ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ) : ਸਾਹਿਰ ਲੁਧਿਆਣਵੀ ਗੈਟ ਟੂ ਗੈਦਰ ਕਲੱਬ ਵੱਲੋਂ ਫਾਉਂਡਰ ਪਾਰਸ ਲੁਧਿਆਨਵੀ ਦੀ ਅਗਵਾਈ ਹੇਠ ਸਾਹਿਰ ਲੁਧਿਆਣਵੀ ਦੇ 102ਵੇ ਜਨਮ ਦਿਵਸ ਦੇ ਸਬੰਧ ਵਿੱਚ ਸਤਲੁਜ ਕਲੱਬ ਰੱਖ ਬਾਗ ਲੁਧਿਆਣਾ ਵਿਖੇ ਸਾਹਿਰ ਲੁਧਿਆਨਵੀ ਦੁਆਰਾ ਲਿਖੇ ਗਏ ਗਾਣੇ ਅਤੇ ਸ਼ਾਇਰੀ ਦੇ ਸਬੰਧ ਵਿੱਚ ਇੱਕ ਸੰਗੀਤਮਈ ਸ਼ਾਮ ਆਯੋਜਿਤ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਪਹੁੰਚੇ।
ਇਸ ਮੌਕੇ ਤੇ ਸ਼੍ਰੇਆ ਸ਼ਰਮਾ, ਯਸ਼ਪਾਲ ਗੋਸਾਈ, ਡਾ ਆਤਮਜੀਤ ਸਿੰਘ, ਰੋਹਿਤ ਮਹਿਰਾ, ਨਰੇਸ਼ ਪਾਲ, ਪਵਨ ਕਾਨੀਆਂ, ਜਤਿੰਦਰ ਪਾਲ ਰਾਜਨ, ਵਿਕਾਸ ਸ਼ਰਮਾ, ਅਜੈ ਸ਼ਰਮਾ, ਅਸ਼ਵਨੀ, ਕੇਤਨ ਬਾਂਸਲ ਹੋਰਾਂ ਨੇ ਇਸ ਸੰਗੀਤਮਈ ਸ਼ਾਮ ਵਿੱਚ ਸਾਹਿਰ ਲੁਧਿਆਨਵੀ ਦੁਆਰਾ ਲਿਖੇ ਗਏ ਗੀਤ ਸੁਣਾਏ। ਜਿਨ੍ਹਾਂ ਨੇ ਇਸ ਸੰਗੀਤਮਈ ਸ਼ਾਮ ਵਿੱਚ ਸੰਗੀਤ ਗਾ ਕੇ ਆਏ ਹੋਏ ਮਹਿਮਾਨਾਂ ਦਾ ਮੰਨੋਰੰਜਨ ਕੀਤਾ ਉਨ੍ਹਾਂ ਨੂੰ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸ਼ਹਿਰ ਲੁਧਿਆਨਵੀ ਦੀ ਯਾਦਗਾਰ ਦੇ ਕੇ ਸਨਮਾਨਿਤ ਕੀਤਾ।
ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸਾਹਿਰ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਲੱਬ ਦੇ ਮੈਂਬਰਾਂ ਨਾਲ ਕੇਕ ਕੱਟਿਆ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਕਿਹਾ ਕਿ ਸਾਹਿਰ ਲੁਧਿਆਣਵੀ ਜੀ ਦੁਆਰਾ ਜੋ ਗੀਤ ਲਿਖੇ ਹਨ ਉਨ੍ਹਾਂ ਨੂੰ ਅੱਜ ਵੀ ਸੁਣਦੇ ਹੋਏ ਅਸੀ ਮਾਣ ਮਹਿਸੂਸ ਕਰਦੇ ਹਾਂ ਕਿ ਅਸੀ ਸਾਹਿਰ ਲੁਧਿਆਣਵੀ ਜੀ ਦੇ ਸ਼ਹਿਰ ਦੇ ਵਾਸੀ ਹਾਂ ਜਿਨ੍ਹਾਂ ਦੁਆਰਾ ਲਿਖੇ ਹੋਏ ਗਾਣੇ ਪੂਰੇ ਭਾਰਤ ਵਿੱਚ ਪ੍ਰਚਲਿਤ ਹਨ। ਇਸ ਮੌਕੇ ਤੇ ਕਲੱਬ ਵੱਲੋਂ ਚੇਅਰਮੈਨ ਸੁਰਿੰਦਰ ਅਗਰਵਾਲ, ਪ੍ਰਧਾਨ ਵਿਵੇਕ ਸ਼ਰਮਾ, ਜ.ਸੈਕਟਰੀ ਐਡਵੋਕੇਟ ਮਹੇਸ਼ ਅਰੌੜਾ, ਖਜ਼ਾਨਚੀ ਐਡਵੋਕੇਟ ਅਮਨਦੀਪ ਭਨੋਟ ਵੀ ਮੌਜੂਦ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
1422700cookie-checkਸਾਹਿਰ ਲੁਧਿਆਣਵੀ ਦੇ ਜਨਮ ਦਿਵਸ ਮੌਕੇ ਸੰਗੀਤਮਈ ਸ਼ਾਮ ਦਾ ਆਯੋਜਨ — ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ