ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 6 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਹੀ ਪ੍ਰਧਾਨ ਨਹੀਂ ਬਲਕਿ ਉਹ ਸੰਵਿਧਾਨਕ ਤੌਰ ਤੇ ਦੇਸ਼ ਦੇ ਸਾਰੇ ਅਰਬਾਂ ਲੋਕਾਂ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੈ। ਇਸ ਕਰਕੇ ਉਸਦਾ ਸਤਿਕਾਰ ਕਰਨਾ ਦੇਸ਼ ਦੇ ਹਰ ਨਾਗਰਿਕ ਦੀ ਮੁੱਢਲੀ ਜਿੰਮੇਵਾਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ ਨੇ ਪ੍ਰੈਸ ਨੂੰ ਜਾਰੀ ਇੱਕ ਨੋਟ ਰਾਹੀਂ ਕੀਤਾ।
ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਅੰਦਰ ਲੋਕਤੰਤਰਿਕ ਪ੍ਰਕਿਰਿਆ ਰਾਹੀਂ ਵੱਖ-ਵੱਖ ਸੰਵਿਧਾਨਕ ਅਹੁਦੇ ਨਿਰਮਾਣ ਵਿੱਚ ਆਉਂਦੇ ਹਨ ਹੋ ਕਿ ਸਮੇਂ ਸਮੇਂ ਲੋਕਤੰਤਰਿਕ ਨਿਰਣਿਆਂ ਅਨੁਸਾਰ ਤਬਦੀਲ ਹੁੰਦੇ ਰਹਿੰਦੇ ਹਨ ਪਰ ਸਮੇਂ ਸਮੇਂ ਤੇ ਮੌਜੂਦ ਸੰਵਿਧਾਨਕ ਅਹੁਦਿਆਂ ਦੀ ਮਾਨ ਮਰਿਆਦਾ ਤੇ ਉਹਨਾਂ ਪ੍ਰਤੀ ਬਣਦੇ ਫਰਜ਼ਾਂ ਨੂੰ ਪੂਰਾ ਕਰਨਾ ਦੇਸ਼ ਦੇ ਹਰ ਨਾਗਰਿਕ ਅਤੇ ਸੰਵਿਧਾਨਕ ਅਹੁਦਿਆਂ ਤੇ ਤਾਇਨਾਤ ਵੱਖ ਵੱਖ ਜਿੰਮੇਵਾਰ ਵਿਅਕਤੀਆਂ ਦੀ ਜਿੰਮੇਵਾਰੀ ਹੁੰਦੀ ਹੈ। ਭੱਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਇੱਜ਼ਤ ਕਰਕੇ ਪੰਜਾਬ ਸੂਬੇ ਤੋਂ ਵਾਪਸ ਮੋੜਨ ਵਿਚ ਨਰਿੰਦਰ ਮੋਦੀ ਦੀ ਨਹੀਂ ਬਲਕਿ ਸਮੁੱਚੇ ਦੇਸ਼ ਦੀ ਬੇਇੱਜ਼ਤੀ ਹੋਈ ਹੈ ਜਿਸ ਲਈ ਸੂਬੇ ਦੀ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਦਾਰ ਹੈ।
ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੀ ਡੁੱਬਦੀ ਸਾਖ਼ ਅਤੇ ਆਪਣੇ ਬਹੁ ਗਿਣਤੀ ਪੰਜਾਬ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਸਾਰਾ ਤੰਤਰ ਰਚਾਇਆ ਹੈ। ਭੱਲਾ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸੂਬੇ ਅੰਦਰ ਦੇਸ਼ ਦਾ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤਾਂ ਸੂਬੇ ਦੇ ਆਮ ਲੋਕਾਂ ਦਾ ਕਿ ਹਾਲ ਹੋਵੇਗਾ। ਉਹਨਾਂ ਨੈਤਿਕਤਾ ਦੇ ਅਧਾਰ ਤੇ ਸੂਬਾ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
987700cookie-checkਨਰਿੰਦਰ ਮੋਦੀ ਭਾਜਪਾ ਦਾ ਨਹੀਂ ਬਲਕਿ ਦੇਸ਼ ਦਾ ਪ੍ਰਧਾਨ ਮੰਤਰੀ – ਭੱਲਾ