December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ):ਬਾਬਾ ਸਾਹਿਬ ਸੇਵਾ ਫਾਊਂਡੇਸ਼ਨ ਵਲੋਂ ਅੱਜ ਜਲੰਧਰ ਬਾਈ ਪਾਸ ਚੌਕ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਅੱਗੇ ਸਿਰ ਝੁਕਾ ਨਵੇਂ ਸਾਲ ਦੀ ਪਹਿਲੀ ਸ਼ਾਮ ਅੰਬੇਡਕਰ ਦੇ ਨਾਮ ਸਾਰੇ ਸਾਥੀਆਂ ਨੇ ਮੋਮਬਤੀਆਂ ਜਗਾਕੇ ਅਤੇ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਨਵੇਂ ਸਾਲ ਦੀ ਸ਼ੁਰੁਆਤ ਕੀਤੀ।
ਸੰਸਥਾ ਦੇ ਚੇਅਰਮੈਨ ਜ਼ੋਰਾਵਰ ਸਿੰਘ ਜੌਹਲ ਨੇ ਸਮੂੰਹ ਦੇਸ਼ ਵਾਸੀਆ ਨੂੰ ਇਸ ਮੌਕੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।ਸੰਸਥਾ ਪ੍ਰਧਾਨ ਰਿੰਕੂ ਕੁਮਾਰ ਸਿੱਧੜ ਨੇ ਵਾਰਡ ਨੰਬਰ ਇੱਕ ਤੋਂ ਨਾਲ ਆਏ ਨੌਜਵਾਨ ਸਾਥੀਆਂ ਦਾ ਧੰਨਵਾਦ ਕਰਦਿਆਂ ਓਹਨਾਂ ਨੂੰ ਵਧਾਈ ਦੇ ਨਾਲ ਨਾਲ ਸਮਾਜ ਵਿੱਚ ਹਮੇਸ਼ਾ ਸੱਚ ਲਈ ਲੜਨ ਦੀ ਗੱਲ ਕਹੀ। ਇਸ ਮੌਕੇ ਵਿਸ਼ੇਸ ਤੌਰ ਅੱਜ ਸੋਹਣ ਲਾਲ ਬਾਗੀ,ਮੁਕੇਸ਼ ਸਹਿਗਲ, ਵਿਜੈ ਪਹਿਲਵਾਨ,ਬਬੀ ਪ੍ਰਧਾਨ, ਸੰਦੀਪ ਸੰਧੂ,ਸੋਨੂੰ ਦੀਪਾ, ਕਮਲ ਆਦਿ ਸਾਥੀ ਮੌਜੂਦ ਸੀ।

 

97960cookie-checkਨਵੇਂ ਸਾਲ ਦੀ ਪਹਿਲੀ ਸ਼ਾਮ ਬਾਬਾ ਸਾਹਿਬ ਦੇ ਨਾਮ
error: Content is protected !!