ਸ਼ਹੀਦਾਂ ਦੀ ਯਾਦ ਮਨਾਉਣ ਵਾਲੀਆ ਕੌਮਾਂ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ- ਜੱਥੇ: ਨਿਮਾਣਾ
ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ :ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 620ਵਾਂ ਮਹਾਨ ਖੂਨਦਾਨ ਕੈਂਪ, ਅੱਖਾਂ ਅਤੇ ਜੋੜਾਂ ਦਾ ਫਰੀ ਮੈਡੀਕਲ ਕੈਂਪ ਕੌਮੀ ਨਾਇਕ ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਹਿਉਮਨ ਹੈਲਪ ਸੁਸਾਇਟੀ,ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪ੍ਰਤਾਬ ਪੁਰਾ ਵਿਖੇ ਲਗਾਇਆ ਗਿਆ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ ਨੇ ਨੌਜਵਾਨਾਂ ਦੇ ਨਾਇਕ ਕੌਮੀ ਸ਼ਹੀਦ ਦੀਪ ਸਿੱਧੂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪਰਤਾਬ ਪੁਰਾ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖ਼ੂਨਦਾਨ ਕੈਂਪ,ਅੱਖਾਂ ਅਤੇ ਜੋੜਾਂ ਦੇ ਫਰੀ ਮੈਡੀਕਲ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਮਨਾਉਂਦੀਆ ਨੇ ਉਹ ਕੌਮਾਂ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ ਅਤੇ ਕੌਮਾਂ ਸ਼ਹੀਦਾਂ ਦੀ ਸ਼ਹਾਦਤ ਦੀ ਰੋਸ਼ਨੀ ਵਿੱਚ ਅਪਣੀ ਮੰਜ਼ਲ ਤਹਿ ਕਰਦੀਆਂ ਹਨ ਅਤੇ ਕੋਮ ਦੇ ਸ਼ਹੀਦਾਂ ਦੀ ਲੜੀ ਵਿੱਚ ਇਕ ਨਾਮ ਸੰਦੀਪ ਸਿੰਘ (ਦੀਪ ਸਿੱਧੂ) ਦਾ ਹੈ।
ਇਸ ਮੌਕੇ ਤੇ ਹਰਪਾਲ ਸਿੰਘ ਨੇ ਦਸਿਆ ਕਿ ਕੈਂਪ ਦੌਰਾਨ 50 ਬਲੱਡ ਯੂਨਿਟ ਰਾਮ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿਤਾ ਜਾਵੇਗਾ। ਅਤੇ ਰੂਬੀ ਹਸਪਤਾਲ ਵਲੋਂ ਅੱਖਾਂ ਮਾਹਿਰ ਡਾਕਟਰ ਅਮਨੁਆਲ ਦੀ ਟੀਮ ਨੇ 450 ਮਰੀਜ਼ਾਂ ਦੀ ਅੱਖਾਂ ਦਾ ਫਰੀ ਚੈਕਅਪ ਕੀਤਾ ਜਿਸ ਵਿਚੋਂ 30 ਮਰੀਜ਼ ਚਿੱਟੇ ਮੋਤੀਏ ਦੇ ਨਿਕਲੇ ਮਰੀਜ਼ਾਂ ਦਾ ਫਰੀ ਆਪ੍ਰੇਸ਼ਨ ਕਰਵਾਏ ਜਾਣਗੇ ਐਨਕਾਂ ਅਤੇ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਅਤੇ ਜੋੜਾਂ ਦੇ ਮਾਹਰ ਨੇ 100 ਮਰੀਜ਼ਾਂ ਨੂੰ ਚੈਕਅਪ ਕੀਤਾ ਅਤੇ ਫਰੀ ਦਵਾਈ ਦਿੱਤੀ। ਇਸ ਮੌਕੇ ਤੇ ਗ੍ਰਾਮ ਪੰਚਾਇਤ ਅਤੇ ਮੋਹਤਬਰ ਸ਼ਖਸ਼ੀਅਤਾਂ ਹਾਜ਼ਰ ਸਨ।
#For any kind of News and advertisement
contact us on 9803 -450-601
#Kindly LIke, Share & Subscribe our
News Portal://charhatpunjabdi.com
1472300cookie-checkਦੀਪ ਸਿਧੂ ਦੇ ਜਨਮ ਦਿਨ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ,ਅੱਖਾਂ ਤੇ ਜੋੜਾਂ ਦਾ ਕੈਂਪ ਲਾਇਆ