ਲੁਧਿਆਣਾ ( ਬਿਊਰੋ ) : ਵਾਰਡ ਨੰ: 94’ਚ ਕੌਂਸਲਰ ਗੁਰਪ੍ਰੀਤ ਗੋਪੀ ਵਲੋਂ ਇਕ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ‘ਚ ਵਿਧਾਇਕ ਰਾਕੇਸ਼ ਪਾਂਡੇ ਪੁੱਜੇ ।ਆਪਣੇ ਸੰਬੋਧਨ ਵਿੱਚ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ-ਮੰਤਰੀ ਪੰਜਾਬ ਦਾ ਮੁੱਖ ਉੱਦੇਸ਼ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ ਜਿਸ ਲਈ ਸਰਕਾਰ ਨਵੀਂਆਂ- ਨਵੀਂਆਂ ਸਕੀਮਾਂ ਲੈਕੇ ਆ ਰਹੀ ਹੈ ।
ਰਾਕੇਸ਼ ਪਾਂਡੇ ਨੇ ਕਿਹਾ ਕਿ ਕੌਂਸਲਰ ਗੁਰਪ੍ਰੀਤ ਗੋਪੀ ਦੀ ਮਿਹਨਤ ਸਦਕਾ ਅੱਜ 125 ਜ਼ਰੂਰਤ ਮੰਦ ਲੋਕਾਂ ਨੂੰ ਪੈਨਸ਼ਨ ਪੱਤਰ ਵੰਡੇ ਜਾ ਰਹੇ ਹਨ । ਰਾਕੇਸ਼ ਪਾਂਡੇ ਨੇ ਕਿਹਾ ਕਿ ਬਹੁੱਤ ਹੀ ਜਲਦੀ ਜਗਤ ਨਗਰ ਪਾਰਕ ਵਿੱਚ ਇਕ ਡਿਸਪੈਂਸਰੀ ਇਲਾਕੇ ਦੇ ਲੋਕਾਂ ਨੂੰ ਭੇਂਟ ਕੀਤੀ ਜਾਵੇਗੀ ।
ਵਿਧਾਇਕ ਰਾਕੇਸ਼ ਪਾਂਡੇ ਦਾ ਧੰਨਵਾਦ ਕਰਦਿਆਂ ਹੋਇਆਂ ਕੌਂਸਲਰ ਗੁਰਪ੍ਰੀਤ ਗੋਪੀ ਨੇ ਕਿਹਾ ਕਿ ਮੇਰੀ ਟੀਮ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਯਤਨ ਕਰ ਰਹੀ ਹੈ, ਜਿਸ ਲਈ ਰਾਕੇਸ਼ ਪਾਂਡੇ ਜੀ ਹਰ ਸਮੇਂ ਸਹਿਯੋਗ ਲਈ ਤਿਆਰ ਰਹਿੰਦੇ ਹਨ ।ਮੇਰਾ ਇਹ ਵਾਅਦਾ ਹੈ ਕਿ ਜੋ ਵੀ ਇਸ ਸਕੀਮ ਹੇਠ ਲੋਕ ਆਉਦੇਂ ਹਨ ਉਨਾਂ ਨੂੰ ਇਸ ਸਕੀਮ ਤੋਂ ਵਾਝਾਂ ਨਹੀ ਰਹਿਣ ਦੇਵਾਂਗਾ।ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਰਾਕੇਸ਼ ਪਾਂਡੇ ਅਤੇ ਕੌਂਸਲਰ ਗੁਰਪ੍ਰੀਤ ਗੋਪੀ ਨੂੰ ਸਨਮਾਨਿਤ ਕੀਤਾ ਅਤੇ ਕੀਤੇ ਗਏ ਕੰਮਾਂ ਲਈ ਸਰਾਹਨਾ ਕੀਤੀ ।