ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 5 ਮਈ(ਪ੍ਰਦੀਪ ਸ਼ਰਮਾ) : ਸਥਾਨਕ ਸ਼ਹਿਰ ਨੂੰ ਕਲੀਨ ਅਤੇ ਗਰੀਨ ਬਣਾਉਣਾ ਮੇਰਾ ਸੁਪਨਾ ਮੈਂ ਇਸ ਨੂੰ ਪੂਰਾ ਕਰਾਂਗਾ ‘ਤੇ ਰਾਮਪੁਰਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਇੰਨਾ ਸ਼ਬਦਾਂ ਦਾ ਪ੍ਰਗਟਾਵਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵਿਸ਼ਵ ਵਾਤਾਵਰਣ ਦਿਵਸ਼ ਮੌਕੇ ਰਾਮ ਬਾਗ ਰਾਮਪੁਰਾ ਫੂਲ ਵਿਖੇ ਸ਼ਹਿਰ ਵਾਸੀਆਂ ਨਾਲ ਮਿਲਕੇ ਪੌਦੇ ਲਗਾਉਣ ਸਮੇਂ ਕੀਤਾ।ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਰਾਮ ਬਾਗ ਵਿਖੇ ਗ੍ਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਅਤੇ ਅਸੋਕ ਕੁਮਾਰ ਮੈਨੇਜਰ ਸਟੈਲਕੋ ਇੰਡਸਟਰੀਜ਼ ਤੇ ਰਾਮ ਬਾਗ ਕਮੇਟੀ ਦੇ ਸੱਦੇ ਤੇ ਪੌਦੇ ਲਾਏ ਅਤੇ ਸ਼ਹਿਰ ਵਾਸੀਆਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ।
ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲਗਾਏ ਜਾਣਗੇ ਫੁੱਲਦਾਰ ਤੇ ਛਾਂਦਾਰ ਪੌਦੇ
ਇਸ ਮੌਕੇ ਜਿਥੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਾਡੀ ਜ਼ਿੰਦਗੀ ਵਿੱਚ ਰੁੱਖਾਂ ਦੀ ਕੀ ਮਹੱਤਤਾ ਵਾਲੇ ਵਿਸਥਾਰ ਪੂਰਵਕ ਚਾਨਣਾ ਪਾਇਆ ਉੱਥੇ ਰਾਜਨੀਤਕ ਵਖਰੇਵਿਆਂ ਨੂੰ ਤਿਆਗ ਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਰਾਮਪੁਰਾ ਫੂਲ ਸ਼ਹਿਰ ਨੂੰ ਸੁੰਦਰ ਬਣਾਉਣ ਦੀਆਂ ਯੋਜਨਾਵਾਂ ਤੇ ਚਾਨਣਾ ਪਾਇਆ ਉਹਨਾਂ ਕਿਹਾ ਕਿ ਸ਼ਹਿਰ ਦੇ ਬਾਈਪਾਸ ਤੇ ਸੂਏ ਦੇ ਨਾਲ ਨਾਲ ਫੁੱਲਾਂ ਵਾਲੇ ਪੌਦੇ ਲਗਾਉਣ ਦੀ ਯੋਜਨਾ ਹੈ ਇਸ ਤੋਂ ਇਲਾਵਾ ਸ਼ਹਿਰ ਵਿਚ ਦੋ ਸੁੰਦਰ ਪਾਰਕ ਬਣਾਉਣ ਦੀ ਯੋਜਨਾ ਤੇ ਵੀ ਕੰਮ ਚੱਲ ਰਿਹਾ ਹੈ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੇ ਸ਼ਹਿਰ ਨੂੰ ਰਲ ਮਿਲਕੇ ਸੁੰਦਰ ਬਣਾਈਏ ਤਾਂ ਕਿ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ।
ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਜਿਵੇਂ ਮੌਰਨਿੰਗ ਸ਼ੈਰ ਕਮੇਟੀ, ਯੋਗਾ ਕਮੇਟੀ, ਗ੍ਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਅਤੇ ਰਾਮ ਬਾਗ ਕਮੇਟੀ ਦੇ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸ਼ਹਿਰੀ ਹਾਜ਼ਰ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਮੈਨੇਜਰ ਸਟੈਲਕੋ ਇੰਡਸ਼ਟਰੀ ਅਤੇ ਸੈਕਟਰੀ ਰਾਮ ਬਾਗ ਰਾਮਪੁਰਾ ਫੂਲ, ਪ੍ਰਧਾਨ ਰਕੇਸ਼ ਗੋਇਲ ਸਹਾਰਾ, ਸਤੀਸ਼ ਗਰਗ ਸ਼ਕਤੀ, ਜਗਦੀਸ਼ ਗੋਇਲ, ਡਾਕਟਰ ਵਿਨੋਦ ਗੁਪਤਾ, ਮਦਨ ਲਾਲ ਐਂਨਪੀ, ਡਾ ਕਿਸ਼ਨ ਸੁਭਾਸ਼ ਝੋਲੀ, ਕੁਲਭੂਸ਼ਨ ਸਹਾਰਾ, ਜਗਦੀਸ਼ ਗੋਇਲ, ਡਾਂ ਵਿਨੋਦ ਗੁਪਤਾ, ਡਾਂ ਰਵੀ ਸਿੰਗਲਾ ਡੈਟਲ ਸਪੈਸਲਿਸਟ, ਮਾਸਟਰ ਸੰਦੀਪ, ਮਾਸਟਰ ਧਰਮਪਾਲ ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਕੁਮਾਰ ਬਿੱਟੂ, ਆਰ ਐਸ ਜੇਠੀ, ਧਰਮਪਾਲ ਢੱਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
#For any kind of News and advertisement contact us on 980-345-0601 ,
1206710cookie-checkਵਿਸ਼ਵ ਵਾਤਾਵਰਣ ਦਿਵਸ਼ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਰਾਮ ਬਾਗ ਵਿੱਚ ਪੌਦੇ ਲਾਏ