December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ (ਰਵੀ ਵਰਮਾ):ਤਖ਼ਤ ਸ੍ਰੀ ਆਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਜੋ ਪੈਦਲ ਯਾਤਰਾ 6 ਸਤੰਬਰ ਨੂੰ ਆਰੰਭ ਹੋਈ ਸੀ 4 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ 400 ਸਾਲਾ ਬੰਦੀ ਛੋੜ ਸ਼ਤਾਬਦੀ ਵਿੱਚ ਸ਼ਾਮਿਲ ਹੋਵੇਗੀ 6 ਸਤੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪੈਦਲ ਯਾਤਰਾ ਆਰੰਭ ਕਰਵਾਈ ਗਈ ਸੀ।

11 ਸਤੰਬਰ ਵਾਲੇ ਦਿਨ ਇਹ ਪੈਦਲ ਯਾਤਰਾ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ 10ਵੀ ਨੰਦਪੁਰ ਸਾਨੇਵਾਲ ਪਹੁੰਚੀ ਹੈ । ਰਾਤ ਦਾ ਪੜਾਅ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ 10ਵੀ ਨੰਦਪੁਰ ਸਾਹਨੇਵਾਲ ਲੁਧਿਆਣਾ ਵਿਖੇ ਹੋਵੇਗਾ। ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲੇ ਪ੍ਰਧਾਨ ਬਲਜੀਤ ਸਿੰਘ ਹਰਾ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ । ਸੇਵਾਦਾਰ ਬਾਬਾ ਸੁੱਖਾ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਬਾਬਾ ਦਵਿੰਦਰ ਸਿੰਘ ਬਾਬਾ ਲੱਖਾ ਸਿੰਘ ਜੀ ਵੱਲੋਂ ਪੈਦਲ ਜਾ ਰਹੀਆਂ ਸੰਗਤਾ ਦਾ ਧੰਨਵਾਦ ਕੀਤਾ ਗਿਆ। 

82550cookie-checkਤਖ਼ਤ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਪੈਦਲ ਯਾਤਰਾ ਚੱਲ ਕੇ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ 28 ਦਿਨਾ ਚ ਪਹੁੰਚਣ ਵਾਲੀ ਯਾਤਰਾ ਅੱਜ ਪਹੁੰਚੀ ਲੁਧਿਆਣਾ
error: Content is protected !!