ਚੜ੍ਹਤ ਪੰਜਾਬ ਦੀ
ਲੁਧਿਆਣਾ, 30 ਮਾਰਚ,(ਸਤ ਪਾਲ ਸੋਨੀ ): ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਸਨਅਤ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇੰਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਇੱਕ ਟਵੀਟ ਰਾਹੀਂ ਕੇਂਦਰੀ ਸਟੀਲ ਮੰਤਰੀ ਆਰ.ਸੀ.ਪੀ. ਸਿੰਘ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ।
ਪੱਤਰ ਵਿੱਚ ਦੀਵਾਨ ਨੇ ਲਿਖਿਆ ਹੈ ਕਿ ਇਸ ਪੱਤਰ ਰਾਹੀਂ ਉਹ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਲੁਧਿਆਣਾ ਉਦਯੋਗ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਦਾ ਮੁੱਦਾ ਉਠਾਉਣਾ ਚਾਹੁੰਦੇ ਹਨ। ਖਾਸ ਕਰਕੇ ਲੁਧਿਆਣਾ ਦੇ ਵਿਸ਼ਵ ਪ੍ਰਸਿੱਧ ਸਾਈਕਲ, ਆਟੋ ਪਾਰਟਸ ਅਤੇ ਮਸ਼ੀਨ ਟੂਲਜ ਉਦਯੋਗ, ਇਸ ਵਾਧੇ ਨਾਲ ਬਹੁਤ ਪ੍ਰਭਾਵਿਤ ਹੋ ਰਹੇ ਹਨ। ਸਥਿਤੀ ਇਹ ਹੈ ਕਿ ਸਟੀਲ ਦੇ ਇੰਗਟ ਦੀ ਕੀਮਤ ਜੋ 1 ਸਾਲ ਪਹਿਲਾਂ 35,000 ਰੁਪਏ ਪ੍ਰਤੀ ਟਨ ਸੀ, ਹੁਣ 60,000 ਰੁਪਏ ਪ੍ਰਤੀ ਟਨ ਨੂੰ ਪਾਰ ਕਰ ਗਈ ਹੈ ਅਤੇ 1 ਸਾਲ ਵਿਚ ਲੋੰਗ ਪ੍ਰੋਡਕਟ ਦੀ ਕੀਮਤ 42,000 ਰੁਪਏ ਪ੍ਰਤੀ ਟਨ ਤੋਂ ਵਧ ਕੇ 70,000 ਰੁਪਏ ਪ੍ਰਤੀ ਟਨ ਹੋ ਗਈ ਹੈ। ਇਸੇ ਤਰ੍ਹਾਂ ਫਲੈਟ ਸਟੀਲ ਦੀਆਂ ਕੀਮਤਾਂ ਵੀ 47,000 ਰੁਪਏ ਪ੍ਰਤੀ ਟਨ ਤੋਂ ਲਗਭਗ 82,000 ਰੁਪਏ ਪ੍ਰਤੀ ਟਨ ਨੂੰ ਛੂਹ ਗਈਆਂ ਹਨ।
ਇਨ੍ਹਾਂ ਹਾਲਾਤਾਂ ਵਿੱਚ ਲੁਧਿਆਣਾ ਦਾ ਵਿਸ਼ਵ ਪ੍ਰਸਿੱਧ ਸਾਈਕਲ ਆਟੋ ਪਾਰਟਸ ਅਤੇ ਮਸ਼ੀਨ ਟੂਲ ਉਦਯੋਗ ਬਹੁਤ ਪ੍ਰਭਾਵਿਤ ਹੋ ਰਿਹਾ ਹੈ, ਜਿਸ ਤੋਂ ਲੱਖਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲਦਾ ਹੈ।ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਨ, ਦੂਜੇ ਪਾਸੇ ਦੇਸ਼ ਦੀਆਂ ਸਟੀਲ ਕੰਪਨੀਆਂ ਲਗਾਤਾਰ ਕੀਮਤਾਂ ਵਧਾ ਰਹੀਆਂ ਹਨ। ਅਜਿਹੇ ‘ਚ ਦੇਸ਼ ਦੇ ਉਦਯੋਗ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇ ਦਾ ਸਾਹਮਣਾ ਕਿਵੇਂ ਕਰ ਸਕਣਗੇ।
*ਸਟੀਲ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਸਥਾਪਤ ਕਰਨ ਦੀ ਮੰਗ
ਇਸ ਪੱਤਰ ਰਾਹੀਂ ਉਹ ਦੇਸ਼ ਵਿੱਚ ਸਟੀਲ ਰੈਗੂਲੇਟਰੀ ਅਥਾਰਟੀ ਬਣਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਇੱਕ ਵਾਰ ਫਿਰ ਦੁਹਰਾਉਣਾ ਚਾਹੁੰਦੇ ਹਨ, ਤਾਂ ਜੋ ਸਟੀਲ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਮਨਮਾਨੇ ਭਾਅ ਦੇ ਵਾਧੇ ਨੂੰ ਰੋਕਿਆ ਜਾ ਸਕੇ ਜੇਕਰ ਅਜਿਹਾ ਨਾ ਹੋਇਆ ਤਾਂ ਲੁਧਿਆਣਾ ਦੀਆਂ ਸਨਅਤਾਂ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ। ਜਿਨ੍ਹਾਂ ਲਈ ਸਟੀਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਕਾਰਨ ਆਰਡਰ ਪੂਰੇ ਕਰਨਾ ਮੁਸ਼ਕਿਲ ਹੋ ਗਏ ਹਨ, ਕਿਉਂਕਿ ਸਟੀਲ ਦੀਆਂ ਕੀਮਤਾਂ ‘ਚ ਸਥਿਰਤਾ ਨਹੀਂ ਆ ਰਹੀ ਹੈ।ਉਹ ਉਮੀਦ ਕਰਦੇ ਹਨ ਕਿ ਤੁਸੀਂ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰੋਗੇ ਅਤੇ ਜਲਦੀ ਤੋਂ ਜਲਦੀ ਸਟੀਲ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਗਠਨ ‘ਤੇ ਕੰਮ ਕੀਤਾ ਜਾਵੇਗਾ।
1121400cookie-checkਪਵਨ ਦੀਵਾਨ ਨੇ ਸਟੀਲ ਦੀਆਂ ਵਧਦੀਆਂ ਕੀਮਤਾਂ ‘ਤੇ ਕੇਂਦਰੀ ਸਟੀਲ ਮੰਤਰੀ ਨੂੰ ਲਿਖਿਆ ਖੁੱਲ੍ਹਾ ਪੱਤਰ