ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ਤੇ ਆਧਾਰਿਤ ਰਾਮਲੀਲਾ ਦਾ ਮੰਚਨ ਸਥਾਨਕ ਗੀਤਾ ਭਵਨ ਵਿਖੇ ਨਵ ਭਾਰਤ ਕਲਾ ਮੰਚ ਵੱਲੋ ਕੀਤਾ ਗਿਆ ਜਿਸ ਦੇ ਪਹਿਲੇ ਦਿਨ ਦਾ ਉਦਘਾਟਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਨੀਲ ਬਿੱਟਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਅਲਾਇੰਸ਼ ਇੰਟਨੈਸ਼ਨਲ ਕਲੱਬ ਤੇ ਸੇਵਾ ਭਾਰਤੀ ਦੇ ਮੈਬਰਾਂ ਨੇ ਵਿਸ਼ੇਸ ਮਹਿਮਾਨ ਵੱਜੋ ਸ਼ਿਰਕਤ ਕੀਤੀ। ਰਾਮਲੀਲਾ ਦੇ ਪਹਿਲੇ ਦਿਨ ਦੀ ਸ਼ਰੂਆਤ ਭਗਵਾਨ ਸ੍ਰੀ ਗਣੇਸ਼ ਜੀ ਦੀ ਆਰਤੀ ਕਰਕੇ ਕੀਤੀ ਗਈ।
ਰਾਮਲੀਲਾ ਦੌਰਾਨ ਭਗਵਾਨ ਵਿਸ਼ਨੂੰ, ਨਾਰਦ ਸੰਵਾਦ ਅਤੇ ਰਾਵਣ ਨੰਦੀ ਸੰਵਾਂਦ ਦਰਸ਼ਕਾਂ ਦੀ ਖਿੱਚ ਦਾ ਕੇਦਰ ਬਣਿਆ। ਜਿਸ ਵਿੱਚ ਭਗਵਾਨ ਵਿਸ਼ਨੂੰ ਦੀ ਭੂਮਿਕਾ ਸੰਜੀਵ ਗਰਗ, ਨਾਰਦ ਦੀ ਵਿੱਕੀ ਕੁਮਾਰ, ਰਾਵਣ ਦੀ ਹਰਦੀਪ ਸਿੰਘ ਤੇ ਨੰਦੀ ਦੀ ਭੂਮਿਕਾ ਰਾਜਵਿੰਦਰ ਕਲਸੀ ਨੇ ਬਾਖੂਭੀ ਨਿਭਾਈ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸੁਨੀਲ ਬਿੱਟਾ ਨੇ ਕਿਹਾ ਕਿ ਨਵ ਭਾਰਤ ਕਲਾ ਮੰਚ ਪਿਛਲੇ ਲੰਬੇ ਸਮੇ ਤੋਂ ਸ਼ਰਧਾ ਭਾਵਨਾ ਨਾਲ ਰਾਮਲੀਲਾ ਦਾ ਆਯੋਜਿਨ ਕਰ ਰਿਹਾ ਹੈ ਤੇ ਸਾਨੂੰ ਭਗਵਾਨ ਸ੍ਰੀ ਰਾਮ ਦੇ ਚਰਿੱਤਰ ਤੋ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਕਲਾ ਮੰਚ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਰਾਮਲੀਲਾ ਦੀ ਪਹਿਲੇ ਦਿਨ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਸੁਨੀਲ ਬਿੱਟਾ ਸਮੇਤ ਵੱਖ-ਵੱਖ ਸਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਟੇਜ਼ ਸੰਚਾਲਨ ਦੀ ਸੱਤਪਾਲ ਸ਼ਰਮਾ ਨੇ ਨਿਭਾਈ। ਇਸ ਮੌਕੇ ਸੁਖਮੰਦਰ ਕਲਸੀ, ਸੁਰਿੰਦਰ ਧੀਰ, ਅਜੀਤ ਅਗਰਵਾਲ, ਡਾ. ਰਵੀ ਸਿੰਗਲਾ, ਰਜਨੀਸ਼ ਕਰਕਰਾ, ਸੁਖਮੰਦਰ ਰਾਮਪੁਰਾ, ਸੰਜੀਵ ਗਰਗ, ਹਰਦੀਪ ਸਿੰਘ,ਸੁਖਮਨਦੀਪ ਸਿਕੰਦਰ ਰਾਮਵੀਰ, ਸਨੀ, ਹੈਪੀ ਰਤਨ ਆਦਿ ਹਾਜਰ ਸਨ।
858320cookie-checkਵਿਸ਼ਨੂੰ ਨਾਰਦ ਤੇ ਰਾਵਣ ਨੰਦੀ ਸੰਵਾਂਦ ਬਣਿਆ ਖਿੱਚ ਦਾ ਕੇਂਦਰ