December 22, 2024

Loading

ਚੜ੍ਹਤ ਪੰਜਾਬ ਦੀ 
ਲੁਧਿਆਣਾ/ਕਿਲਾ ਰਾਏਪੁਰ,(ਦਵਿੰਦਰ ਸਿੰਘ) : ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਕਿਲਾ ਰਾਏਪੁਰ ਬਾਬਾ ਬੁੱਢਾ ਦਲ ਛਾਉਣੀ ਗੁਰੂ ਦੀਆ ਲਾਡਲੀਆਂ ਫੋਜਾਂ ਤੇ ਸਾਰੀ ਸੰਗਤ ਨੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀਗੁਰੂ ਪਿਆਰੀ ਸਾਦ ਸੰਗਤ ਜੀ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੈ ਜੀ । ਹਿੰਦੁਸਤਾਨ ਵਿਚ ਰਹਿੰਦੇ ਵਾਸੀਆਂ ਤੇ ਦੇਸ਼ ਪ੍ਰਦੇਸ਼ ਵਿਚ ਰਹਿੰਦਿਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਇਸ ਦਿਨ ਗਰੀਬ ਨਿਵਾਜ ਪੰਥ ਦੇ ਬਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਮੁਰਦਾ ਸ਼ਰੀਰ ਨੂੰ ਗਿੱਦੜਾਂ ਤੋ ਸ਼ੇਰ ਬਣਾਇਆ ਖਾਲਸਾ ਪੰਥ ਦਾ ਰੂਪ ਦਿੱਤਾ।ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਤੋ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗੁਰੂ ਸਾਹਿਬ ਨੇ ਬਚਨ ਕੀਤੇ।
ਖ਼ਾਲਸਾ ਮੇਰੋ ਰੂਪ ਹੈ ਖਾਸ ਏਹ ਸਬਦ ਓਨਾ ਸਿੱਖਾਂ ਨੂੰ ਬਾਣੀ ਦੇ ਰੂਪ ਵਿਚ ਸਾਥ ਦਿੰਦਾ ਹੈ ਜੋ ਸਿੱਖ ਸਤਗੁਰੂਾਂ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਓਨਾ ਨਾਲ ਗੁਰੂ ਸਾਹਿਬ ਸਿੰਘ ਸ਼ਹੀਦ ਹਰ ਚੰਗੇ ਮਾੜੇ ਸਮੇਂ ਵਿਚ ਨਾਲ ਰਹਿੰਦੇ ਹਨ ਦੁਨੀਆ ਦੀ ਕੋਈ ਵੀ ਤਾਕਤ ਸਿੱਖਾਂ ਦਾ ਵਾਲ ਵੀ ਵਿੰਗਾਂ ਨਹੀਂ ਕਰ ਸਕਦੀ ਜੋ ਗੁਰੂ ਦੇ ਨਿਤਨੇਮ ਦੀ ਹਰ ਰੋਜ ਸੇਵਾ ਕਰਦੇ ਹਨ।
ਨਿਸ਼ਾਨ ਸਾਹਿਬ ਗਰੀਬਾਂ ਬੇਸਹਾਰਾ ਮਜਲੂਮਾਂ ਦੀ ਰਾਖੀ ਦਾ ਪ੍ਰਤੀਕ ਹੈ ਜੋ ਕੋਈ ਵੀ ਧਰਮ ਏਨਾ ਨਿਸ਼ਾਨਾ ਦੀ ਛਤਰ ਛਾਇਆ ਹੇਠਾਂ ਰਹਿੰਦਾ ਹੈ ਗੁਰੂ ਜੀ ਓਨਾ ਦੀ ਆਪ ਸਹਾਇਤਾ ਕਰਦੇ ਹਨ । ਸਤਗੁਰੂਾਂ ਕਿਸੇ ਧਰਮ ਨਾਲ ਕਿਸੇ ਜਾਤ ਪਾਤ ਨਾਲ ਕੋਈ ਵੀ ਵਿਤਕਰਾ ਨਹੀਂ ਹੈ ਖਾਲਸਾ ਪੰਥ ਜਾਲਮਾਂ ਤੇ ਜ਼ੁਲਮਾਂ ਦੀ ਟੱਕਰ ਲਈ ਸਾਜਿਆ ਗਿਆ ਸੀ। ਸਾਰੇ ਕਿਲਾ ਰਾਏਪੁਰ ਪਿੰਡ ਵਾਸੀਆ ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਦੀਆ ਬਹੁਤ ਬਹੁਤ ਵਧਾਈਆਂ
114550cookie-checkਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਕਿਲਾ ਰਾਏਪੁਰ ਬਾਬਾ ਬੁੱਢਾ ਦਲ ਛਾਉਣੀ ਗੁਰੂ ਦੀਆ ਲਾਡਲੀਆਂ ਫੋਜਾਂ ਤੇ ਸਾਰੀ ਸੰਗਤ ਨੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ
error: Content is protected !!