November 13, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 24 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ):  ਮਾਤਾ ਸੁੰਦਰੀ ਗਰੁੱਪ ਢੱਡੇ ਦੇ ਵਿਦਿਆਰਥੀਆਂ ਨੇ ਯੂਥ ਸਰਵਿਸ਼ਿਜ ਪੰਜਾਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਐਸ.ਐਸ. ਕੋਆਰਡੀਨੇਟਰ ਡਾ.ਪਰਮਵੀਰ ਸਿੰਘ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੰਸਥਾ ਵਿੱਚ ਐਨ.ਐਸ.ਐਸ. ਦਿਵਸ ਮਨਾਇਆ ਗਿਆ ਜਿਸ ਵਿੱਚ ਕਾਲਜ ਦੀਆਂ ਵੱਖ ਵੱਖ ਸੰਸਥਾਵਾਂ ਮਾਤਾ ਸੁੰਦਰੀ ਗਰਲਜ ਕਾਲਜ,  ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ, ਮਾਤਾ ਸੁੰਦਰੀ ਗਰਲਜ ਕਾਲਜ ਆਫ ਐਜੂਕੇਸ਼ਨ, ਮਾਤਾ ਸੁੰਦਰੀ ਇੰਸਟੀਚਿਊਟ ਆਫ ਨਰਸਿੰਗ ਦੇ ਐਨ.ਐਸ.ਐਸ ਵਿਭਾਗਾਂ ਦੀਆਂ ਯੂਨਿਟਾਂ ਨੇ ਐਨ.ਐਸ.ਐਸ ਦਿਵਸ ਮਨਾਇਆ। ਇਸ ਵਿੱਚ ਸਾਰੇ ਯੂਨਿਟਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਅਤੇ ਐਮ.ਡੀ ਗੁਰਬਿੰਦਰ ਸਿੰਘ ਬੱਲੀ ਨੇ ਬੋਲਦਿਆਂ ਕਿਹਾ ਕਿ ਐਨ.ਐਸ.ਐਸ ਸਾਡੇ ਜੀਵਨ ਨੂੰ ਸੇਧ ਲਈ ਅਹਿਮ ਯੋਗਦਾਨ ਪਾਉਂਦਾ ਹੈ। ਵਿਦਿਆਰਥੀਆਂ ਵਿੱਚ ਇੱਕ ਨਵਾਂ ਜੋਸ਼ ਭਰਨਾ, ਨਵੀ ਊਰਜਾ ਪੈਦਾ ਕਰਨਾ ਅਤੇ ਐਨ.ਐਸ.ਐਸ ਇੱਕ ਅਜਿਹਾ ਪਲੇਟ-ਫਾਰਮ ਹੈ ਜਿਸ ਤੋ ਅੱਜ ਤੱਕ ਅਨੇਕਾ ਹੀ ਵਿਦਿਆਰਥੀ ਬਹੁਤ ਉੱਚੇ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ ਅਤੇ ਚੰਗੇ ਨਾਗਰਿਕ, ਚੰਗੇ ਲੀਡਰ ਅਤੇ ਚੰਗੇ ਸਮਾਜ ਸੇਵਕ ਬਣ ਕੇ ਦੇਸ਼ ਸੇਵਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੀ ਭਾਵਨਾ ਗੁਰੂ ਸਹਿਬਾਨਾਂ ਨੇ ਸਾਨੂੰ ਵਿਰਸੇ ਵਿੱਚ ਦਿੱਤੀ ਹੈ। ਭਾਈ ਕਨਈਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਮਾਜ ਸੇਵਾ ਦੀ ਇਸ ਤੋਂ ਵੱਡੀ ਉਦਾਹਰਣ ਕੋਈ ਨਹੀ ਜੋ ਆਪਣੀ ਖਾਲਸਾ ਫੋਜ ਦੇ ਯੋਧਿਆਂ ਦੇ ਨਾਲ-ਨਾਲ ਦੁਸਮਣਾਂ ਦੀ ਫੌਜ ਨੂੰ ਵੀ ਪਾਣੀ ਪਿਲਾਉਂਦਾ ਤੇ ਮੱਲਮ ਪੱਟੀ ਕਰਦੇ ਸਨ। ਇਸ ਸਾਲ ਨੈਸ਼ਨਲ ਐਵਾਰਡ (2019-2020) ਦੀ ਵਿਜੇਤਾ ਨਵਜੌਤ ਕੌਰ ਪਿੰਡ ਭੈਣੀ ਜੱਸਾ ਨੂੰ ਵਧਾਈ ਦਿੱਤੀ ਅਤੇ ਹੋਰ ਵੀ ਉੱਚੀਆਂ ਬੁਲੰਦੀਆਂ ਤੇ ਜਾਣ ਦਾ ਅਸੀਰਵਾਦ ਦਿੱਤਾ।
ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਕਿਹਾ ਕਿ ਐਨ.ਐਸ.ਐਸ ਦਾ ਇਤਿਹਾਸ ਬਹੁਤ ਹੀ ਲੰਬਾ ਹੈ। 24 ਸਤੰਬਰ 1969 ਨੂੰ ਮਹਾਤਮਾਂ ਗਾਂਧੀ ਦੇ ਜਨਮ ਦਿਨ ਦੀ ਜੈਯੰਤੀ ਨੂੰ ਮਨਾਉਂਦੇ ਹੋਏ ਉਸ ਸਮੇਂ ਦੇ ਕੇਂਦਰੀ ਮੰਤਰੀ ਵੀ.ਕੇ ਰਾਓ ਨੇ ਸੁਰੂਆਤ ਕੀਤੀ ਸੀ। ਉਸ ਸਮੇਂ 6 ਜੂਨ 1969 ਨੂੰ ਦਿੱਲੀ ਯੂਨੀਵਰਸਿਟੀ ਦੇ ਐਨ.ਐਸ.ਐਸ ਦੇ ਪਹਿਲੇ ਵਲੰਟੀਅਰ ਕੇ. ਗੁਪਤਾ ਬਣੇ। ਉਸ ਸਮੇਂ ਦੇਸ਼ ਦੇ 37 ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ 40 ਹਜਾਰ ਵਲੰਟੀਅਰਜ ਨਾਲ ਇਸ ਦਾ ਆਗਾਜ ਕੀਤਾ ਗਿਆ। ਇਸ ਦਾ ਮੁੱਖ ਮਕਸਦ ਮਾਨਵਤਾਂ ਦੀ  ਸੇਵਾ, ਦੇਸ ਦੀ ਏਕਤਾ ਤੇ ਅਖੰਡਤਾ, ਸਿੱਖਿਆ ਦਾ ਪ੍ਰਸਾਰ, ਰੈਲੀਆਂ, ਏਡਜ ਅਵੈਰਨੈਂਸ ਪ੍ਰੋਗਰਾਮ ਅਤੇ ਸਰਕਾਰੀ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਸਟੇਜ ਸਕੱਤਰ ਦੀ ਜਿੰਮੇਵਾਰੀ ਰਵਿੰਦਰ ਕੁਮਾਰ ਨੇ ਨਿਭਾਈ।
ਐਨ.ਐਸ.ਐਸ ਵਿਭਾਗ ਦੇ ਕੋਆਰਡੀਨੇਟਰ ਪ੍ਰੋ. ਅੰਗਰੇਜ ਸਿੰਘ (ਨੈਸ਼ਨਲ ਅਵਾਰਡੀ) ਅਤੇ ਪ੍ਰੋ. ਸੋਨਦੀਪ ਕੌਰ (ਮੁਖੀ ਰੈੱਡ ਰਿਬਨ ਕਲੱਬ) ਅਤੇ ਸੰਸਥਾ ਦੇ 10 ਵਲੰਟੀਅਰਜ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਨਾਏ ਜਾ ਰਹੇ ਐਨ.ਐਸ.ਐਸ ਦਿਵਸ ਮੌਕੇ ਸਿਰਕਤ ਕਰ ਰਹੇ ਹਨ।  ਪ੍ਰੋਗਰਾਮ ਅਫਸਰ ਪ੍ਰੋ. ਇੰਦਰਜੀਤ ਸਿੰਘ ਨੇ ਸਮੂਹ ਸਟਾਫ ਅਤੇ ਸਮੂਹ ਵਲੰਟੀਅਰਜ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾਇਰੈਕਟਰ ਸਿੰਬਲਜੀਤ ਕੌਰ, ਪ੍ਰਸ਼ੋਤਮ ਕੌਰ, ਵਾਈਸ ਪ੍ਰਿੰਸੀਪਲ ਬੇਅੰਤ ਕੌਰ, ਪ੍ਰੋ. ਸ਼ਾਮ ਲਾਲ, ਸਿਮਰਜੀਤ ਕੌਰ, ਜਸਵਿੰਦਰ ਸਿੰਘ ਆਦਿ ਹਜਰ ਸਨ।
83650cookie-checkਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਐਨ.ਐਸ.ਐਸ ਦਿਵਸ ਮਨਾਇਆ
error: Content is protected !!