December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ : (ਸਤ ਪਾਲ ਸੋਨੀ) : ਏਡੀਸੀਪੀ ਮੈਡਮ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਵਲੋਂ ਏਸੀਪੀ ਵਰਿਆਮ ਸਿੰਘ ਖਹਿਰਾ ਦੀ ਅਗਵਾਈ ਹੇਠ ਐੱਸ. ਐੱਚ. . ਜਰਨੈਲ ਸਿੰਘ ਨੇ ਕਾਰਵਾਈ ਕਰਦਿੰਆਂ ਵੱਖਵੱਖ ਗੁੰਡਾਗਰਦੀ ਅਤੇ ਲੜਾਈ ਝਗੜਿਆਂ ਦੇ ਮਾਮਲਿਆਂ ਵਿਚ ਲੋੜੀਂਦੇ ਖ਼ਤਰਨਾਕ ਲੋਟਾ ਗਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸਿਮਰਨਜੀਤ ਸਿੰਘ ਉਰਫ ਲੋਟਾ ਪੁੱਤਰ ਗੁਰਨਾਮ ਸਿੰਘ ਵਾਸੀ ਇਸਲਾਮਗੰਜ, ਰਾਜਵਿੰਦਰ ਸਿੰਘ ਉਰਫ਼ ਰਾਜਾ ਪੁੱਤਰ ਅਮਰੀਕ ਸਿੰਘ ਵਾਸੀ ਇਸਲਾਮਗੰਜ, ਅਰਜਨ ਸਿੰਘ ਉਰਫ ਗੈਰੀ ਪੁੱਤਰ ਨੌਨਿਹਾਲ ਵਾਸੀ ਆਜ਼ਾਦ ਨਗਰ, ਕਰਨਜੀਤ ਸਿੰਘ ਉਰਫ ਕਰਨ ਵਾਸੀ ਇਸਲਾਮਗੰਜ, ਪ੍ਰੇਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਇਸਲਾਮਗੰਜ ਸ਼ਾਮਿਲ ਹਨ | ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਕਿਰਪਾਨਾਂ, ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ | ਉਕਤ ਦੋਸ਼ੀ ਪੁਲਿਸ ਨੂੰ ਗੁੰਡਾਗਰਦੀ ਅਤੇ ਲੜਾਈ ਝਗੜਿਆਂ ਦੇ ਕਈ ਮਾਮਲਿਆਂ ਵਿਚ ਲੋੜੀਂਦੇ ਸਨ | ਕਥਿਤ ਦੋਸ਼ੀਆਂ ਵਲੋਂ 8 ਫਰਵਰੀ ਨੂੰ ਕਿਦਵਾਈ ਨਗਰ ਵਿਚ ਪਰਗਟ ਸਿੰਘ ਉਰਫ਼ ਸੰਨੀ ਨਾਮੀ ਨੌਜਵਾਨ ਅਤੇ ਉਸਦੇ ਸਾਥੀਆਂਤੇ ਹਮਲਾ ਕਰ ਦਿੱਤਾ ਸੀ ਅਤੇ ਉਨਾਂ ਦੀ ਕਾਰ ਦੀ ਵੀ ਭੰਨਤੋੜ ਕੀਤੀ ਸੀ, ਬਾਅਦ ਵਿਚ ਇਹ ਸਾਰੇ ਕਥਿਤ ਦੋਸ਼ੀ ਉੱਥੋਂ ਫ਼ਰਾਰ ਹੋ ਗਏ ਸਨ |

ਉਨਾਂ ਦੱਸਿਆ ਕਿ ਲੜਾਈ ਦਾ ਕਾਰਨ ਇਨਾਂ ਨੌਜਵਾਨਾਂ ਦੀ ਆਪਸੀ ਰੰਜਿਸ਼ ਦੱਸਿਆ ਗਿਆ ਸੀ | ਪੁਲਿਸ ਪਿਛਲੇ 20 ਦਿਨਾਂ ਤੋਂ ਇਨਾਂ ਦੋਸ਼ੀਆਂ ਦੀ ਭਾਲ ਲਈ ਵੱਖਵੱਖ ਥਾਵਾਂਤੇ ਛਾਪੇਮਾਰੀ ਕਰ ਰਹੀ ਸੀ ਕਿ ਪੁਲਿਸ ਨੂੰ ਹੁਣ ਸਫ਼ਲਤਾ ਹਾਸਲ ਹੋਈ ਹੈ | ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

65240cookie-checkਹਥਿਆਰਾਂ ਸਮੇਤ ਖ਼ਤਰਨਾਕ ਲੋਟਾ ਗਰੋਹ ਦੇ ਪੰਜ ਮੈਂਬਰ ਗਿ੍ਫ਼ਤਾਰ
error: Content is protected !!