇਸ਼ਾਂ ਦੇ 18 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਸੀ ਮੁਕਾਬਲੇ ਵਿੱਚ ਭਾਗ
ਚੈਪੀਅਨਜ਼ ਵਰਲਡ ਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਉੱਤਰਾਖੰਡ, ਰਾਜਸਥਾਨ, ਗੁਜਾਰਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ ਤੋ ਇਲਾਵਾ ਕੈਨੇਡਾ, ਅਮੇਰਿਕਾ, ਇੰਗਲੈਂਡ, ਫਿਨਲੈਂਡ, ਸਕਾਟਲੈਂਡ, ਜਰਮਨੀ, ਆਸਟਰੇਲੀਆ, ਨਿਊਜੀਲੈਂਡ, ਡੁਬਈ, ਇਰਾਕ, ਸਵਿਜਰਲੈਂਡ ਆਦਿ ਕੁਲ 29 ਦੇਸ਼ਾਂ ਦੇ 18 ਹਜ਼ਾਰ ਤੋ ਵੱਧ ਵਿਦਿਆਰਥੀ ਸ਼ਾਮਿਲ ਹੋਏ ਸਨ ।
ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਪ੍ਰਤੀਯੋਗਿਤਾ ਵਿੱਚ ਜਿਲ੍ਹੇ ਬਠਿੰਡਾ ਦੇ ਨਤੀਜੇ ਦੀ ਜਾਣਕਾਰੀ ਦਿੰਦੇ ਦੱਸਿਆ ਰਾਮਪੁਰਾ ਫੂਲ ਦੇ ਸੇਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਪ੍ਰਨੇ ਗਰਗ ਸਪੁੱਤਰ ਜੀਵਨ ਗਰਗ ਨੇ ਪਹਿਲੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਅੰਤਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਉਸ ਵੱਲੋ 7 ਮਿੰਟ 27 ਸੈਕੰਡ ਸਭ ਤੋ ਤੇਜ ਗਤੀ ਨਾਲ ਪੇਪਰ ਹੱਲ ਕਰ ਨਵਾਂ ਇੰਟਰਨੈਸ਼ਨਲ ਰਿਕਾਰਡ ਵੀ ਬਣਾਇਆ ਗਿਆ ਹੈ ।
ਵਿਦਿਆਰਥਣ ਕਾਵਿਆ ਗੋਇਲ ਨੈਸ਼ਨਲ ਅਤੇ ਇੰਟਰਨੈਸ਼ਨਲ ਦੋਹਾਂ ਵਿੱਚ ਮੁਕਾਬਲਿਆਂ ਜਿੱਤ ਹਾਸਿਲ ਕਰ ਬਣੀ ਚੈਂਪਿਅਨ ਆਫ ਚੈਂਪਿਅਨ
ਰਾਮਪੁਰਾ ਫੂਲ ਦੇ ਮਾਊਂਟ ਲਿਟਰਾ ਸਕੂਲ ਦੀ ਵਿਦਿਆਰਥਣ ਕਾਵਿਆ ਸਪੁੱਤਰੀ ਕਰਨ ਗੋਇਲ ਨੇ ਦੂਸਰੀ ਟਰਮ ਦੀ (ਬੀ) ਕੈਟਾਗਿਰੀ ਵਿੱਚ ਅੰਤਰਾਸ਼ਟਰੀ ਪੱਧਰ ਤੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਹੈ । ਕਾਵਿਆ ਗੋਇਲ ਇਸ ਤੋ ਪਹਿਲਾਂ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹੀ ਸੀ । ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਵਿੱਚ ਕਾਵਿਆ ਇਕਲੌਤੀ ਅਜਿਹੀ ਵਿਦਿਆਰਥੀ ਰਹੀ, ਜਿਸ ਨੇ ਦੋਹਾਂ ਪ੍ਰਤੀਯੋਗਿਤਾਵਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ । ਇਸ ਪ੍ਰਾਪਤੀ ਤੇ ਉਸ ਨੂੰ ‘ਚੈਪਿਅਨ ਆਫ ਚੈਪਿਅਨ’ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ।
ਨੈਸ਼ਨਲ ਮੁਕਾਬਲੇ ਦਾ ਰਿਕਾਰਡ ਵੀ ਰਾਮਪੁਰਾ ਦੀ ਵਿਦਿਆਰਥਣ ਵਿਧੀ ਦੇ ਨਾਮ ਹੈ
ਬਠਿੰਡਾ ਦੇ ਸੈਂਟ ਜੋਸਫ ਸਕੂਲ ਦੇ ਵਿਦਿਆਰਥੀ ਯੁਵਰਾਜ ਚਾਵਲਾ ਸਪੁੱਤਰ ਪੰਕਜ ਕੁਮਾਰ ਨੇ ਤੀਸਰੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਅੰਤਰਾਸ਼ਟਰੀ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ । ਨੈਸ਼ਨਲ ਅਤੇ ਇੰਟਰਨੈਸ਼ਨਲ ਦੋਹਾਂ ਵਿੱਚ ਸਭ ਤੋ ਵੱਧ ਇਨਾਮ ਜਿੱਤਣ ਤੇ ਸ਼ਾਰਪ ਬ੍ਰੇਨਸ ਸੈਂਟਰ ਨੂੰ ਨੰਬਰ 1 ਸੈਟਰ ਦਾ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ । ਚੰਡੀਗੜ੍ਹ ਦੀ ਮੇਅਰ ਮੈਡਮ ਸਰਬਜੀਤ ਕੌਰ ਅਤੇ ਡੀਐਸਪੀ ਖਰੜ ਰੁਪਿਦੰਰਜੀਤ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ।
#For any kind of News and advertisment contact us on 9803 -45 -0601  
#Kindly LIke,Share & Subscribe our News Portal: http://charhatpunjabdi.com
134770cookie-checkਅੰਤਰਾਸ਼ਟਰੀ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਫੂਲ ਦੇ ਵਿਦਿਆਰਥੀ ਪ੍ਰਨੇ ਗਰਗ ਨੇ ਬਣਾਇਆ ਨਵਾਂ ਰਿਕਾਰਡ
error: Content is protected !!