ਚੜ੍ਹਤ ਪੰਜਾਬ ਦੀ,
ਲੁਧਿਆਣਾ,( ਸਤ ਪਾਲ ਸੋਨੀ/ਰਵੀ ਵਰਮਾ ):ਗੁਰਦੂਆਰਾ ਬਾਰਠ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੇਵਾਦਾਰ ਜਸਕਰਨ ਸਿੰਘ ਦੀ ਸਰਪ੍ਰਸਤੀ ਹੇਠ 475ਵਾਂ ਮਹਾਨ ਖੂਨਦਾਨ ਕੈਂਪ ਐਮ.ਐਲ.ਸ.ਸ ਦੇ ਸਹਿਯੋਗ ਨਾਲ ਲਗਾਇਆ ਗਿਆ।
ਲੋੜਵੰਦ ਮਰੀਜ਼ਾਂ ਲਈ ਖੂਨਦਾਨ ਸੰਸਾਰ ਵਿੱਚ ਸੱਭ ਤੋਂ ਉਤਮ ਪੁੰਨ-ਦਾਨ
ਇਸ ਸਮੇਂ ਗੁਰੁਦੁਆਰਾ ਸਾਹਿਬ ਦੇ ਮੈਨੇਜਰ ਸੁਖਮਿੰਦਰ ਸਿੰਘ ਮਿਆਣੀ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾ ਦੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੇ ਸ਼ਰੀਰ ਵਿੱਚੋਂ ਖੂਨਦਾਨ ਕਰਨਾ ਸੰਸਾਰ ਵਿੱਚ ਸੱਭ ਤੋਂ ਉਤਮ ਪੁੰਨ-ਦਾਨ ਹੈ ਇਸ ਮੌਕੇ ਤੇ ਗੁਰਦੂਆਰਾ ਬਾਰਠ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਰਾਜ ਸਿੰਘ ਨੇ ਖੂਨਦਾਨ ਕਰਨ ਵਾਲੀਆਂ ਸੰਗਤਾਂ ਨੂੰ ਪ੍ਰਮਾਣ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਸਮੇਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਕਿ ਖੂਨਦਾਨ ਕੈਂਪਾਂ ਵਿੱਚ 45 ਬਲੱਡ ਯੁਨਿਟ ਅਮਨਦੀਪ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇਕਤਰ ਕੀਤਾ ਗਿਆ। ਅਤੇ ਲੋੜਵੰਦ ਮਰੀਜ਼ਾਂ ਨੂੰ ਖੂਨ ਨਿਸ਼ਕਾਮ ਰੂਪ ਵਿੱਚ ਲੈਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਕੁਲਵਿੰਦਰ ਸਿੰਘ, ਸਵਰਨ ਸਿੰਘ, ਮਲਕੀਤ ਸਿੰਘ,ਸੁਖਦੇਵ ਸਿੰਘ,ਹਰਪਾਲ ਸਿੰਘ ਰੰਧਾਵਾ,ਹਰਵਿੰਦਰ ਸਿੰਘ ਜੋਬਨ,ਜੋਗਾ ਸਿੰਘ ਮੱਲ੍ਹੀ, ਜਗਪਿੰਦਰ ਸਿੰਘ, ਮਨਦੀਪ ਸਿੰਘ, ਦਿਲਵਰ ਸਿੰਘ,ਸਤਪਾਲ ਸਿੰਘ, ਬਲਰਾਜ ਸਿੰਘ ਭਿੰਡਰ, ਬਲਰਾਜ ਸਿੰਘ ਰਾਜੂ, ਬਿਕਰਮਜੀਤ ਸਿੰਘ, ਹਰਦੀਪ ਸਿੰਘ, ਸਿਕੰਦਰ ਸਿੰਘ,ਕੁਲਵਿੰਦਰ ਸਿੰਘ,ਸਿਮਰਨ ਸਿੰਘ ਹਾਜ਼ਰ ਸਨ
894700cookie-checkਗੁਰੂ ਨਾਨਕ ਸਾਹਿਬ ਜੀ ਦੇ 552ਵਾਂ ਪ੍ਰਕਾਸ਼ ਗੁਰਪੁਰਬ ਨੂੰ ਗੁਰਦੂਆਰਾ ਬਾਰਠ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ