November 14, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 23 ਜੂਨ (ਸਤ ਪਾਲ ਸੋਨੀ) – ਤੰਦਰੁਸਤੀ ਨੂੰ ਉਤਸ਼ਾਹਤ ਕਰਨ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ‘ਆਸ ਅਹਿਸਾਸ’ ਦੇ ਸਹਿਯੋਗ ਨਾਲ ਚਲੋ ਸਾਈਕਲ ਚਲਾਈਏ (ਨਸ਼ਾ ਵਿਰੋਧੀ ਮੁਹਿੰਮ) ਦਾ ਆਯੋਜਨ ਕੀਤਾ, ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਉਤਸ਼ਾਹ ਨਾਲ ਅੱਗੇ ਆਏ ਅਤੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਾਈਕਲ ਸਵਾਰਾਂ ਵਜੋਂ ਸ਼ਮੂਲੀਅਤ ਕੀਤੀ ਗਈ।

ਰੈਲੀ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਤੰਦਰੁਸਤੀ ਪ੍ਰਤੀ ਪ੍ਰੇਰਿਤ ਕਰਨ ਲਈ ਉਨ੍ਹਾਂ ਖੁ਼ਦ ਵੀ ਸਾਈਕਲ ‘ਤੇ ਗੇੜਾ ਲਾਇਆ।ਇਹ ਰੈਲੀ ਪੁਲਿਸ ਲਾਈਨਜ਼ ਲੁਧਿਆਣਾ ਤੋਂ ਸ਼ੁਰੂ ਹੋ ਕੇ ਸੈਸ਼ਨ ਚੌਂਕ, ਫੁਹਾਰਾ ਚੌਕ ਹੁੰਦੇ ਹੋਏ ਦੁਰਗਾ ਮਾਤਾ ਮੰਦਰ ਤੋਂ ਭਾਰਤ ਨਗਰ ਚੌਕ ਵੱਲ ਅਤੇ ਫੇਰ ਮੁੜ ਕੇ ਫੁਹਾਰਾ ਚੌਕ ਤੋਂ ਕਾਲਜ ਰੋਡ ਹੁੰਦੇ ਹੋਏ ਵਾਪਸ ਪੁਲਿਸ ਲਾਈਨਜ਼ ਵੱਲ ਪਰਤ ਗਈ।

ਸ੍ਰੀ ਰਾਕੇਸ਼ ਅਗਰਵਾਲ, ਸਿਮਰਤਪਾਲ ਸਿੰਘ ਢੀਂਡਸਾ, ਡੀ.ਸੀ.ਪੀ. (ਕ੍ਰਾਈਮ) ਪ੍ਰਗਿਆ ਜੈਨ, ਏ.ਡੀ.ਸੀ.ਪੀ, ਲੁਧਿਆਣਾ ਦੇ ਨਾਲ ਰੂਚੀ ਕੌਰ ਬਾਵਾ, ਪ੍ਰਧਾਨ ਆਸ ਅਹਿਸਾਸ ਸਮੇਤ ਐਨ.ਜੀ.ਓ. ਦੇ ਮੈਂਬਰ ਰੈਲੀ ਵਿੱਚ ਮੌਜੂਦ ਸਨ।

ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਅਸੀਂ ਸ਼ਹਿਰ ਨੂੰ ਨਸ਼ਾ ਮੁਕਤ ਕਰ ਸਕੀਏੇ। ਉਨ੍ਹਾ ਕਿਹਾ ਕਿ ”ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਕੋਈ ਮੁੜ ਵਸੇਬਾ ਕੇਂਦਰ ਵਿਚ ਦਾਖਲ ਹੋਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ, ਕਿਉਂਕਿ ਅਸੀਂ ਅਜਿਹੇ ਲੋਕਾਂ ਦੀ ਮਦਦ ਲਈ ਹਾਂ”।ਰੁਚੀ ਕੌਰ ਬਾਵਾ ਨੇ ਸਮੂਹ ਅਧਿਕਾਰੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਜੋ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸੀ.ਆਰ.ਓ ਮਹਿਲਾ ਵਿੰਗ ਪੰਜਾਬ, ਬਸੰਤ ਐਂਡ ਆਈਸ ਕਰੀਮ ਸਟੂਡੀਓ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਰਿਫਰੈਸ਼ਮੈਂਟ ਸਪਾਂਸਰ ਕੀਤੀ।

 

69510cookie-checkਪੁਲਿਸ ਕਮਿਸ਼ਨਰ ਲੁਧਿਆਣਾ ਤੇ ਐਨ.ਜੀ.ਓ. ‘ਆਸ ਅਹਿਸਾਸ’ ਵੱਲੋਂ ਸਾਈਕਲ ਰੈਲੀ ਆਯੋਜਿਤ
error: Content is protected !!