May 18, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

*ਪਾਰਟੀ ਸੂਬੇ ‘ਚ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ

ਲੁਧਿਆਣਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ। ਅੱਜ ਇੱਥੇ ਆਪਣੀਆਂ ਚੋਣ ਮੀਟਿੰਗਾਂ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ “ਕਾਂਗਰਸ ਦੇ ਮੁਕਾਬਲੇ ਮੈਦਾਨ ਵਿੱਚ ਹੋਰ ਕੋਈ ਨਹੀਂ ਹੈ ਜੋ ਮਜ਼ਬੂਤ ਹੋਵੇ”। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿੱਚ ਸਿਰਫ਼ ਕਾਂਗਰਸ ਦੀ ਮੌਜੂਦਗੀ ਹੈ ਜਦਕਿ ਬਾਕੀ ਸਾਰੀਆਂ ਪਾਰਟੀਆਂ ਬਹੁਤ ਹੀ ਕਮਜ਼ੋਰ ਤੇ ਹਲਕੇ ਮਿਆਰ ਵਾਲੀਆਂ ਹਨ।

 ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਹਨਾਂ ਨੇ ਕਿਹਾ, ਸਾਲ 2022 ਵਾਲਾ ਵਾਕਿਆ ਦੁਬਾਰਾ ਨਹੀਂ ਦੁਹਰਾਇਆ ਜਾਵੇਗਾ, ਆਮ ਆਦਮੀ ਪਾਰਟੀ ਹੁਣ ਦੁਬਾਰਾ ਪੰਜਾਬ ਵਿੱਚ ਨਹੀਂ ਆ ਸਕਦੀ। ਉਨ੍ਹਾਂ ਕਿਹਾ, “ਆਪ ਦੇ ਜ਼ਿਆਦਾਤਰ ਉਮੀਦਵਾਰ, ਜਿਨ੍ਹਾਂ ਵਿੱਚ ਲੁਧਿਆਣਾ ਦਾ ਵੀ ਇੱਕ ਉਮੀਦਵਾਰ ਸ਼ਾਮਲ ਹੈ, ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੇ।” ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਸਮੇਤ ਸਾਰੀਆਂ ਲੋਕ ਸਭਾ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਹੈ, ਸਾਲ 2019 ਵਿੱਚ ਸੱਤ ਸੰਸਦੀ ਹਲਕਿਆਂ ਵਿੱਚੋਂ ਪੰਜ ਵਿੱਚੋਂ ਮੁਸ਼ਕਿਲ ਨਾਲ ਤੀਜੇ ਸਥਾਨ ’ਤੇ ਰਹੀ ਸੀ ਤੇ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ 2019 ਨਾਲੋਂ ਹੋਰ ਹੇਠਾਂ ਜਾ ਸਕਦੀ ਹੈ”।

 ਰਾਜਾ ਵੜਿੰਗ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ, “ਪਿਛਲੀ ਵਾਰ ਰਾਜ ਦੇ 13 ਸੰਸਦੀ ਹਲਕਿਆਂ ਵਿੱਚੋਂ 12 ਵਿੱਚ ਜ਼ਮਾਨਤ ਜਮ੍ਹਾ ਗੁਆ ਦਿੱਤੀ ਸੀ, ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਆਪਣੀ ਜਿੱਤ ਲਈ ਲੋਕਾਂ ਅੱਗੇ ਹੱਥ-ਪੈਰ ਮਾਰਦਾ ਦਿਖਾਈ ਦੇ ਰਿਹਾ ਹੈ, ਉਥੇ ਹੀ ਭਾਜਪਾ ਇੱਕ ਹਾਸ਼ੀਏ ਵਾਲਾ ਖਿਡਾਰੀ ਹੈ, ਜਿਸ ਦਾ ਥੋੜ੍ਹਾ-ਬਹੁਤ ਪ੍ਰਭਾਵ ਹੈ। ਉਹ ਨਗਰ ਨਿਗਮ ਚੋਣਾਂ ਵਿੱਚ ਕੁਝ ਸੀਟਾਂ ਜਿੱਤਣ ਦੇ ਯੋਗ ਹੋ ਸਕਦੇ ਹਨ, ਇਸ ਤੋਂ ਵੱਧ ਉਹਨਾਂ ਦੇ ਹੱਥ-ਪੱਲੇ ਕੁੱਝ ਵੀ ਨਹੀਂ ਲੱਗਣਾ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ‘ਤੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ। “ਹਾਂ, ਅਸੀਂ ਸ਼ੁਰੂ ਵਿੱਚ ਇਸ ਬਾਰੇ ਗੱਲ ਕੀਤੀ ਸੀ ਕਿਉਂਕਿ ਸਾਨੂੰ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਸ ਨੇ ਪਾਰਟੀ ਅਤੇ ਆਪਣੇ ਸਮਰਥਕਾਂ ਨੂੰ ਕਿਵੇਂ ਧੋਖਾ ਦਿੱਤਾ ਹੈ”। ਉਹਨਾਂ ਨੇ ਕਿਹਾ, “ਬਿੱਟੂ ਬਾਕੀ ਉਮੀਦਵਾਰਾਂ ਵਾਂਗ ਹੀ ਹੈ, ਉਹ ਕਿਸੇ ਤੋਂ ਅਲੱਗ ਨਹੀਂ ਹੈ, ਸਗੋਂ ਬਾਕੀਆਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਉਮੀਦਵਾਰ ਹੈ, ਉਹ ਇੱਕ ਲੁੜਕਦਾ ਹੋਇਆ ਪੱਥਰ ਹੈ ਜਿਸਨੂੰ ਕੋਈ ਵੀ ਆਪਣੇ ਕੋਲ ਰੱਖਣਾ ਪਸੰਦ ਨਹੀਂ ਕਰਦਾ।

#For any kind of News and advertisement contact us on   9803-450-601

164450cookie-checkਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ: ਵੜਿੰਗ  
error: Content is protected !!