ਚੜ੍ਹਤ ਪੰਜਾਬ ਦੀ
ਲੁਧਿਆਣਾ, 11ਮਾਰਚ (ਸਤ ਪਾਲ ਸੋਨੀ ) : ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹੁੰਦੇ ਹਨ।ਇਨ੍ਹਾਂ ਸ਼ਥਦਾਂ ਦਾ ਪ੍ਰਗਟਵਾ ਪੰਥ ਦੀ ਮਹਿਨਾਜ਼ ਸ਼ਖਸ਼ੀਅਤ ਪਰਵਿੰਦਰ ਸਿੰਘ ਭਾਟੀਆ ਰਾਏਪੁਰ ਨੇ ਅੱਜ ਨਿਸ਼ਚੈ ਇੱਕ ਕਾਫ਼ਲਾ ਸਭਾ(ਰਜ਼ਿ) ਦੇ ਵੱਲੋ ਭੁਪਿੰਦਰ ਸਿੰਘ ਮੁੱਖ ਸੇਵਾਦਾਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਗਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਕਿਹਾ ਕਿ ਪੰਥਕ ਸੋਚ ਦੇ ਧਾਰਨੀ , ਸੂਝਵਾਨ ਤੇ ਕਾਬਿਲ ਵਿਅਕਤੀ ਦੇ ਰੂਪ ਵੱਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸ.ਭੁਪਿੰਦਰ ਸਿੰਘ ਕੇਵਲ ਇੱਕ ਵਿਅਕਤੀ ਹੀ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਹਨ,ਖਾਸ ਕਰਕੇ ਉਨ੍ਹਾਂ ਵੱਲੋਂ ਸੰਗਤਾਂ ਨੂੰ ਸੇਵਾ ਦੇ ਸਕੰਲਪ ਨਾਲ ਜੋੜਨ ਦੇ ਲਈ ਕੀਤੇ ਜਾ ਰਹੇ ਕਾਰਜ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹਨ।
ਭੁਪਿੰਦਰ ਸਿੰਘ ਦੀਆਂ ਸੇਵਾਵਾਂ ਸਮਾਜ ਲਈ ਚਾਨਣ ਮੁਨਾਰਾ-ਭਾਟੀਆ, ਨੂਰ
ਇਸ ਦੌਰਾਨ ਨਿਸ਼ਚੈ ਇੱਕ ਕਾਫ਼ਲਾ ਸਭਾ ਦੇ ਪ੍ਰਮੁੱਖ ਭਾਈ ਅਰਵਿੰਦਰ ਸਿੰਘ ਨੂਰ ਨੇ ਕਿਹਾ ਕਿ ਸ.ਭੁਪਿੰਦਰ ਸਿੰਘ ਦੇ ਵੱਲੋ ਪਿਛਲੇ ਦਿਨੀਂ ਆਯੋਜਿਤ ਕੀਤੇ ਗਏ ਦਰਬਾਰ ਏ ਬਸੰਤ ਕੀਰਤਨ ਸਮਾਗਮ ਨੂੰ ਸਫਲ ਬਣਾਉਣ ਵਿੱਚ ਜੋ ਨਿੱਘਾ ਯੋਗਦਾਨ ਪਾਇਆ ਗਿਆ।ਉਹ ਸਮੁੱਚੀਆਂ ਸੰਗਤਾ ਲਈ ਪ੍ਰੇਣਾ ਦਾ ਸਰੋਤ ਹੈ। ਸਮਾਗਮ ਦੌਰਾਨ ਭੁਪਿੰਦਰ ਸਿੰਘ ਨੇ ਸਮੂਹ ਪ੍ਰਮੁੱਖ ਸਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜੋ ਸਨਮਾਨ ਅੱਜ ਦਾਸ ਨੂੰ ਆਪ ਜੀ ਵੱਲੋਂ ਬਖਸ਼ਿਆ ਗਿਆ ਹੈ।ਉਹ ਮੇਰੇ ਲਈ ਪਿਆਰ ਭਰੀ ਵੱਡੀ ਆਸੀਸ ਹੈ ਜਿਸ ਤੋ ਸੇਧ ਲੈ ਕੇ ਮੈ ਧਰਮ ਪ੍ਰਚਾਰ ਤੇ ਸੇਵਾ ਦੇ ਸਕੰਲਪ ਨੂੰ ਸਮਾਜ ਦੇ ਲੋਕਾਂ ਤੱਕ ਪਹੁੰਚਣ ਦਾ ਉਪਰਾਲਾ ਹੋਰ ਚੰਗੇ ਢੰਗ ਨਾਲ ਕਰਾਂਗਾ ।ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਅੰਦਰ ਸ.ਪਰਵਿੰਦਰ ਸਿੰਘ ਭਾਟੀਆ ਰਾਏਪੁਰ ਤੇ ਭਾਈ ਅਰਵਿੰਦਰ ਸਿੰਘ ਨੂਰ ਨੇ ਸ.ਭੁਪਿੰਦਰ ਸਿੰਘ ਨੂੰ ਉਨ੍ਹਾਂ ਦੇ ਵੱਲੋਂ ਧਰਮ ਪ੍ਰਚਾਰ ਤੇ ਸਮਾਜਿਕ ਕਾਰਜਾਂ ਦੇ ਪ੍ਰਤੀ ਕੀਤੀਆਂ ਜਾ ਰਹੀਆਂ ਵੱਡਮੁਲੀਆ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਿਰਪਾਉ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ।ਇਸ ਸਮੇਂ ਉਨਾਂ ਦੇ ਨਾਲ ਸ.ਸੁਰਿੰਦਰਪਾਲ ਸਿੰਘ ਭੁਟੀਆਨੀ, ਸਰਪੰਚ ਗੁਰਚਰਨ ਸਿੰਘ,ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਖਾਲਸਾ,ਗੁਰਪ੍ਰੀਤ ਸਿੰਘ ਪ੍ਰਿੰਸ, ਦਰਸ਼ਨ ਸਿੰਘ ਚੁੱਘ,ਪੀ.ਪੀ ਸਿੰਘ,ਸੁਖਪ੍ਰੀਤ ਸਿੰਘ ਮਨੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
1094000cookie-checkਨਿਸ਼ਚੈ ਇੱਕ ਕਾਫ਼ਲਾ ਸਭਾ ਵੱਲੋ ਭੁਪਿੰਦਰ ਸਿੰਘ ਨੂੰ ਕੀਤਾ ਗਿਆ ਸਨਮਾਨਿਤ