ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 19 ਜੂਨ(ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਰਾਮਪੁਰਾ ਨੂੰ ਕਲੀਨ ਤੇ ਗਰੀਨ ਬਣਾਉਣ ਦਾ ਟੀਚਾ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ ਇੰਨਾ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਹਲਕੇ ਤੋਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ 10 ਸਾਲ ਵਿਧਾਇਕ ਤੇ ਉੱਚੇ ਕੈਬਨਿਟ ਮੰਤਰੀ ਦੇ ਅਹੁਦਿਆਂ ਤੇ ਰਹੇ ਤੇ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ 15 ਸਾਲ ਵਿਧਾਇਕ ਬਣੇ ਰਹੇ ਤੇ ਕੈਬਨਿਟ ਮੰਤਰੀ ਵੀ ਰਹੇ ਇੰਨਾ ਹੀ ਨਹੀਂ ਸਾਬਕਾ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਵੀ ਇਸੇ ਹਲਕੇ ਵਿੱਚ ਪੈਦਾ ਪਰ ਕਿਸੇ ਨੇ ਵੀ ਸ਼ਹਿਰ ਰਾਮਪੁਰਾ ਵੱਲ ਧਿਆਨ ਨਹੀਂ ਦਿੱਤਾ ਇੰਨੇ ਸਾਲ ਵਜ਼ੀਰੀਆਂ ਮਾਣਨ ਵਾਲਿਆਂ ਨੇ ਸ਼ਹਿਰ ਨੂੰ ਨਰਕ ਦਾ ਨਮੂਨਾ ਬਣਾ ਕੇ ਰੱਖ ਦਿੱਤਾ ਹੈ।
ਸ਼ਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਸੀਵਰੇਜ ਦੇ ਖੜ੍ਹੇ ਪਾਣੀ ਦੀਆ ਸਮੱਸਿਆਵਾਂ ਦਾ ਹੱਲ ਕੀਤਾ ਗਿਆ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕੁੱਝ ਮਹੀਨੇ ਹੀ ਹੋਏ ਹਨ ਇੰਨੇ ਸਾਲਾਂ ਤੋਂ ਸ਼ਹਿਰ ਦੇ ਵਿਗੜੇ ਹੋਏ ਸੀਵਰੇਜ ਸਿਸਟਮ ਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਤਨਦੇਹੀ ਨਾਲ ਠੀਕ ਕੀਤਾ ਜਾ ਰਿਹਾ।ਸ਼ਹਿਰ ਦੀਆਂ ਵੱਖ ਵੱਖ ਥਾਂਵਾਂ ਤੇ ਜਿਵੇਂ ਗਿੱਲ ਬਜ਼ਾਰ, ਇੰਦਰਾਂ ਮਾਰਕੀਟ ,ਬਾਈਪਾਸ ਤੇ ਸੀਵਰੇਜ ਦੀਆਂ ਸਮੱਸਿਆਵਾਂ ਕਾਰਨ ਆ ਰਹੀਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਰਿਹਾ ਹੈ।
ਸ਼ਹਿਰ ਨੂੰ ਸੁੰਦਰ ਬਣਾਉਣ ਲਈ ਬਾਈਪਾਸ ਤੇ ਸੂਏ ਦੀ ਪੱਟੜੀ ਦੇ ਨਾਲ ਨਾਲ ਫੁੱਲਦਾਰ ਪੌਦੇ ਲਾਉਣ ਦੀ ਸ਼ੁਰੂਆਤ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪਣੇ ਕਰ ਕਮਲਾ ਨਾਲ ਜੌੜੇ ਪੁੱਲ ਤੋ ਕੀਤੀ ।ਇਸ ਸਬੰਧੀ ਗਰੀਨ ਮਿਸ਼ਨ ਦੇ ਧਰਮਪਾਲ ਢੱਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਉੱਦਮ ਤੇ ਉਪਰਾਲੇ ਸਦਕਾ ਅੱਜ 100 ਤੋਂ ਵੱਧ ਪੌਦੇ ਲਾਏ ਗਏ ਜਿੰਨਾਂ ਦੀ ਸੁਰੱਖਿਆ ਲਈ 100 ਟਰੀਗਾਰਡਾ ਦਾ ਵੀ ਪ੍ਰਬੰਧ ਹੋ ਗਿਆ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਰੇਸ਼ ਕੁਮਾਰ ਬਿੱਟੂ ਤੇ ਰੌਬੀ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਈਪਾਸ ਦੇ ਪੁੱਲ ਨੰਬਰ ਚਾਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਅੱਜ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਕੰਮਕਾਰ ਪੂਰੀ ਮੁਸਤੈਦੀ ਨਾਲ ਚੱਲ ਰਿਹਾ ਹੈ। ਕਿਉਂਕਿ ਆਉਣ ਵਾਲੇ ਦਿਨ ਬਾਰਸ਼ ਦੇ ਹਨ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਸੀਵਰੇਜ ਸਿਸਟਮ ਨੂੰ ਜਲਦੀ ਤੋਂ ਜਲਦੀ ਦਰੁਸਤ ਕੀਤਾ ਜਾਵੇਗਾ।
#For any kind of News and advertisement contact us on 980-345-0601
1215700cookie-checkਸ਼ਹਿਰ ਨੂੰ ਸਾਫ਼ ਤੇ ਸੁੰਦਰ ਬਣਾਉਣਾ ਮੇਰਾ ਟੀਚਾ, ਰਾਮਪੁਰਾ ਹਰ ਹਾਲਤ ਚ ਨਮੂਨੇ ਦਾ ਬਣੇਗਾ ਸ਼ਹਿਰ :- ਵਿਧਾਇਕ ਬਲਕਾਰ ਸਿੱਧੂ