ਚੜ੍ਹਤ ਪੰਜਾਬ ਦੀ
ਬਠਿੰਡਾ 26 ਅਗਸਤ (ਪ੍ਰਦੀਪ ਸ਼ਰਮਾ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਦੇ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਅਤੇ ਜਨਰਲ ਸਕੱਤਰ ਸੇਰੇ ਆਲਮ ਦੀ ਅਗਵਾਈ ਵਿੱਚ ਸਥਾਨਕ ਚਿਲਡਰਨ ਪਾਰਕ ਵਿਖੇ ਮੀਟਿੰਗ ਕਰਨ ਉਪਰੰਤ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੱਲ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਐਨ ਮੌਕੇ ਤੇ ਜਾ ਕੇ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਦਿੱਤੀ ਗਈ ਲਿਖਤੀ ਮੀਟਿੰਗ ਇੱਕ ਵਾਰ ਫਿਰ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਰੱਦ ਕਰ ਦਿੱਤੀ ਗਈ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋ ਦੱਸਿਆ ਗਿਆ ਕਿ ਉਹਨਾਂ ਨਾਲ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਸਰਕਾਰ ਵੱਲੋਂ ਲਿਖਤੀ ਮੀਟਿੰਗ ਦੇ ਕੇ ਵੀ ਮੌਕੇ ਤੇ ਮੁੱਕਰ ਜਾਂਦੇ ਹਨ ।ਜਿਸ ਦੀ ਤਾਜਾ ਮਸਾਲ 23 ਅਗਸਤ ਨੁੰ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਚੀਮਾ ਵੱਲੋ ਕੀਤਾ ਗਿਆ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਦਫ਼ਤਰ ਵੱਲੋਂ ਐਨ ਮੌਕੇ ਤੇ ਜਾ ਕੇ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਮੀਟਿੰਗਾਂ ਰੱਦ ਕਰ ਦਿੱਤੀਆ ਜਾਂਦੀਆ ਹਨ, ਭਗਵੰਤ ਮਾਨ ਸਰਕਾਰ ਦਾ ਇਹ ਧੰਦਾ ਪਿੱਛਲੀਆਂ ਸਰਕਾਰਾਂ ਤਰਾਂ ਹੁਣ ਵੀ ਲਗਾਤਾਰ ਜਾਰੀ ਹੈ। ਇਸ ਧੋਖੇ ਭਰੀ ਖੇਡ ਰਾਹੀਂ ਸਰਕਾਰ ਇੱਕ ਪਾਸੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਨੂੰ ਟਾਲਣ ਵਿੱਚ ਸਫ਼ਲ ਹੋ ਰਹੀ ਹੈ। ਦੂਸਰੇ ਹੱਥ ਕਰਾਇਆ ਦੇ ਰੂਪ ਚ ਠੇਕਾ ਮੁਲਾਜ਼ਮਾਂ ਦੇ ਹਜ਼ਾਰਾਂ ਰੁਪਏ ਦੀ ਬਰਬਾਦੀ ਕਰ ਰਹੀ ਹੈ। ਤੀਸਰੇ ਨੰਬਰ ਤੇ ਇਸ ਹੀ ਅਰਸੇ ਚ ਬਾਹਰੋਂ ਪੱਕੀ ਭਰਤੀ ਦੇ ਫਰਮਾਨ ਜਾਰੀ ਕਰਕੇ, ਠੇਕਾ ਮੁਲਾਜ਼ਮਾਂ ਦੇ ਰੈਗੂਲਰ ਹੋਣ ਦਾ ਹੱਕ ਖੋਹ ਕੇ, ਉਹਨਾਂ ਪਾਸੋਂ ਠੇਕਾ ਰੋਜ਼ਗਾਰ ਵੀ ਖੋਹਣ ਜਾ ਰਹੀ ਹੈ।
ਆਗੂਆਂ ਵੱਲੋਂ ਦੱਸਿਆ ਗਿਆ ਕੇ ਇਸ ਹਾਲਤ ਵਿੱਚ ਠੇਕਾ ਮੁਲਾਜ਼ਮਾਂ ਕੋਲ ਆਪਣੇ ਹੱਕਾਂ ਦੀ ਰਾਖੀ ਲਈ, ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਬਾਕੀ ਨਹੀਂ ਹੈ। ਸੰਘਰਸ਼ ਦੇ ਰਾਹ ਤੁਰਨ ਦੀ ਮਜਬੂਰੀ ਸਰਕਾਰ ਖੁਦ ਪੈਦਾ ਕਰ ਰਹੀ ਹੈ। ਇਸ ਲਈ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਸਰਕਾਰ ਦੀ ਅਰਥੀ *ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਵੱਲੋਂ ਬਠਿੰਡਾ ਸਹਿਰ ਵਿੱਚ ਰੋਸ ਮਾਰਚ ਕਰਕੇ ਫੂਕੀ ਗਈ ਤੇ ਮੌਕੇ ਅਗਲੇ ਤਿੱਖੇ ਸੰਘਰਸ਼ ਦੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ 26 ਅਗਸਤ ਨੂੰ ਪੰਜਾਬ ਭਰ ਅੰਦਰ ਠੇਕਾ ਮੁਲਾਜਮ ਸਬ ਡਵੀਜ਼ਨ ਪੱਧਰ ਤੇ ਵੱਡੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਅਤੇ ਵਿਤ ਮੰਤਰੀ ਪੰਜਾਬ ਦੀਆਂ ਅਰਥੀਆਂ ਸਾੜ ਕੇ ਆਪਣੇ ਰੋਹ ਅਤੇ ਗੁੱਸੇ ਦਾ ਪ੍ਰਗਟਾਵਾ ਕਰਨਗੇ।
27 ਅਗਸਤ ਤੋਂ ਲੈ ਕੇ 6 ਸਤੰਬਰ ਤੱਕ ਸਬ ਡਵੀਜ਼ਨ ਪੱਧਰ ਤੇ ਸਾਂਝੀਆਂ ਮੀਟਿੰਗਾਂ ਕਰਕੇ ਕਾਮਿਆਂ ਦੀ ਅਗਲੇ ਤਿੱਖੇ ਸੰਘਰਸ਼ ਲਈ ਤਿਆਰੀ ਕਰਵਾਈ ਜਾਵੇਗੀ। 7 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਧੂਰੀ ਹਲਕੇ ਦੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਲੋਕ ਸੱਥਾਂ ਵਿਚ ਉਧੇੜ ਕੀਤਾ ਜਾਵੇਗਾ।
13ਸਤੰਬਰ ਵਾਲੇ ਪੰਜਾਬ ਦੇ ਸਮੂਹ ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ, ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਧੂਰੀ ਵੱਲ ਪਰਵਾਰਾਂ ਸਮੇਤ, ਚਾਲੇ ਪਾਉਣਗੇ। ਓਥੇ ਪੁੱਜ ਕੇ ਧੂਰੀ ਨੈਸ਼ਨਲ ਹਾਈਵੇ, ਊਸ ਸਮੇਂ ਤੱਕ ਜਾਮ ਰੱਖਿਆ ਜਾਵੇਗਾ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਗੱਲਬਾਤ ਕਰਕੇ, ਓਹਨਾ ਦੀਆਂ ਚਿਰਾਂ ਤੋਂ ਲਮਕਦੀਆਂ ਅਹਿਮ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕਰਦੇ। ਠੇਕਾ ਮੋਰਚੇ ਦੇ ਆਗੂਆਂ ਵੱਲੋਂ, ਧੂਰੀ ਹਲਕੇ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਨੈਸ਼ਨਲ ਹਾਈਵੇ ਜਾਮ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ।ਇਸ ਰੋਸ ਮਾਰਚ ਤੇ ਅਰਥੀ ਫੂਕ ਮੁਜ਼ਾਹਰੇ ਵਿੱਚ ਸਾਰੇ ਯੂਨੀਅਨ ਵਰਕਰਾਂ ਨੇ ਹਿੱਸਾ ਲਿਆ।
#For any kind of News and advertisment contact us on 980-345-0601
1262200cookie-check13 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਧੂਰੀ ਜਾਮ ਕੀਤਾ ਜਾਵੇਗਾ